ਚਿੱਠੀ ਲਿਖਣ ਵਾਲੇ ਕੁੱਝ ਆਗੂਆਂ ਨੇ ਕਿਹਾ-ਅਸੀਂ ਵਿਰੋਧੀ ਨਹੀਂ, ਲੀਡਰਸ਼ਿਪ ਨੂੰ ਕਦੇ ਚੁਨੌਤੀ ਨਹੀਂ ਦਿਤੀ
Published : Aug 26, 2020, 7:52 am IST
Updated : Aug 26, 2020, 7:52 am IST
SHARE ARTICLE
image
image

ਚਿੱਠੀ ਲਿਖਣ ਵਾਲੇ ਕੁੱਝ ਆਗੂਆਂ ਨੇ ਕਿਹਾ-ਅਸੀਂ ਵਿਰੋਧੀ ਨਹੀਂ, ਲੀਡਰਸ਼ਿਪ ਨੂੰ ਕਦੇ ਚੁਨੌਤੀ ਨਹੀਂ ਦਿਤੀ

ਚਿੱਠੀ ਲਿਖਣ ਵਾਲਿਆਂ 'ਤੇ ਦੋਸ਼ ਲਾਉਣ ਵਾਲਿਆਂ ਨੂੰ ਚਾਪਲੂਸ ਦਸਿਆ
 


ਨਵੀਂ ਦਿੱਲੀ, 25 ਅਗੱਸਤ : ਕਾਂਗਰਸ ਵਿਚ ਸਮੂਹਕ ਲੀਡਰਸ਼ਿਪ ਅਤੇ ਕੁਲਵਕਤੀ ਪ੍ਰਧਾਨ ਦੀ ਮੰਗ ਸਬੰਧੀ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ 23 ਆਗੂਆਂ ਵਿਚ ਸ਼ਾਮਲ ਕੁੱਝ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਰੋਧੀ ਨਾ ਸਮਝਿਆ ਜਾਵੇ ਅਤੇ ਉਨ੍ਹਾਂ ਨੂੰ ਪਾਰਟੀ ਹਾਈ ਕਮਾਨ 'ਤੇ ਪੂਰਾ ਭਰੋਸਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਚਿੱਠੀ ਲਿਖਣ ਦਾ ਮਕਸਦ ਕਦੇ ਵੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੀ ਅਗਵਾਈ 'ਤੇ ਅਵਿਸ਼ਵਾਸ ਪ੍ਰਗਟ ਕਰਨਾ ਨਹੀਂ ਸੀ ਅਤੇ ਹੁਣ ਸੋਨੀਆ ਗਾਂਧੀ ਜੋ ਵੀ ਫ਼ੈਸਲਾ ਕਰਨਗੇ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਇਹ ਕਿਸੇ ਦੇ ਅਹੁਦੇ ਲਈ ਨਹੀਂ ਸਗੋਂ ਦੇਸ਼ ਲਈ ਹੈ ਜੋ ਉਨ੍ਹਾਂ ਲਈ ਸੱਭ ਤੋਂ ਵੱਧ ਅਹਿਮੀਅਤ ਰਖਦਾ ਹੈ। ਚਿੱਠੀ ਲਿਖਣ ਵਾਲੇ ਆਗੂਆਂ ਵਿਚ ਸ਼ਾਮਲ ਰਾਜ ਸਭਾ ਮੈਂਬਰ ਵਿਵੇਕ ਤਨਖ਼ਾ ਨੇ ਟਵਿਟਰ 'ਤੇ ਕਿਹਾ, 'ਅਸੀਂ ਵਿਰੋਧੀ ਨਹੀਂ ਸਗੋਂ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਦੇ ਪੈਰੋਕਾਰ ਹਾਂ। ਇਹ ਪੱਤਰ ਲੀਡਰਸ਼ਿਪ ਨੂੰ ਚੁਨੌਤੀ ਦੇਣ ਲਈ ਨਹੀਂ ਸੀ ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਖਿਆ ਗਿਆ ਸੀ। ਚਾਹੇ ਅਦਾਲਤ ਹੋਵੇ ਜਾਂ ਫਿਰ ਜਨਤਕ ਮਾਮਲੇ ਹੋਣ, ਸੱਚ ਹੀ ਸੱਭ ਤੋਂ ਉਪਰ ਹੁੰimageimageਦਾ ਹੈ। ਇਤਿਹਾਸ ਡਰਪੋਕ ਨੂੰ ਨਹੀਂ ਸਗੋਂ ਬਹਾਦਰ ਨੂੰ ਪ੍ਰਵਾਨ ਕਰਦਾ ਹੈ।'
ਚਿੱਠੀ 'ਤੇ ਹਸਤਾਖਰ ਕਰਨ ਵਾਲੇ ਇਕ ਹੋਰ ਆਗੂ ਨੇ ਕਿਹਾ, 'ਕਾਰਜਕਾਰਣੀ ਦੀ ਬੈਠਕ ਵਿਚ ਜਿਹੜਾ ਨਤੀਜਾ ਨਿਕਲਿਆ, ਉਸ ਤੋਂ ਅਸੀਂ ਸੰਤੁਸ਼ਟ ਹਾਂ। ਚਿੱਠੀ 'ਤੇ ਹਸਤਾਖਰ ਕਰਨ ਵਾਲੇ ਕਈ ਆਗੂ ਬੈਠਕ ਵਿਚ ਮੌਜੂਦ ਸਨ ਅਤੇ ਸਾਰਿਆਂ ਨੇ ਮਤੇ ਪ੍ਰਤੀ ਹਾਮੀ ਭਰੀ।' ਚਿੱਠੀ ਲਿਖਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਂਗਰਸ ਆਗੂਆਂ 'ਤੇ ਵਰ੍ਹਦਿਆਂ ਇਸ ਆਗੂ ਨੇ ਕਿਹਾ, 'ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ, ਕਿਸੇ ਵਿਰੁਧ ਕੰਮ ਨਹੀਂ ਕਰ ਰਹੇ। ਜਿਹੜੇ ਦੋਸ਼ ਲਾ ਰਹੇ ਹਨ, ਉਹ ਸਿਰਫ਼ ਚਾਪਲੂਸੀ ਕਰ ਰਹੇ ਹਨ। ਜੇ ਇਹ ਜਾਰੀ ਰਿਹਾ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ।' ਇਹ ਪੁੱਛੇ ਜਾਣ 'ਤੇ ਕਿ ਪੱਤਰ ਨੂੰ ਹੁਣ ਜਨਤਕ ਤੌਰ 'ਤੇ ਜਾਰੀ ਕਰ ਦਿਤਾ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਪੱਤਰ ਨੂੰ ਜਾਰੀ ਕਰਨ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਬੈਠਕ ਵਿਚ ਰੱਖ ਦਿਤਾ ਗਿਆ ਅਤੇ ਇਸ 'ਤੇ ਚਰਚਾ ਹੋ ਗਈ।      (ਏਜੰਸੀ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement