
'ਵਟਸਐਪ ਗਰੂਪ' ਜਿਸ 'ਚ ਦੀਪਿਕਾ ਨੇ ਲਿਖਿਆ 'ਮਾਲ ਹੈ ਕਿਆ', ਉਸ ਦੀ ਐਡਮਿਨ ਉਹ ਖ਼ੁਦ
ਨਸ਼ਿਆਂ ਦੇ ਮਾਮਲੇ ਵਿਚ ਦੀਪਿਕਾ ਪਾਦੂਕੋਣ ਬਾਰੇ ਨਵੇਂ ਖੁਲਾਸੇ ਸਾਹਮਣੇ ਆਏ ਹਨ। 2017 ਦੇ ਵਟਸਐਪ ਗਰੂਪ ਵਿਚ, ਦੀਪਿਕਾ ਨੇ 'ਹੈਸ਼' (ਹਸ਼ੀਸ਼) ਅਤੇ 'ਮਾਲ ਹੈ ਕਿਆ?' ਵਰਗੀਆਂ ਲਾਈਨਾਂ ਲਿਖੀਆਂ, ਉਹ ਉਸ ਗਰੂਪ ਦੀ ਐਡਮਿਨ ਖ਼ੁਦ ਸੀ। ਦੀਪਿਕਾ ਤੋਂ ਇਲਾਵਾ ਉਸ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਰੀਆ ਚੱਕਰਵਰਤੀ ਦੀ ਮੈਨੇਜਰ ਜਯਾ ਸਾਹਾ ਵੀ ਇਸ ਗਰੂਪ ਦੇ ਐਡਮਿਨ ਸਨ। ਗਰੂਪ ਕੁਝ ਮਹੀਨੇ ਪਹਿਲਾਂ ਹੀ ਹਟਾ ਦਿਤਾ ਗਿਆ ਸੀ। ਇਸ ਗਰੂਪ ਵਿਚ ਬਹੁਤ ਸਾਰੇ ਮਸ਼ਹੂਰ ਸਿਤਾਰੇ ਅਤੇ ਉਨ੍ਹਾਂ ਦੇ ਪ੍ਰਬੰਧਕ ਜੁੜੇ ਹੋਏ ਸਨ। ਰਿਸ਼ਮਾ ਨੇ ਪੁਛਗਿੱਛ ਵਿਚ ਦਸਿਆ ਕਿ ਉਹ ਜਯਾ ਸਾਹਾ ਅਧੀਨ ਕੰਮ ਕਰਦੀ ਸੀ। ਉਸ ਨੇ ਦੀਪਿਕਾ ਨਾਲ ਕਈ ਵਾਰ ਗੱਲਬਾਤ ਕੀਤੀ।
image