
ਅਕਾਲੀਆਂ ਦਾ ਪਿੰਡਾਂ ਅੰਦਰ ਪੰਜ ਸਾਲ ਵਿਚ ਤੀਜੀ ਵਾਰ ਦਾਖ਼ਲਾ ਬੰਦ ਹੋਇਆ
to
ਬਠਿੰਡਾ (ਦਿਹਾਤੀ), 26 ਅਗੱਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਾ ਪੰਜ ਵਰ੍ਹਿਆਂ ਵਿਚ ਤੀਜੀ ਵਾਰ ਪਿੰਡਾਂ ਅੰਦਰ ਦਾਖ਼ਲਾ ਲੋਕਾਂ ਵਲੋਂ ਬੰਦ ਕੀਤਾ ਗਿਆ ਹੈ ਕਿਉਂਕਿ 2015 ਵਿਚ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ ਨਰਮੇਂ ਨੂੰ ਪਈ ਚਿੱਟੀ ਮੱਖੀ ਅਤੇ ਹੁਣ ਇਕ ਵਾਰ ਫੇਰ ਬੇਸ਼ੱਕ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੂੰ ਸੂਬੇ ਦੀ ਸੱਤਾ ਵਿਚ ਤਬਦੀਲ ਹੋਏ ਨੂੰ ਵੀ ਸਾਢੇ ਤਿੰਨ ਵਰ੍ਹਿਆਂ ਦਾ ਸਮਾਂ ਬੀਤ ਗਿਆ ਹੈ ਪਰ ਲੋਕਾਂ ਵਿਚ ਗਠਜੋੜ ਪ੍ਰਤੀ ਗੁੱਸਾ ਜਿਉ ਦਾ ਤਿਉ ਹੈ। ਜਿਸ ਦੇ ਤਹਿਤ ਹੀ ਤੀਜੀ ਵਾਰ ਖੇਤੀ ਆਰਡੀਨੈਂਸਾਂ ਨੂੰ ਲੇ ਕੇ ਕੇਂਦਰ ਵਿਚ ਭਾਜਪਾ ਸਰਕਾਰ ਦੇ ਭਾਈਵਾਲ ਅਕਾਲੀ ਦਲ ਨੂੰ ਹੋਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ, ਸੂਬੇ ਵਿਚ ਮਾਲਵੇ ਅਤੇ ਬਠਿੰਡਾ ਜ਼ਿਲ੍ਹਾ ਜੋ ਕਦੇ ਅਕਾਲੀ ਦਲ ਦੀ ਚੜਤ ਦਾ ਸੱਭ ਤੋਂ ਵੱਡਾ ਕੇਂਦਰ ਮੰਨਿਆਂ ਜਾਂਦਾ ਸੀ ਦੇ ਅੱਜ 5 ਵਿਧਾਨ ਸਭਾ ਹਲਕਿਆਂ ਅੰਦਰਲੇ ਕਈ ਦਰਜਣ ਪਿੰਡਾਂ ਦੇ ਮੁੱਖ ਦਰਾਂ 'ਤੇ ਅਕਾਲੀ ਭਾਜਪਾ ਆਗੁਆਂ ਦੀ ਐਂਟਰੀ ਬੰਦ ਕਰਨ ਦੇ ਬੋਰਡ ਜਾਂ ਬੈਨਰ ਸਿੰਗਾਰ ਹੀ ਨਹੀਂ ਬਣੇ ਬਲਕਿ ਇਨ੍ਹਾਂ ਬੈਨਰਾਂ ਹੇਠ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਮਰਦ ਹੀ ਨਹੀਂ ਬਲਕਿ ਔਰਤਾਂ ਵੀ ਅਕਾਲੀ ਆਗੂਆਂ ਨੂੰ ਘੇਰਣ ਲਈ ਤਿਆਰ ਬੈਠੀਆ ਗਰਜ ਰਹੀਆਂ ਸਨ।
ਜ਼ਿਲ੍ਹੇ ਦੇ ਹਲਕਾ ਰਾਮਪੁਰਾ, ਤਲਵੰਡੀ ਸਾਬੋ, ਬਠਿੰਡਾ ਦਿਹਾਤੀ ਅਤੇ ਭੁੱਚੋ ਅੰਦਰ ਭਾਰਤੀ ਕਿਸਾਨ ਯੂਨੀਅਨ ਸਣੇ ਹੋਰਨਾਂ ਇਨਸਾਫ਼ਪਸੰਦ ਅਤੇ ਆਰਡੀਨੈਂਸ ਵਿਰੋਧੀ ਜਥੇਬੰਦੀਆਂ ਦੇ ਵਰਕਰ ਪਿੰਡਾਂ ਅੰਦਰ ਮੁੱਖ ਦਾਖ਼ਲੇ ਵਾਲੇ ਰਾਹਾਂ ਨੂੰ ਰੋਕ ਕੇ ਆਰਡੀਨੈਂਸਾਂ ਦੇ ਵਿਰੋਧ ਵਿਚ ਨਾਹਰੇਬਾਜ਼ੀ ਹੀ ਨਹੀਂ ਕਰ ਰਹੇ ਸਨ ਬਲਕਿ ਭਾਜਪਾ ਦੇ ਨਾਲ ਅਕਾਲੀ ਦਲ ਨੂੰ ਵੀ ਰਗੜੇ ਲਗਾ ਰਹੇ ਸਨ।
ਪਿੰਡ ਲਹਿਰਾ ਸੋਧਾਂ ਦੇ ਮੁੱਖ ਰਾਹ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਇਕਾਈ ਪ੍ਰਧਾਨ ਦਰਸ਼ਨ ਸਿੰਘ, ਕੌਰ ਸਿੰਘ ਮੀਤ ਪ੍ਰਧਾਨ, ਗੁਰਾ ਸਿੰਘ ਜਨਰਲ ਸਕੱਤਰ ਅਤੇ ਕਰਮਜੀਤ ਸਿੰਘ ਨੇ ਸਪੋਕਸਮੈਨ ਨੂੰ ਦਸਿਆ ਕਿ ਕੇਂਦਰ ਸਰਕਾਰ ਦਾ ਆਰਡੀਨੈਂਸ ਕਿਸਾਨ ਵਿਰੋਧੀ ਹੈ ਜਿਸ ਦੇ ਜਾਰੀ ਹੋਣ 'ਤੇ ਕਿਸਾਨ ਦੀ ਫ਼ਸਲ ਦਾ ਘੱਟੋ ਘੱਟ ਸਮੱਰਥਣ ਮੁੱimageਲ ਖ਼ਤਰੇ ਵਿਚ ਪੈ ਗਿਆ ਹੈ ਪਰ ਅਫ਼ਸੋਸ ਬਾਦਲਾਂ ਨੇ ਭਾਜਪਾ ਦੀ ਆਰਡੀਨੈਂਸ ਪੇਸ਼ ਕਰਨ ਮੌਕੇ ਵਿਰੋਧਤਾ ਕਰਨ ਦੀ ਥਾਂ ਹਮਾਇਤ ਕਰ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ। ਜਿਸ ਕਾਰਨ ਹੀ ਅਕਾਲੀ ਭਾਜਪਾ ਆਗੂਆਂ ਦਾ ਪਿੰਡਾਂ ਅੰਦਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆ ਹਨ। ਜ਼ਿਕਰਯੋਗ ਹੈ ਕਿ ਇਹ ਵਿਰੋਧ ਪੰਜ ਦਿਨ ਲਗਾਤਾਰ ਜਾਰੀ ਰਹੇਗਾ।
26-4ਏ