
ਮੈਂ ਉਹ ਕੀਤਾ ਜੋ ਕਿਸੇ ਮੰਤਰੀ ਨੇ 50 ਸਾਲਾਂ ਤੋਂ ਨਹੀਂ ਕੀਤਾ।
ਚੰਡੀਗੜ੍ਹ - ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈਸ਼ ਕਾਨਫਰੰਸ ਵਿਚ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਅਸੀਂ ਮੀਡੀਆ ਰਾਹੀਂ ਆਪਣਾ ਦਰਦ ਦੱਸਣਾ ਚਾਹੁੰਦੇ ਹਾਂ, ਜਿਸ ਵਿਚ ਪਾਰਟੀ ਨੇ ਸਾਨੂੰ ਬਹੁਤ ਸਤਿਕਾਰ ਵੀ ਦਿੱਤਾ ਤੇ ਪਹਿਲਾਂ ਮੇਰੇ ਕੋਲ ਬਿਜਲੀ ਵਿਭਾਗ ਸੀ, ਜਿਸ ਵਿਚ ਮੈਂ ਉਨ੍ਹਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਸੀ।
ਕਾਂਗੜ ਨੇ ਕਿਹਾ ਕਿ ਇਹ ਪੱਕਾ ਇਰਾਦਾ ਸੀ ਕਿ 24 ਘੰਟੇ ਬਿਜਲੀ ਸੇਵਾ ਰਹੇ ਇਹ ਨਿਸ਼ਚਿਤ ਸੀ। ਜਿੱਥੇ ਕਿਤੇ ਵੀ ਪੰਜਾਬ ਵਿਚ ਕਿਸੇ ਨੂੰ ਮੁਸ਼ਕਿਲ ਆਉਂਦੀ ਸੀ ਤੇ ਉਹ ਮੈਨੂੰ ਫੋਨ ਕਰਦਾ ਸੀ ਤਾਂ ਮੈਂ ਰਾਤ ਨੂੰ ਵੀ ਉਸ ਮਸਲੇ ਦਾ ਹੱਲ ਕਰਦਾ ਸੀ। ਮੈਂ ਚੰਗਾ ਕੰਮ ਕੀਤਾ ਤਾਂ ਮੈਨੂੰ ਮਾਲ ਵਿਭਾਗ ਦਿੱਤਾ ਗਿਆ ਤੇ ਮੈਂ ਉਸ ਵਿਚ ਪੂਰਾ ਰਿਕਾਰਡ ਆਨਲਾਈਨ ਕੀਤਾ। ਮੈਂ ਸ਼ਾਮਲਾਟ ਜਗ੍ਹਾ ਦਾ ਮਾਲਕਾਨਾ ਹੱਕ ਹਰ ਗਰੀਬ ਨੂੰ ਦਿੱਤਾ।ਕਾਂਗੜ ਨੇ ਕਿਹਾ ਕਿ ਮੈਂ ਉਹ ਕੀਤਾ ਜੋ ਕਿਸੇ ਮੰਤਰੀ ਨੇ 50 ਸਾਲਾਂ ਤੋਂ ਨਹੀਂ ਕੀਤਾ। ਅਸੀਂ ਕੋਰੋਨਾ ਦੇ ਸਮੇਂ ਦੌਰਾਨ 1300 ਕਰੋੜ ਰੁਪਏ ਦਿੱਤੇ। ਮੇਰੇ ਵਿਭਾਗ ਵਿਚ ਤਰੱਕੀ ਨਹੀਂ ਕੀਤੀ ਗਈ, ਜੋ 25 ਸਾਲਾਂ ਤੋਂ ਬਕਾਇਆ ਸੀ ਸਿਰਫ਼ ਉਹ ਹੀ ਦਿੱਤਾ ਗਿਆ।