ਅੱਠ ਸਾਲ ਦੀ ਬੱਚੀ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਦੀ ਕੀਤੀ ਕੋਸ਼ਿਸ਼
Published : Sep 26, 2020, 1:17 am IST
Updated : Sep 26, 2020, 1:17 am IST
SHARE ARTICLE
image
image

ਅੱਠ ਸਾਲ ਦੀ ਬੱਚੀ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਦੀ ਕੀਤੀ ਕੋਸ਼ਿਸ਼

ਆਦਮਪੁਰ, 25 ਸਤੰਬਰ (ਪ੍ਰਸ਼ੋਤਮ): ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ ਇਕ ਇਲਾਕੇ ਵਿਚ ਇਕ ਗੈਂਗਸਟਰ ਨੇ ਜ਼ੁਲਮ ਦੀ ਹੱਦ ਪਾਰ ਕਰਦਿਆਂ ਇਕ ਅੱਠ ਸਾਲ ਦੀ ਬੱਚੀ ਨੂੰ ਅਪਣੀ ਹਵਸ਼ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਬੱਚੀ ਦਾ ਬਚਾਅ ਹੋ ਗਿਆ ਕਿ ਜਿਸ ਸਮੇਂ ਉਕਤ ਦੋਸ਼ੀ ਬਲਾਤਕਾਰ ਕਰਨ ਵਾਲਾ ਸੀ ਉਸ ਦੀ ਮਾਂ ਨੇ ਆ ਬੱਚੀ ਨੂੰ ਬਚਾਆ ਲਿਆ।  ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਦੋਸ਼ੀ ਨੂੰ ਪੁਲਿਸ ਨੇ ਸੂਰਿਆ ਇਨਕਲੇਵ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਸੁਲੱਖਣ ਸਿੰਘ ਨੇ ਦਸਿਆ ਕਿ 3 ਵਜੇ ਦੇ ਕਰੀਬ ਉਸ ਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਕਿ ਚੋਗਿਟੀ ਦੇ ਨੇੜਲੇ ਇਲਾਕੇ ਵਿਚ ਜਿਥੇ ਬਹੁਤ ਸਾਰੇ ਪ੍ਰਵਾਸੀ ਖੁਲ੍ਹੇ ਮਕਾਨਾਂ ਵਿਚ ਰਹਿੰਦੇ ਹਨ। ਉਥੇ ਇਕ ਪ੍ਰਵਾਸੀ ਦੇ ਕਮਰੇ ਵਿਚ ਇਕ ਅੱਠ ਸਾਲ ਦੀ ਲੜਕੀ ਜੋ ਕਿ ਘਰ ਵਿਚ ਇਕੱਲੀ ਸੀ। ਮੁਲਜ਼ਮਾਂ ਨੇ ਲੜਕੀ ਨੂੰ ਇਕੱਲੇ ਪਾਇਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਦਿਤਾ। ਜਦੋਂ ਮੁਲਜ਼ਮ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਤਾਂ ਬੱਚੇ ਦਾ ਪਿਤਾ ਲੰਮਾ ਪਿੰਡ ਚੌਕ ਵਿਖੇ ਅਪਣੀ ਸਾਈਕਲ ਦੀ ਦੁਕਾਨ ਉਤੇ ਕੰਮ ਕਰ ਰਿਹਾ ਸੀ ਅਤੇ ਉਸ ਦੀ ਮਾਤਾ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਮੁਲਜ਼ਮ ਲੜਕੀ ਦੇ ਮੂੰਹ ਵਿਚ ਕਪੜਾ ਪਾ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਸੀ ਜਦੋਂ ਲੜਕੀ ਦੀ ਮਾਂ ਨੇ ਆ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਿਸ ਨਾਲ ਮੁਲਜ਼ਮ ਘਬਰਾ ਗਿਆ ਅਤੇ ਜਦੋਂ ਨੇੜਲੇ ਪ੍ਰਵਾਸੀ ਗੁਵਾਢੀਆਂ ਨੂੰ ਬੁਲਾਉਣ ਉਤੇ ਦਰਵਾਜ਼ਾ ਤੋੜਿਆ ਗਿਆ ਤਾਂ ਇਸ ਲਈ ਮੁਲਜ਼ਮ ਨੂੰ ਰੰਗੇ ਹੱਥੀਂ ਫੜ ਲਿਆ। ਇਸ ਦੌਰਾਨ ਮੁਲਜ਼ਮ ਸਾਰਿਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਦੇ ਨਾਲ ਹੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਦੀ ਟੀਮ ਨੇ ਉਕਤ ਨੂੰ ਸੂਰਿਆ ਐਨਕਲੇਵ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮੰਗਲ ਵਾਸੀ ਬਿਹਾਰ ਹਾਲਵਾਸੀ ਚੋਗਿਟੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement