
ਫ਼ਿਰੌਤੀ ਦੀ ਮੰਗ ਪੂਰੀ ਨਾ ਹੋਣ ਉਤੇ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਉਤੇ ਚਲਾਈਆ ਗੋਲੀਆਂ
ਮੋਗਾ, 26 ਅਗੱਸਤ (ਅਮਜਦ ਖ਼ਾਨ): ਫ਼ੋਨ ਉਤੇ 25 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਵਾਲੇ ਲੋਕਾਂ ਦੀ ਮੰਗ ਪੂਰੀ ਨਾ ਕਰਨ ਉਤੇ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਉਤੇ ਚਲਾਈਆ ਗੋਲੀਆਂ। ਕਾਰ ਚਾਲਕ ਨੇ ਕਾਰ ਨੂੰ ਭਜਾ ਕੇ ਅਪਣੀ ਜਾਨ ਬਚਾਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਮਾਲਸਰ ਦੇ ਸਬ-ਇੰਸਪੈਕਟਰ ਜਗਸੀਰ ਸਿੰਘ ਨੇ ਦਸਿਆ ਕਿ ਸਤਨਾਮ ਸਿੰਘ (38) ਵਾਸੀ ਪਿੰਡ ਲੰਡੇ ਨੇ ਪੁਲਿਸ ਨੂੰ ਦਰਜ ਕਰਾਇਆ ਕਿ ਉਹ ਅਪਣੀ ਸਵਿਫ਼ਟ ਡਜਾਇਰ ਕਾਰ 'ਤੇ ਵਿਆਹ ਤੋਂ ਵਾਪਸ ਆ ਰਹੇ ਸਨ ਤਾਂ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਆਏ ਅਤੇ ਫ਼ੋਨ ਕਰਨ ਵਾਲੇ ਵਿਅਕਤੀਆਂ ਨੇ ਸਤਨਾਮ ਸਿੰਘ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਜਦ ਉਸ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿਤਾ ਤਾਂ ਦੋ ਨਾਮਲੂਮ ਵਿਅਕਤੀ ਮੋਟਰ ਸਾਈਕਲ 'ਤੇ ਆਏ ਅਤੇ ਸਤਨਾਮ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧੇ 6 ਫ਼ਾਇਰ ਕੀਤੇ ਅਤੇ ਉਸ ਨੇ ਗੱਡੀ ਭਜਾ ਕੇ ਅਪਣੀ ਜਾਨ ਬਚਾਈ। ਸਬ-ਇੰਸਪੈਕਟਰ ਜਗਸੀਰ ਸਿੰਘ ਨੇ ਦਸਿਆ ਕਿ ਸਤਨਾਮ ਸਿੰਘ ਦੇ ਬਿਆਂਨਾਂ 'ਤੇ ਪੁਲਿਸ ਨੇ ਫ਼ਾਇਰ ਕਰਨ ਵਾਲੇ ਨਾਮਲੂਮ ਵਿਅਕਤੀਆਂ ਵਿਰੁਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਜਾਰੀ ਹੈ।image