ਮਾਨਸੂਨ ਇਜਲਾਸ 14 ਸਤੰਬਰ ਤੋਂ ਬੁਲਾਉਣ ਦੀ ਸਿਫ਼ਾਰਸ਼
Published : Aug 26, 2020, 7:44 am IST
Updated : Aug 26, 2020, 7:44 am IST
SHARE ARTICLE
image
image

ਮਾਨਸੂਨ ਇਜਲਾਸ 14 ਸਤੰਬਰ ਤੋਂ ਬੁਲਾਉਣ ਦੀ ਸਿਫ਼ਾਰਸ਼

ਨਵੀਂ ਦਿੱਲੀ, 25 ਅਗੱਸਤ : ਮੰਤਰੀ ਮੰਡਲ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਨੇ ਆਗਾਮੀ ਮਾਨਸੂਨ ਇਜਲਾਸ 14 ਸਤੰਬਰ ਤੋਂ ਬੁਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਸੂਤਰਾਂ ਮੁਤਾਬਕ ਇਕ ਅਕਤੂਬਰ ਤਕ ਚੱਲਣ ਵਾਲੇ ਇਸ ਇਜਲਾਸ ਦੌਰਾਨ ਕੁਲ 18 ਬੈਠਕਾਂ ਹੋਣਗੀਆਂ। ਇਸ ਬਾਰੇ ਵਿਸਤ੍ਰਿਤ ਜਾਣਕਾਰੀ ਛੇਤੀ ਹੀ ਜਾਰੀ ਕੀਤੀ ਜਾਵੇਗੀ।
ਮਾਨਸੂਨ ਇਜਲਾਸ ਲਈ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਸੰਸਦੀ ਇਤਿਹਾਸ ਵਿਚ ਬਹੁਤ ਕੁੱਝ ਪਹਿਲੀ ਵਾਰ ਹੋਣ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਕ ਦੂਜੇ ਤੋਂ ਢੁਕਵੀਂ ਦੂਰੀ ਦੀ ਪਾਲਣਾ ਲਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਮੈਂਬਰਾਂ ਦੇ ਬੈਠਣ ਲਈ ਦੋਹਾਂ ਸਦਨਾਂ ਦੇ ਕੰਪਲੈਕਸਾਂ ਨੂੰ ਵਰਤੇ ਜਾਣ ਦੀ ਸੰਭਾਵਨਾ ਹੈ। ਰਾਜ ਸਭਾ ਸਕੱਤਰੇਤ ਮੁਤਾਬਕ ਇਜਲਾਸ ਦੀ ਕਾਰਵਾਈ
ਦੌਰਾਨ ਉੱਚ ਸਦਨ ਦੇ ਮੈਂਬਰ ਦੋਵੇਂ ਸਦਨ ਕੰਪਲੈਕਸਾਂ ਵਿਚ ਬੈਠਣਗੇ। ਆਮ ਤੌਰ 'ਤੇ ਦੋਹਾਂ ਸਦਨਾਂ ਵਿਚ ਨਾਲੋ-ਨਾਲ ਬੈਠਕਾਂ ਹੁੰਦੀਆਂ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਆਸਾਧਾਰਣ ਹਾਲਤ ਕਾਰਨ ਇਕ ਸਦਨ ਸਵੇਰ ਦੇ ਸਮੇਂ ਬੈਠੇਗਾ ਅਤੇ ਦੂਜੇ ਦੀ ਕਾਰਵਾਈ ਸ਼ਾਮਲ  ਨੂੰ ਹੋਵੇਗੀ।
ਭਾਰਤੀ ਸੰਸਦ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਜਦ ਇਸ ਤਰ੍ਹਾਂ ਦਾ ਪ੍ਰਬੰਧ ਹੋਵੇਗਾ ਜਿਥੇ 60 ਮੈਂਬਰ ਸਦਨ ਕੰਪਲੈਕਸ ਵਿਚ ਬੈਠਣਗੇ ਅਤੇ ਬਾਕੀ ਬਾਹਰ। ਇਸ ਤੋਂ ਇਲਾਵਾ ਬਾਕੀ 132 ਮੈਂਬਰ ਲੋਕ ਸਭਾ ਦੇ ਸਦਨ ਕੰਪਲੈਕਸ ਵਿਚ ਬੈਠਣਗੇ। ਲੋਕ ਸਭਾ ਸਕੱਤਰੇਤ ਵੀ ਅਜਿਹਾ ਪ੍ਰਬੰਧ ਕਰ ਰਹੀ ਹੈ। ਪਹਿਲੀ ਵਾਰ ਵੱਡੇ ਡਿਸਪਲੇਅ ਵਾਲੀ ਸਕਰੀਨ ਅਤੇ ਕੰਸੋਲ ਲਾimageimageਏ ਜਾਣਗੇ। ਦੋਹਾਂ ਸਦਨਾਂ ਵਿਚਾਲੇ ਵਿਸ਼ੇਸ਼ ਤੌਰ 'ਤੇ ਤਾਰਾਂ ਵਿਛਾਈਆਂ ਜਾਣਗੀਆਂ ਅਤੇ ਕੁਰਸੀਆਂ ਵਿਚਾਲੇ ਪਾਲੀਕਾਰਬੋਨੇਟ ਸ਼ੀਟ ਦਾ ਪ੍ਰਬੰਧ ਕੀਤਾ ਜਾਵੇਗਾ। ਮਹਾਂਮਾਰੀ ਕਾਰਨ ਸੰਸਦ ਦੇ ਬਜਟ ਇਜਲਾਸ ਦੇ ਸਮੇਂ ਵਿਚ ਕਟੌਤੀ ਕਰ ਦਿਤੀ ਗਈ ਸੀ ਅਤੇ 23 ਮਾਰਚ ਨੂੰ ਦੋਹਾਂ ਸਦਨਾਂ ਨੂੰ ਅਣਮਿੱਥੇ ਸਮੇਂ ਲਈ ਉਠਾ ਦਿਤਾ ਗਿਆ ਸੀ। ਰਵਾਇਤ ਤਹਿਤ ਦੋ ਇਜਲਾਸਾਂ ਵਿਚਾਲੇ ਛੇ ਮਹੀਨੇ ਦਾ ਵਕਫ਼ਾ ਹੋਣਾ ਚਾਹੀਦਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement