ਹੁਣ ਈ-ਵੀਜ਼ਾ ’ਤੇ ਹੀ ਭਾਰਤ ਆ ਸਕਣਗੇ ਅਫ਼ਗ਼ਾਨ ਨਾਗਰਿਕ : ਗ੍ਰਹਿ ਮੰਤਰਾਲਾ
Published : Aug 26, 2021, 12:38 am IST
Updated : Aug 26, 2021, 12:38 am IST
SHARE ARTICLE
image
image

ਹੁਣ ਈ-ਵੀਜ਼ਾ ’ਤੇ ਹੀ ਭਾਰਤ ਆ ਸਕਣਗੇ ਅਫ਼ਗ਼ਾਨ ਨਾਗਰਿਕ : ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 25 ਅਗੱਸਤ : ਕੇਂਦਰੀ ਗ੍ਰਹਿ ਮੰਤਰਾਲਾ ਨੇ ਅਫ਼ਗ਼ਾਨਿਸਤਾਨ ਵਿਚ ਬਦਲੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਫ਼ੈਸਲਾ ਲਿਆ ਹੈ ਕਿ ਅਫ਼ਗ਼ਾਨਿਸਤਾਨ ਦੇ ਨਾਗਰਿਕਾਂ ਨੂੰ ਸਿਰਫ਼ ਈ-ਵੀਜ਼ਾ ਦੇ ਆਧਾਰ ’ਤੇ ਹੀ ਭਾਰਤ ਆਉਣ ਦੀ ਇਜਾਜ਼ਤ ਦਿਤੀ ਜਾਵੇਗੀ। ਗ੍ਰਹਿ ਮੰਤਰਾਲਾ ਨੇ ਬੁਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਨਾਗਰਿਕਾਂ ਦੇ ਪਾਸਪੋਰਟ ਗੁਆਚ ਜਾਣ ਨਾਲ ਸਬੰਧਤ ਰਿਪੋਰਟਾਂ ਆ ਰਹੀਆਂ ਹਨ। ਇਸ ਨੂੰ ਵੇਖਦੇ ਹੋਏ ਅਫ਼ਗ਼ਾਨਿਸਤਾਨ ਦੇ ਉਨ੍ਹਾਂ ਸਾਰੇ ਨਾਗਿਰਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਸਾਰੇ ਵੀਜ਼ਾ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾ ਰਹੇ ਹਨ, ਜੋ ਅਜੇ ਭਾਰਤ ’ਚ ਨਹੀਂ ਰਹਿ ਰਹੇ। ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਆਉਣ ਦੇ ਇੱਛੁਕ ਸਾਰੇ ਅਫ਼ਗ਼ਾਨੀ ਨਾਗਰਿਕਾਂ ਨੂੰ ਵੀਜ਼ਾ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਦੇ ਆਧਾਰ ’ਤੇ ਉਨ੍ਹਾਂ ਨੂੰ ਈ-ਵੀਜ਼ਾ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਭਾਰਤ ਆ ਸਕਣਗੇ। 
ਅਧਿਕਾਰੀਆਂ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਭਾਰਤ ਦੇ ਸਾਰੇ ਡਿਪਲੋਮੈਟਿਕ ਅਦਾਰੇ ਬੰਦ ਹਨ, ਇਸ ਲਈ ਐਪਲੀਕੇਸ਼ਨਾਂ ਦੀ ਛਾਣਬੀਣ ਅਤੇ ਇਸ ’ਤੇ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਕੰਮ ਨਵੀਂ ਦਿੱਲੀ ਵਿਚ ਹੋਵੇਗਾ। ‘ਐਮਰਜੈਂਸੀ ਅਤੇ ਹੋਰ ਵੀਜ਼ਾ’ ਸ਼ੁਰੂਆਤ ਵਿਚ 6 ਮਹੀਨੇ ਲਈ ਕਾਨੂੰਨੀ ਹੋਵੇਗਾ। ਸਾਰੇ ਅਫ਼ਗਾਨ ਨਾਗਰਿਕ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋਣ, ਇਸ ਯਾਤਰਾ ਦਸਤਾਵੇਜ਼ ਲਈ ਅਪਲਾਈ ਕਰ ਸਕਦੇ ਹਨ।
ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਮਗਰੋਂ ਕਾਬੁਲ ਹਵਾਈ ਅੱਡੇ ’ਤੇ ਵੱਡੀ ਗਿਣਤੀ ਵਿਚ ਲੋਕ ਦੇਸ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵਿਚ ਇਕੱਠੇ ਹੋਏ ਹਨ। ਭਾਰਤ ਨੇ ਅਪਣੇ ਡਿਪਲੋਮੈਟਾਂ, ਨਾਗਰਿਕਾਂ ਅਤੇ ਕਈ ਅਫ਼ਗ਼ਾਨ ਨਾਗਰਿਕਾਂ, ਜਿਨ੍ਹਾਂ ’ਚ ਦੋ ਸੰਸਦ ਮੈਂਬਰ ਸ਼ਾਮਲ ਹਨ, ਨੂੰ ਵੀ ਅਫ਼ਗ਼ਾਨਿਸਤਾਨ ਤੋਂ ਬਾਹਰ ਕਢਿਆ ਹੈ। ਸੋਮਵਾਰ ਰਾਤ ਤਕ ਅਫ਼ਗ਼ਾਨਿਸਤਾਨ ਤੋਂ ਲੱਗਭਗ 730 ਲੋਕਾਂ ਨੂੰ ਬਾਹਰ ਕਢਿਆ ਜਾ ਚੁੱਕਾ ਹੈ। ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ 16 ਅਗੱਸਤ ਤੋਂ ਸ਼ੁਰੂ ਹੋਈ ਸੀ। ਭਾਰਤ, ਅਮਰੀਕਾ ਅਤੇ ਹੋਰ ਮਿੱਤਰ ਦੇਸ਼ਾਂ ਦੇ ਸਹਿਯੋਗ ਨਾਲ ਨਿਕਾਸੀ ਮੁਹਿੰਮ ਚਲਾ ਰਿਹਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement