
ਲੁਧਿਆਣਾ 'ਚ ਸਾਹਮਣੇ ਆਏ 13 ਮਰੀਜ਼
ਚੰਡੀਗੜ੍ਹ - ਕੋਰੋਨਾ ਵਾਇਰਸ ਨਾਲ ਅੱਜ ਜ਼ਿਲ੍ਹਾ ਪਠਾਨਕੋਟ 'ਚ 80 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਠੀਕ ਹੋਣ ਕਾਰਨ 100 ਲੋਕਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਤੇ ਉਹ ਸੁਰੱਖਿਅਤ ਆਪਣੇ ਘਰ ਜਾ ਚੁੱਕੇ ਹਨ। 80 ਲੋਕ ਪਾਜ਼ੀਟਿਵ ਆਉਣ ਦੇ ਨਾਲ ਅੱਜ ਤਿੰਨ ਵਿਅਕਤੀਆਂ ਦੀ ਮੌਤ ਵੀ ਹੋਈ ਹੈ।
Corona Virus
ਇਸ ਦੇ ਨਾਲ ਹੀ ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਨਾਲ ਸੰਬੰਧਿਤ ਇੱਕ 43 ਸਾਲਾ ਔਰਤ ਦੀ ਅੱਜ ਕੋਰੋਨਾ ਕਾਰਨ ਮੌਤ ਹੋਈ ਹੈ। ਇਸ ਤੋਂ ਇਲਾਵਾ 32 ਹੋਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ ਦੇ 12, ਮਲੋਟ ਦੇ 6, ਗਿੱਦੜਬਾਹਾ ਦੇ 3, ਪਿੰਡ ਖੂੰਨਣ ਕਲਾਂ ਦੇ 5, ਪਿੰਡ ਕਬਰਵਾਲਾ ਦਾ 1, ਬਰੀਵਾਲਾ ਦਾ 1, ਪਿੰਡ ਮਹਾਂਬੱਧਰ ਦਾ 1, ਕਿੱਲਿਆਂਵਾਲੀ ਦਾ 1, ਪਿੰਡ ਸਦਰਵਾਲਾ ਦਾ 1 ਅਤੇ ਪਿੰਡ ਬੁਰਜ ਸਿੱਧਵਾਂ ਦਾ 1 ਮਰੀਜ਼ ਸ਼ਾਮਲ ਹੈ।
Corona Virus
ਦੱਸ ਦਈਏ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 13 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 6 ਮ੍ਰਿਤਕ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ, 1 ਸੰਗਰੂਰ, 1 ਤਰਨਤਾਰਨ, 1 ਮੋਗਾ, 2 ਜਲੰਧਰ ਜ਼ਿਲ੍ਹੇ ਅਤੇ 2 ਮ੍ਰਿਤਕ ਮਰੀਜ਼ ਜੰਮੂ-ਕਸ਼ਮੀਰ ਸੂਬੇ ਨਾਲ ਸੰਬੰਧ ਰੱਖਦੇ ਸਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਦੇ 209 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 172 ਮਰੀਜ਼ ਲੁਧਿਆਣਾ ਨਾਲ, ਜਦਕਿ 37 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸੰਬੰਧਿਤ ਹਨ।