ਨਵੀਂ ਕੈਬਨਿਟ ਬਣਨ ਮਗਰੋਂ 27 ਵਿਧਾਇਕਾਂ ਨੂੰ ਦਿਤਾ ਜਾਵੇਗਾ ਇਨੋਵਾ ਗੱਡੀਆਂ ਦਾ ‘ਤੋਹਫ਼ਾ’
Published : Sep 26, 2021, 12:14 am IST
Updated : Sep 26, 2021, 12:14 am IST
SHARE ARTICLE
image
image

ਨਵੀਂ ਕੈਬਨਿਟ ਬਣਨ ਮਗਰੋਂ 27 ਵਿਧਾਇਕਾਂ ਨੂੰ ਦਿਤਾ ਜਾਵੇਗਾ ਇਨੋਵਾ ਗੱਡੀਆਂ ਦਾ ‘ਤੋਹਫ਼ਾ’

ਚੰਡੀਗੜ੍ਹ, 25 ਸਤੰਬਰ(ਸ.ਸ.ਸ.): ਅੱਜ ਪੰਜਾਬ ਮੰਤਰੀ ਮੰਡਲ ਦੀ ਨਵੀਂ ਟੀਮ ’ਤੇ ਮੋਹਰ ਲੱਗ ਗਈ ਹੈ ਤੇ ਇਹ ਟੀਮ  ਐਤਵਾਰ ਸ਼ਾਮ ਸਾਢੇ 4 ਵਜੇ ਸਹੁੰ ਚੁਕਣ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਨਵੀਂ ਕੈਬਨਿਟ ਦੇ ਵਿਸਥਾਰ ਮਗਰੋਂ ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ਤੋਹਫ਼ਾ ਦਿਤਾ ਜਾ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਵਿੱਤ ਮਹਿਕਮੇ ਵਲੋਂ ਇਨ੍ਹਾਂ ਗੱਡੀਆਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਇਸ ਤੋਂ ਪਹਿਲਾਂ ਟਰਾਂਸਪੋਰਟ ਮਹਿਕਮੇ ਨੇ ਵਿੱਤ ਮਹਿਕਮੇ ਤੋਂ 4.27 ਕਰੋੜ ਦੇ ਫ਼ੰਡ ਮੰਗੇ ਸਨ ਪਰ ਵਿੱਤ ਮਹਿਕਮੇ ਨੇ ਇਨਕਾਰ ਕਰ ਦਿਤਾ ਸੀ। ਸੂਤਰਾਂ ਮੁਤਾਬਕ ਹੁਣ ਵਿੱਤ ਮਹਿਕਮੇ ਵਲੋਂ ਗੱਡੀਆਂ ਖਰੀਦਣ ਲਈ ਫ਼ੰਡ ਦੇਣ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ’ਚ 22 ਦੇ ਕਰੀਬ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਇਨੋਵਾ ਗੱਡੀਆਂ ਦਿਤੀਆਂ ਗਈਆਂ ਸਨ।
 

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement