ਅਬੋਹਰ ਮੰਡੀ ਵਿਚ ਨਰਮੇ ਦੀ ਆਮਦ ਸ਼ੁਰੂ, 4801 ਰੁਪਏ ਦੇ ਹਿਸਾਬ ਨਾਲ ਵਿਕਿਆ
Published : Aug 26, 2020, 11:30 pm IST
Updated : Aug 26, 2020, 11:30 pm IST
SHARE ARTICLE
image
image

ਅਬੋਹਰ ਮੰਡੀ ਵਿਚ ਨਰਮੇ ਦੀ ਆਮਦ ਸ਼ੁਰੂ, 4801 ਰੁਪਏ ਦੇ ਹਿਸਾਬ ਨਾਲ ਵਿਕਿਆ

ਅਬੋਹਰ, 26 ਅਗੱਸਤ (ਸੁਖਜੀਤ ਸਿੰਘ ਬਰਾੜ): ਸਥਾਨਕ ਨਰਮਾ ਮੰਡੀ ਵਿਚ ਅੱਜ ਤੋਂ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਪਿੰਡ ਭਾਗੂ ਦੇ ਕਿਸਾਨ ਸੁਨੀਲ ਕੁਮਾਰ ਤੇ ਪਿੰਡ ਬਿਸ਼ਨਪੁਰਾ ਦੇ ਕਿਸਾਨ ਜੈਪਾਲ ਨਰਮਾ ਵੇਚਣ ਲਈ ਲੈ ਕੇ ਆਏ। ਨਰਮੇ ਦੀ ਖ਼ਰੀਦ ਦਾ ਕੰਮ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਨਾਗੌਰੀ ਵਲੋਂ ਸ਼ੁਰੂ ਕਰਵਾਇਆ ਗਿਆ। ਉਕਤ ਦੋਵਾਂ ਕਿਸਾਨਾਂ ਦਾ ਨਰਮਾ 4801 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ। ਸ੍ਰੀ ਰਾਮ ਕਾਟਨ ਫ਼ੈਕਟਰੀ ਵਲੋਂ ਉਕਤ ਨਰਮੇ ਦੀ ਖ਼ਰੀਦ ਕੀਤੀ ਗਈ। ਪ੍ਰਧਾਨ ਨਾਗੌਰੀ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ।     ਉਨ੍ਹਾਂ ਕਿਹਾ ਕਿ ਨਰਮੇ ਦੀ ਖ਼ਰੀਦ ਦੇ ਸਬੰਧ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਲੂਆਣਾ ਵਿਧਾਨ ਸਭਾ ਹਲਕੇ ਵਿਚ ਬਰਸਾਤੀ ਪਾਣੀ ਕਾਰਨ ਕਈ ਪਿੰਡਾਂ ਵਿਚ ਨਰਮੇ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਹਨ, ਜੋ ਕਿ ਬਹੁਤ ਹੀ ਅਫ਼ਸੋਸਨਾਕ ਹੈ। ਕਿਸਾਨ ਉਕਤ ਪੀੜਤ ਕਿਸਾਨਾਂ ਨੂੰ ਤੁਰਤ ਮੁਆਵਜ਼ਾ ਜਾਰੀ ਕਰੇ। ਇਸ ਮੌਕੇ ਜਰਨਲ ਸਕੱਤਰ ਸੁਖਮੰਦਰimageimage ਸਿੰਘ ਨੀਟੂ, ਸਤਪਾਲ ਸਿੰਘ ਤਰਮਾਲਾ, ਸੋਨੂੰ, ਐਮ.ਪੀ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement