ਜਾਂਦੇ-ਜਾਂਦੇ ਤਿੰਨ ਜਣਿਆਂ ਦੀ ਜ਼ਿੰਦਗੀ ਬਚਾ ਗਿਆ ਤਿੰਨ ਸਾਲ ਦਾ ਬੱਚਾ
Published : Aug 26, 2018, 12:47 pm IST
Updated : Aug 26, 2018, 12:47 pm IST
SHARE ARTICLE
3 Year boy give birth to 3 more
3 Year boy give birth to 3 more

ਤਿੰਨ ਸਾਲ ਦਾ ਬੱਚਾ ਜਾਂਦੇ ਜਾਂਦੇ ਤਿੰਨ ਘਰਾਂ ਨੂੰ ਰੋਸ਼ਨ ਕਰ ਗਿਆ। ਕੁਰਾਲੀ ਦੇ ਤਿੰਨ ਸਾਲ ਦੇ ਆਨੰਦ ਦੇ ਬਰੇਨ ਡੈਡ ਹੋਣ 'ਤੇ ਤਿੰਨ ਘਰ ਰੋਸ਼ਨ ਹੋ ਗਏ। ਪੀਜੀਆਈ ਦੇ...

ਚੰਡੀਗੜ੍ਹ : ਤਿੰਨ ਸਾਲ ਦਾ ਬੱਚਾ ਜਾਂਦੇ ਜਾਂਦੇ ਤਿੰਨ ਘਰਾਂ ਨੂੰ ਰੋਸ਼ਨ ਕਰ ਗਿਆ। ਕੁਰਾਲੀ ਦੇ ਤਿੰਨ ਸਾਲ ਦੇ ਆਨੰਦ ਦੇ ਬਰੇਨ ਡੈਡ ਹੋਣ 'ਤੇ ਤਿੰਨ ਘਰ ਰੋਸ਼ਨ ਹੋ ਗਏ। ਪੀਜੀਆਈ ਦੇ ਆਰਗਨ ਟ੍ਰਾਂਸਪਲਾਂਟ ਡਿਪਾਰਟਮੈਂਟ ਰੋਟੋ ਦੀਆਂ ਕੋਸ਼ਿਸ਼ਾਂ ਨਾਲ ਇਹ ਸੰਭਵ ਹੋਇਆ। ਇਸ ਨਾਲ ਦਿੱਲੀ ਵਿਚ 3 ਸਾਲ ਦੀ ਇਕ ਕੁੜੀ ਨੂੰ ਨਵੀਂ ਜ਼ਿੰਦਗੀ ਮਿਲ ਪਾਈ। ਪੀਜੀਆਈ ਵਿਚ ਬਰੇਨ ਡੈਡ ਹੋਏ ਆਨੰਦ 3 ਸਾਲ ਦਾ ਸੀ ਤਾਂ ਉਥੇ ਹੀ ਜਿਸ ਕੁੜੀ ਨੂੰ ਆਨੰਦ ਦਾ ਲੀਵਰ ਟ੍ਰਾਂਸਪਲਾਂਟ ਕੀਤਾ ਗਿਆ, ਉਹ ਵੀ ਉਸੀ ਦੀ ਉਮਰ ਦਾ ਸੀ।

Kidney TransplantKidney Transplant

ਕੁਰਾਲੀ ਦੇ ਅਸਰਾਂ ਪਿੰਡ ਦਾ ਆਨੰਦ 20 ਅਗਸਤ ਨੂੰ ਖੇਡਦੇ ਹੋਏ ਪੌੜ੍ਹੀਆਂ ਤੋਂ ਡਿੱਗ ਗਿਆ ਸੀ। ਉਸ ਨੂੰ ਕੁਰਾਲੀ ਦੇ ਸਥਾਨਕ ਹਸਪਤਾਲ ਲਿਜਾਇਆ ਗਿਆ। ਹਾਲਤ ਜ਼ਿਆਦਾ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਜੀਐਮਐਸਐਚ -16 ਰੈਫ਼ਰ ਕਰ ਦਿਤਾ ਗਿਆ। ਇਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿਤਾ। ਤਿੰਨ ਦਿਨਾਂ ਤਕ ਇਲਾਜ ਹੋਣ ਦੇ ਬਾਵਜੂਦ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਪਾ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ 24 ਅਗਸਤ ਨੂੰ ਬਰੇਨ ਡੈਡ ਐਲਾਨ ਕਰ ਦਿਤਾ। ਪੀਜੀਆਈ ਰੋਟੋ ਡਿਪਾਰਟਮੈਂਟ ਦੀ ਟੀਮ ਨੇ ਪਰਵਾਰ ਤੋਂ ਆਰਗਨ ਡੋਨੇਸ਼ਨ ਨੂੰ ਲੈ ਕੇ ਗੱਲ ਕੀਤੀ। ਫੈਮਿਲੀ ਡੋਨੇਸ਼ਨ ਨੂੰ ਲੈ ਕੇ ਪਹਿਲਾਂ ਜਾਗਰੂਕ ਸੀ।

Liver TransplantLiver Transplant

ਉਨ੍ਹਾਂ ਨੇ ਆਨੰਦ ਦੇ ਆਰਗਨ ਡੋਨੇਟ ਕਰਨ ਦਾ ਫੈਸਲਾ ਲਿਆ। ਪੀਜੀਆਈ ਵਿਚ ਆਰਗਨ ਟ੍ਰਾਂਸਪਲਾਂਟ 1996 ਤੋਂ ਹੋ ਰਿਹਾ ਹੈ ਪਰ ਪਿਛਲੇ ਦੋ ਸਾਲਾਂ ਤੋਂ ਪੀਜੀਆਈ ਬਰੇਨ ਡੈਡ ਮਰੀਜਾਂ ਨੂੰ ਆਰਗਨ ਟ੍ਰਾਂਸਪਲਾਂਟ ਕਰਨ ਵਿਚ ਦੇਸ਼ ਦੇ ਕਿਸੇ ਵੀ ਹਸਪਤਾਲ ਤੋਂ ਸੱਭ ਤੋਂ ਅੱਗੇ ਹੈ। ਹਸਪਤਾਲ ਹੁਣ ਤੱਕ ਇਸ ਸਾਲ 23 ਬਰੇਨ ਡੈਡ ਮਰੀਜਾਂ ਦੇ ਆਰਗਨ ਟ੍ਰਾਂਸਪਲਾਂਟ ਕਰ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕਿਆ ਹੈ। ਰੋਟੋ ਦੇ ਨੋਡਲ ਅਫ਼ਸਰ ਡਾ. ਵਿਪਿਨ ਕੌਸ਼ਲ ਨੇ ਦੱਸਿਆ ਕਿ ਪਰਵਾਰ ਦੇ ਲੋਕਾਂ ਦੀ ਸਹਿਮਤੀ ਤੋਂ ਬਾਅਦ ਆਨੰਦ ਦਾ ਲੀਵਰ ਪੀਜੀਆਈ ਵਿਚ ਕਿਸੇ ਵੀ ਮਰੀਜ ਨਾਲ ਮੈਚ ਨਹੀਂ ਹੋ ਪਾ ਰਿਹਾ ਸੀ।

PGIPGI

ਸਰੀਰ ਨੂੰ ਜ਼ਿਆਦਾ ਸਮੇਂ ਤੱਕ ਰੱਖਣਾ ਵੀ ਡਾਕਟਰਾਂ ਲਈ ਇਕ ਚੁਣੋਤੀ ਸੀ। ਰੋਟੋ ਦੇ ਦੇਸ਼ਭਰ ਦੇ ਸੈਂਟਰਸ ਨਾਲ ਸੰਪਰਕ ਕੀਤਾ। ਦਿੱਲੀ ਦੇ ਆਈ ਐਲਬੀਐਸ ਹਸਪਤਾਲ ਵਿਚ ਲੀਵਰ ਮੈਚ ਹੋ ਗਿਆ। ਦਿੱਲੀ ਤੋਂ ਨੋਟਾਂ ਤੋਂ ਲੀਵਰ ਨੂੰ ਲੈਣ ਲਈ ਦੁਪਹਿਰ ਨੂੰ ਉੱਥੇ ਦੀ ਕਾਰਡਿਨੇਟਰ ਅਪਣੇ ਆਪ ਪਹੁੰਚੀ।  ਲੀਵਰ ਨੂੰ ਦਿੱਲੀ ਤੱਕ ਪਹੁੰਚਾਉਣ ਲਈ ਪੀਜੀਆਈ ਤੋਂ ਏਅਰਪੋਰਟ ਤੱਕ ਗਰੀਨ ਕਾਰਿਡੋਰ ਬਣਾਇਆ ਗਿਆ ਸੀ। ਦਿੱਲੀ ਵਿਚ 3 ਸਾਲ ਦੀ ਕੁੜੀ ਨੂੰ ਜਿੱਥੇ ਲੀਵਰ ਟ੍ਰਾਂਸਪਲਾਂਟ ਕੀਤਾ ਗਿਆ। ਉਥੇ ਹੀ ਪੀਜੀਆਈ ਵਿਚ ਬਹੁਤ ਅਰਸੇ ਤੋਂ ਆਰਗਨ ਟ੍ਰਾਂਸਪਲਾਂਟ ਦੇ ਬਿਨਾਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੇ 24 ਸਾਲ ਦੇ ਇਕ ਜਵਾਨ ਨੂੰ ਅਤੇ 4 ਸਾਲ ਦੀ ਇਕ ਬੱਚੀ ਨੂੰ ਆਨੰਦ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement