ਕਾਂਗਰਸੀ ਦਿੱਲੀ ਤੋਂ ਅਗਵਾਈ ਲੈ ਕੇ ਗਿ:ਜ਼ੈਲ ਸਿੰਘ, ਮਨਮੋਹਨ ਸਿੰਘ ਤੇ ਚੰਨੀ ਵਰਗਿਆਂ ਨੂੰ ਮਾਣ ਦੇਂਦੀ
Published : Sep 26, 2021, 12:16 am IST
Updated : Sep 26, 2021, 12:16 am IST
SHARE ARTICLE
image
image

ਕਾਂਗਰਸੀ ਦਿੱਲੀ ਤੋਂ ਅਗਵਾਈ ਲੈ ਕੇ ਗਿ:ਜ਼ੈਲ ਸਿੰਘ, ਮਨਮੋਹਨ ਸਿੰਘ ਤੇ ਚੰਨੀ ਵਰਗਿਆਂ ਨੂੰ ਮਾਣ ਦੇਂਦੀ ਹੈ, ਅਕਾਲੀ ਅੰਦਰੋਂ ਅਗਵਾਈ ਲੈ ਕੇ ਬਾਦਲ ਪ੍ਰਵਾਰ ਤੋਂ ਬਾਹਰ ਕਿਸੇ

ਬਠਿੰਡਾ, 25 ਸਤੰਬਰ (ਸੁਖਜਿੰਦਰ ਮਾਨ)-ਮਾਲਵਾ ਪੱਟੀ ’ਚ ਬਾਦਲ ਪ੍ਰਵਾਰ ਨਾਲ ਹਰ ਵਕਤ ਆਢਾ ਲੈਣ ਵਾਲੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਫ਼ਿਰ ਵੱਡਾ ਸਿਆਸੀ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਤਲਬ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਰਾਜਾ ਵੜਿੰਗ ਨੇ ਅਪਣੀ ਫ਼ੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਸ: ਬਾਦਲ ਨੂੰ ਲੰਮੇ ਹੱਥੀ ਲਿਆ ਹੈ। ਦਸਣਾ ਬਣਦਾ ਹੈ ਕਿ ਵੜਿੰਗ ਭਲਕੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠਲੀ ਵਜ਼ਾਰਤ ’ਚ ਸ਼ਾਮਲ ਹੋਣ ਜਾ ਰਹੇ ਹਨ। 
ਅਪਣੇ ਬਿਆਨ ’ਚ ਨਵੇਂ ਬਣਨ ਵਾਲੇ ਮੰਤਰੀ ਨੇ ਪੰਜਾਬ ਕਾਂਗਰਸ ਦੇ ਮਾਮਲਿਆਂ ’ਚ ਦਿੱਲੀ ਦਰਬਾਰ ਦੀ ਭੂਮਿਕਾ ਨੂੰ ਸਹੀ ਠਹਿਰਾਉਂਦਿਆਂ ਦਾਅਵਾ ਕੀਤਾ ਕਿ ‘‘ਇਹ ਕਾਂਗਰਸੀਆਂ ਦੀ ਖ਼ੁਸਕਿਸਮਤੀ ਹੈ ਕਿ ਉਹ ਦਿੱਲੀ ਤੋਂ  ਹੁਕਮ ਪ੍ਰਾਪਤ ਕਰਦੀ ਹੈ ਤੇ ਇੰਨ੍ਹਾਂ ਹੁਕਮਾਂ ਕਾਰਨ ਹੀ ਚੰਨੀ ਵਰਗੇ ਆਮ ਵਿਅਕਤੀ ਨੂੰ ਮੁੱਖ ਮੰਤਰੀ ਤੇ ਉਸ ਨੂੰ ਐਮਐਲਏ ਬਣਨ ਦਾ ਮੌਕਾ ਮਿਲ ਰਿਹਾ ਹੈ। ’’ ਗਾਂਧੀ ਪ੍ਰਵਾਰ ਦਾ ਪੱਖ ਪੂਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ, ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਰਾਸਟਰਪਤੀ ਤੇ ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ। ਭਾਰਤੀ ਫ਼ੌਜ ਦਾ ਪਹਿਲਾਂ ਸਿੱਖ ਜਰਨੈਲ ਵੀ ਕਾਂਗਰਸ ਦੀ ਹੀ ਦੇਣ ਹੈ ਪ੍ਰੰਤੂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ, ਜਿਸ ਦੇ ਚਲਦੇ ਬਾਦਲ ਪ੍ਰਵਾਰ ਦੇ ਘਰ ਵਿਚੋਂ ਪਾਵਰ ਬਾਹਰ ਨਹੀਂ ਜਾ ਸਕਦੀ ਹੈ। ਰਾਜਾ ਵੜਿੰਗ ਨੇ ਅਕਾਲੀ ਦਲ ਦੇ ਮਹਰੂਮ ਲੀਡਰਾਂ ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ਤੋਂ ਇਲਾਵਾ ਸੁਖਦੇਵ ਸਿੰਘ ਢੀਂਢਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇੰਨ੍ਹਾਂ ਨੂੰ ਅੱਖੋਂ ਪਰੋਖੇ ਕਰ ਕੇ ਬਾਦਲ ਸਾਹਿਬ ਨੇ ਪਾਰਟੀ ਦੀ ਪ੍ਰਧਾਨਗੀ ਤੇ ਉਪ ਮੁੱਖ ਮੰਤਰੀ ਅਪਣੇ ਪੁੱਤਰ ਨੂੰ ਦੇ ਦਿਤੀ। 

ਇਸ ਖ਼ਬਰ ਨਾਲ ਸਬੰਧਤ ਫੋਟੋ 25 ਬੀਟੀਆਈ 04 ਨੰਬਰ ਵਿਚ ਭੇਜੀ ਜਾ ਰਹੀ ਹੈ। 
 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement