ਬਾਲੀਵੁਡ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਨੇ ਤਾਲਿਬਾਨੀ ਗੋਲੀਬਾਰੀ ’ਚ ਗੁਆਏ ਅਪਣੇ ਚਾਰ ਰਿਸ਼ਤੇਦਾਰ
Published : Aug 26, 2021, 12:37 am IST
Updated : Aug 26, 2021, 12:37 am IST
SHARE ARTICLE
image
image

ਬਾਲੀਵੁਡ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਨੇ ਤਾਲਿਬਾਨੀ ਗੋਲੀਬਾਰੀ ’ਚ ਗੁਆਏ ਅਪਣੇ ਚਾਰ ਰਿਸ਼ਤੇਦਾਰ

ਨਵੀਂ ਦਿੱਲੀ, 25 ਅਗੱਸਤ : ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਗੋਲੀਬਾਰੀ ਕਾਰਨ ਬਾਲੀਵੁੱਡ ਵਿਚ ਕੰਮ ਕਰ ਰਹੀ ਇਕ ਅਦਾਕਾਰਾ ਮਲੀਸਾ ਹਿਨਾ ਖ਼ਾਨ ਦੇ ਇਕ ਜਾਂ ਦੋ ਨਹੀਂ ਬਲਕਿ ਚਾਰ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨੀ-ਅਫ਼ਗ਼ਾਨ ਮੂਲ ਦੀ ਅਦਾਕਾਰਾ ਮਲੀਸਾ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਲਿਖ ਕੇ ਅਪਣੇ ਆਪ ਨੂੰ ਖ਼ੁਸ਼ਕਿਸਮਤ ਦਸਿਆ ਹੈ। 
ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿਤੀ ਹੈ ਕਿ ਲੜਾਈ ’ਚ ਉਸ ਦੇ ਚਾਚਾ, ਭਤੀਜੇ ਅਤੇ ਦੋ ਚਚੇਰੇ ਭਰਾ ਮਾਰੇ ਗਏ ਸਨ। ਮਲੀਸਾ ਦੇ ਪਰਵਾਰ ਦੇ 5-6 ਮੈਂਬਰ ਅਜੇ ਵੀ ਅਫ਼ਗ਼ਾਨਿਸਤਾਨ ਵਿਚ ਹਨ। ਜਿਸ ਵਿਚ ਉਸਦਾ ਇਕ ਛੋਟਾ ਭਰਾ ਅਤੇ ਭੈਣ ਵੀ ਹੈ, ਪਰ ਉਹ ਲੁਕੇ ਹੋਏ ਹਨ। ਦੱਸ ਦੇਈਏ ਕਿ ਮਲੀਸਾ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿਚ ਰਹਿ ਰਹੀ ਹੈ। ਅਪਣੇ ਪਰਵਾਰ ਦੇ ਮਿ੍ਰਤਕਾਂ ਬਾਰੇ ਜਾਣਕਾਰੀ ਦਿੰਦਿਆਂ ਮਲੀਸਾ ਫ਼ੇਸਬੁੱਕ ਅਤੇ ਟਵਿੱਟਰ ਅਕਾਂਊਟ ’ਤੇ ਆਈ ਅਤੇ ਅਪਣੇ ਦਿਲ ਦੀ ਗੱਲ ਕਹੀ। 
ਉਸਨੇ ਜਾਣਕਾਰੀ ਦਿੰਦਿਆ ਲਿਖਿਆ, ‘ਅਫ਼ਗ਼ਾਨਿਸਤਾਨ ਤੋਂ ਇਕ ਦੁਖਦਾਈ ਖ਼ਬਰ ਆ ਰਹੀ ਹੈ। ਮੇਰੇ ਪਰਵਾਰ ਨੇ ਮੇਰੇ ਚਾਚਾ ਅਤੇ ਦੋ ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਦਿਤਾ ਜੋ ਟਰਾਂਸਪੋਰਟ ਮੰਤਰਾਲੇ ਵਿਚ ਅਫ਼ਗਾਨ ਸਰਕਾਰ ਲਈ ਕੰਮ ਕਰਦੇ ਸਨ। ਉਹ ਸਾਰੇ ਮਾਰੇ ਗਏ ਸਨ, ਜਿਸ ਕਾਰ ਵਿਚ ਉਹ ਸਨ ਉਹ ਤਾਲਿਬਾਨ ਦੀ ਭਾਰੀ ਗੋਲਾਬਾਰੀ ਦੀ ਲਪੇਟ ਵਿਚ ਆ ਗਿਆ ਅਤੇ ਧਮਾਕਾ ਹੋ ਗਿਆ। ਅਸੀਂ ਬਹੁਤ ਖੁਸ਼ਕਿਸਮਤ ਹਾਂ, ਜੋ ਭਾਰਤ ਵਿਚ ਰਹਿੰਦੇ ਹਨ ਧਨਵਾਦ ਨਰਿੰਦਰ ਮੋਦੀ ਜੀ।    (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement