
ਮਿਲੀ ਸੀ ਗੁਪਤ ਇਤਲਾਹ
ਗੁਰੂ ਹਰਸਹਾਏ ( ਗੁਰਮੇਲ ਵਾਰਵਲ ) ਬੀ.ਐਸ.ਐਫ਼ ਨੂੰ ਬਾਰਡਰ ਬਹਾਦਰ ਕੇ ਤੋਂ ਥਾਣਾ ਗੁਰੂ ਹਰਸਹਾਏ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਬਾਰਡਰ ਲਾਈਨ ਤੇ ਹਲਚਲ ਹੋਈ ਹੈ। ਇਸ ਮੌਕੇ ਪੁਲਿਸ ਨੂੰ ਦਿੱਤੀ ਸੂਚਨਾ ਵਿਚ ਸੰਜੇ ਸਿੰਘ ਬੀ.ਐਸ.ਐਫ ਬਹਾਦਰ ਕੇ ਨੇ ਦੱਸਿਆ ਕਿ ਸਵਪਨ ਕੁਮਾਰ ਜਦ ਪੋਸਟ ਤੇ ਡਿਊਟੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਸਰਕੰਡਾ ਵਿੱਚ ਹਰਕਤ ਹੋਈ ਹੈ।
PHOTO
ਜਦ ਉਨ੍ਹਾਂ ਨੇ ਪੋਸਟ ਤੋਂ ਹੇਠਾਂ ਉਤਰ ਕੇ ਮੌਕੇ ਤੇ ਜਾ ਕੇ ਦੇਖਿਆ ਤਾਂ ਇਕ ਅਣਪਛਾਤਾ ਵਿਅਕਤੀ ਸੇਮ ਨਾਲੇ ਵਿੱਚ ਛਾਲ ਮਾਰ ਕੇ ਪਾਕਿਸਤਾਨ ਦੇ ਪਾਰ ਨੂੰ ਲੰਘ ਗਿਆ। ਜਦ ਉਸ ਜਗ੍ਹਾ ਦੀ ਬੀ.ਐਸ.ਐਫ਼ ਦੇ ਅਫ਼ਸਰਾਂ ਨੇ ਸਰਚ ਕੀਤੀ ਤਾਂ ਉਥੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ।
BSF
ਉਨ੍ਹਾਂ ਨੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਐੱਸ.ਐੱਚ. ਓ ਰੁਪਿੰਦਰਪਾਲ ਨੇ ਉਕਤ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਜਦ ਉਸ ਦਾ ਵਜ਼ਨ ਕੀਤਾ ਤਾਂ ਜੋ ਕਿ ਦੋ ਕਿੱਲੋ ਚੌਦਾਂ ਗ੍ਰਾਮ ਕਰੀਬ ਹੋਇਆ ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।