ਨਵੀਂ ਤੇ ਨਵਿਆਉਣਯੋਗ ਊਰਜਾ ਨਾਲ ਸਬੰਧਤ ਧਿਰਾਂ ਦੀ ਵਰਕਸ਼ਾਪ ਵਿਚ ਸੂਬਾਈ ਊਰਜਾ ਕਾਰਜ ਯੋਜਨਾ
Published : Aug 26, 2021, 12:33 am IST
Updated : Aug 26, 2021, 12:33 am IST
SHARE ARTICLE
image
image

ਨਵੀਂ ਤੇ ਨਵਿਆਉਣਯੋਗ ਊਰਜਾ ਨਾਲ ਸਬੰਧਤ ਧਿਰਾਂ ਦੀ ਵਰਕਸ਼ਾਪ ਵਿਚ ਸੂਬਾਈ ਊਰਜਾ ਕਾਰਜ ਯੋਜਨਾ 'ਤੇ ਵਿਚਾਰ-ਵਟਾਂਦਰਾ ਕੀਤਾ

'ਤੇ ਵਿਚਾਰ-ਵਟਾਂਦਰਾ ਕੀਤਾ

ਇੰਡੋ ਜਰਮਨ ਐਨਰਜੀ ਐਕਸੈਸ -2 ਅਧੀਨ ਕੀਤੀ ਜਾ ਰਹੀ ਹੈ ਨਵੀਂ ਪਹਿਲਕਦਮੀ

ਚੰਡੀਗੜ੍ਹ੍ਹ, 25 ਅਗੱਸਤ (ਸ.ਸ.ਸ.) : ਇੰਡੋ-ਜਰਮਨ ਐਨਰਜੀ ਪ੍ਰੋਗਰਾਮ (ਆਈ.ਜੀ.ਈ.ਐਨ.) ਅਸੈਸ-2 ਪ੍ਰੋਗਰਾਮ ਅਧੀਨ ਵਿਕਸਤ ਕੀਤੇ ਜਾ ਰਹੇ ਸੂਬਾਈ ਊਰਜਾ ਕਾਰਜ ਯੋਜਨਾ 'ਤੇ ਵਿਚਾਰ-ਵਟਾਂਦਰੇ ਦੇ ਉਦੇਸ਼ ਨਾਲ ਅੱਜ ਨਵੀਂ ਤੇ ਨਵਿਆਉਣਯੋਗ ਊਰਜਾ ਨਾਲ ਸਬੰਧਤ ਧਿਰਾਂ ਵੱਲੋਂ ਇਥੇ ਸੈਕਟਰ 33 ਸਥਿਤ ਪੇਡਾ ਭਵਨ ਵਿਖੇ ਵਰਕਸ਼ਾਪ ਕਰਵਾਈ ਗਈ |
ਵਰਕਸ਼ਾਪ ਵਿਚ ਜਰਮਨੀ ਦੀ ਸੰਸਥਾ ਜੀ.ਆਈ.ਜ਼ੈਡ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਪ੍ਰਾਈਸ ਵਾਟਰ ਹਾਊਸ ਕੂਪਰਸ ਪ੍ਰਾਈਵੇਟ ਲਿਮਟਿਡ (ਪੀ.ਡਬਲਿਊ.ਸੀ,) ਦੇ ਅਧਿਕਾਰੀ ਅਤੇ ਸਬੰਧਤ 17 ਸਰਕਾਰੀ ਵਿਭਾਗਾਂ ਜਿਵੇਂ ਕਿ ਯੋਜਨਾਬੰਦੀ ਵਿਭਾਗ, ਟਰਾਂਸਪੋਰਟ, ਪੀ.ਐਸ.ਪੀ.ਸੀ.ਐਲ., ਲੋਕ ਨਿਰਮਾਣ ਵਿਭਾਗ ਜਲ ਸਪਲਾਈ, ਸਥਾਨਕ ਸਰਕਾਰਾਂ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਦੇ ਨੋਡਲ ਅਧਿਕਾਰੀ ਸ਼ਾਮਲ ਹੋਏ |
ਸਰਕਾਰੀ ਬੁਲਾਰੇ ਨੇ ਦਸਿਆ ਕਿ ਆਈ.ਜੀ.ਈ.ਐਨ. ਅਸੈਸ-2 ਪ੍ਰੋਗਰਾਮ ਸ਼ੁੱਧ, ਕਿਫ਼ਾਇਤੀ ਅਤੇ ਭਰੋਸੇਯੋਗ ਊਰਜਾ ਤਕ ਪਹੁੰਚ ਨੂੰ  ਯਕੀਨੀ ਬਣਾ ਕੇ ਪੇਂਡੂ ਅਰਥ ਵਿਵਸਥਾ ਨੂੰ  ਹੋਰ ਬਿਹਤਰ ਬਣਾਉਣ ਲਈ ਪ੍ਰਮਾਣਿਤ ਕਾਰੋਬਾਰ ਜਾਂ ਤਕਨਾਲੋਜੀ ਨੂੰ  ਹੁਲਾਰਾ ਦੇਣ ਵਲ ਕੇਂਦਰਤ ਹੈ ਅਤੇ ਇਸ ਦਾ ਉਦੇਸ਼ ਯੂ.ਐਨ.ਡੀ.ਪੀ. (ਸਾਰਿਆਂ ਲਈ ਕਿਫ਼ਾਇਤੀ, ਭਰੋਸੇਯੋਗ, ਟਿਕਾਊ ਅਤੇ ਆਧੁਨਿਕ ਊਰਜਾ ਤਕ ਪਹੁੰਚ) ਦੇ ਸੱਤ ਸਥਾਈ ਵਿਕਾਸ ਟੀਚਿਆਂ ਅਤੇ ਭਾਰਤ ਦੇ ਐਸ.ਡੀ.ਜੀ. 2030 ਏਜੰਡੇ ਦੇ 13 ਸਥਾਈ ਵਿਕਾਸ ਟੀਚਿਆਂ (ਜਲਵਾਯੂ ਪਰਿਵਰਤਨ ਨਾਲ ਨਜਿੱਠਣਾ) ਨੂੰ  ਪੂਰਾ ਕਰਨਾ ਹੈ |
ਇਸ ਸਬੰਧ ਵਿਚ ਬਹੁ ਖੇਤਰੀ ਸੂਬਾਈ ਊਰਜਾ ਕਾਰਜ ਯੋਜਨਾ ਤਿਆਰ ਕਰਨ ਲਈ 23 ਸਤੰਬਰ 2020 ਨੂੰ  ਜੀ.ਆਈ.ਜ਼ੈਡ. ਅਤੇ ਪੇਡਾ ਦਰਮਿਆਨ ਸਮਝੌਤਾ ਪਹਿਲਾਂ ਹੀ ਸਹੀਬੱਧ ਕੀਤਾ ਜਾ ਚੁੱਕਾ ਹੈ |
ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਪ੍ਰਣਾਲੀ ਵਿਚ ਤਬਦੀਲੀ ਅਤੇ ਨਵਿਆਉਣਯੋਗ ਖਰੀਦਦਾਰੀ ਜ਼ਿੰਮੇਵਾਰੀਆਂ ਨੂੰ  ਪੂਰਾ ਕਰਨ ਲਈ ਐਨ.ਏ.ਪੀ.ਸੀ.ਸੀ. ਦੇ ਹਿੱਸੇ ਵਿਚ ਸ਼ੁੱਧ ਅਤੇ ਘੱਟ ਕਾਰਬਨ ਘੋਲ ਅਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਨ ਲਈ ਪੰਜਾਬ ਵਲੋਂ ਭਾਰਤ ਵਿਚ ਨਵਿਆਉਣਯੋਗ ਊਰਜਾ ਵਿਚ ਤਬਦੀਲੀ ਵਿਚ ਮੋਹਰੀ ਭੂਮਿਕਾ ਨਿਭਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ | 
ਸ੍ਰੀ ਰੰਧਾਵਾ ਨੇ ਕਿਹਾ ਕਿ ਅਜਿਹੇ ਬਦਲਦੇ ਪੈਟਰਨ ਸੂਬੇ ਨੂੰ  ਸ਼ੁੱਧ ਅਤੇ ਘੱਟ-ਕਾਰਬਨ ਵਾਲੀ ਬਿਜਲੀ ਉਤਪਾਦਨ, ਘਰੇਲੂ ਅਤੇ ਵਪਾਰਕ ਮੰਗ ਖੇਤਰਾਂ ਲਈ ਘੱਟ ਕਾਰਬਨ ਵਾਲੀ ਹੀਟਿੰਗ ਅਤੇ ਕੂਲਿੰਗ ਮੁਹੱਈਆ ਕਰਵਾਉਣ, ਖਾਣਾ ਬਣਾਉਣ ਲਈ ਸ਼ੁੱਧ ਬਾਲਣ ਮੁਹਈਆ ਕਰਵਾਉਣ, ਪੇਂਡੂ ਖੇਤਰਾਂ ਤਕ ਊਰਜਾ ਦੀ ਪਹੁੰਚ ਵਧਾਉਣ, ਖੇਤੀਬਾੜੀ ਅਭਿਆਸਾਂ ਦਾ ਆਧੁਨਿਕੀਕਰਨ ਕਰਨ ਸਮੇਤ ਊਰਜਾ ਖੇਤਰ ਦੇ ਰੋਜ਼ਾਨਾ ਦੇ ਅਧਾਰ 'ਤੇ ਕੰਮ ਕਰਨ ਦੇ ਤਰੀਕੇ ਨੂੰ  ਮੁੜ ਪਰਿਭਾਸ਼ਤ ਕਰਨ ਲਈ ਪ੍ਰੇਰਿਤ ਕਰਨਗੇ |
 

SHARE ARTICLE

ਏਜੰਸੀ

Advertisement

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM
Advertisement