ਅਤਿਵਾਦ ਦੇ ਖ਼ਾਤਮੇ ਲਈ 'ਸਾਰਕ' ਨੇ ਚੁਕੇ ਲੋਂੜੀਦੇ ਕਦਮ : ਜੈਸ਼ੰਕਰ
Published : Sep 26, 2020, 12:58 am IST
Updated : Sep 26, 2020, 12:58 am IST
SHARE ARTICLE
image
image

ਅਤਿਵਾਦ ਦੇ ਖ਼ਾਤਮੇ ਲਈ 'ਸਾਰਕ' ਨੇ ਚੁਕੇ ਲੋਂੜੀਦੇ ਕਦਮ : ਜੈਸ਼ੰਕਰ

ਨਵੀਂ ਦਿੱਲੀ, 25 ਸਤੰਬਰ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਸਾਰਕ ਨੂੰ ਅਤਿਵਾਦ, ਕਾਰੋਬਾਰ ਅਤੇ ਸੰਪਰਕ 'ਚ ਰੁਕਾਵਟ ਪੈਦਾ ਕਰਨ ਨਾਲ ਜੁੜੀਆਂ ਤਿੰਨ ਮਹੱਤਵਪੂਰਨ ਚੁਣੌਤੀਆਂ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ। ਵਿਦੇਸ਼ ਮੰਤਰੀ ਨੇ ਇਹ ਗੱਲ ਸਾਰਕ ਸਮੂਹ ਦੀ ਡਿਜ਼ੀਟਲ ਮਾਧਿਅਮ ਨਾਲ ਹੋਈ ਬੈਠਕ 'ਚ ਕਹੀ, ਜਿਸ ਨੂੰ ਪਾਕਿਸਤਾਨ ਦੀ ਆਲੋਚਨਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਸਾਰਕ ਵਿਦੇਸ਼ ਮੰਤਰੀਆਂ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਅਤਿਵਾਦ ਦਾ ਪੋਸ਼ਣ, ਸਮਰਥਨ ਅਤੇ ਉਤਸ਼ਾਹਤ ਕਰਨ ਵਾਲੀਆਂ ਤਾਕਤਾਂ ਸਮੇਤ ਅਤਿਵਾਦ ਦੀ ਬੁਰਾਈ ਦੇ ਖ਼ਾਤਮੇ ਲਈ ਸਮੂਹਕ ਸੰਕਲਪ ਦੀ ਜ਼ਰੂਰਤ ਦੱਸੀ। ਵਿਦੇਸ਼ ਮੰਤਰੀ ਨੇ ਇਕ-ਦੂਜੇ ਨਾਲ ਜੁੜੇ, ਤਾਲਮੇਲ ਅਤੇ ਖ਼ੁਸ਼ਹਾਲ ਦੱਖਣੀ ਏਸ਼ੀਆ ਦੀ ਕਾਮਨਾ ਕੀਤੀ। ਇਸ ਬੈਠਕ 'ਚ ਹੋਰ ਲੋਕਾਂ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਹਿੱਸਾ ਲਿਆ। ਇਸ ਦਾ ਆਯੋਜਨ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਤੋਂ ਵੱਖ ਇਸ ਸਮੂਹ ਦੇ ਵਿਦੇਸ਼ ਮੰਤਰੀਆਂ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਪਰੰਪਰਾ ਨੂੰ ਜਾਰੀ ਰਖਦੇ ਹੋਏ ਕੀਤਾ ਗਿਆ ਸੀ। ਦਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦਾ 75ਵਾਂ ਸੈਸ਼ਨ ਹਾਲੇ ਜਾਰੀ ਹੈ। ਜੈਸ਼ੰਕਰ ਨੇ ਕਿਹਾ ਕਿ ਸਾਰਕ ਨੇ ਪਿਛਲੇ 35 ਸਾਲਾਂ 'ਚ ਕਾਫ਼ੀ ਤਰੱਕੀ ਕੀਤੀ ਹੈ ਪਰ ਸਮੂਹਕ ਸਹਿਯੋਗ ਅਤੇ ਖੁਸ਼ਹਾਲੀ ਦੀ ਦਿਸ਼ਾ 'ਚ ਕੋਸ਼ਿਸ਼, ਅਤਿਵਾਦ ਅਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਨਾਲ ਜੁੜੀਆਂ ਗਤੀਵਿਧੀਆਂ ਕਾਰਨ ਪ੍ਰਭਾਵਤ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਉਨ੍ਹਾਂ ਦਾ ਹਵਾਲਾ ਦਿੰਦੇ ਹੋਏ ਟਵੀਟ ਰਾਹੀਂ ਇਹ ਗੱਲ ਦੱਸੀ।

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement