ਹੇਰਾਤ ਸ਼ਹਿਰ ’ਚ ਅਗ਼ਵਾ ਕਰਨ ਦੇ 4 ਦੋਸ਼ੀਆਂ ਨੂੰ ਸ਼ਰੇਆਮ ਮਾਰੀ ਗੋਲੀ
Published : Sep 26, 2021, 12:07 am IST
Updated : Sep 26, 2021, 12:07 am IST
SHARE ARTICLE
image
image

ਹੇਰਾਤ ਸ਼ਹਿਰ ’ਚ ਅਗ਼ਵਾ ਕਰਨ ਦੇ 4 ਦੋਸ਼ੀਆਂ ਨੂੰ ਸ਼ਰੇਆਮ ਮਾਰੀ ਗੋਲੀ

ਹੇਰਾਤ, 25 ਸਤੰਬਰ : ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਸਜ਼ਾ ਦਾ ਦੌਰ ਸ਼ੁਰੂ ਹੋ ਗਿਆ ਹੈ। ਤਾਜ਼ਾ ਮਾਮਲਾ ਪਛਮੀ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ਦਾ ਹੈ। ਤਾਲਿਬਾਨ ਪੁਲਿਸ ਨੇ ਸਨਿਚਰਵਾਰ ਨੂੰ ਹੇਰਾਤ ਸ਼ਹਿਰ ਦੇ ਮੁੱਖ ਚੌਕ ਵਿਚ ਦਿਨ ਦਿਹਾੜੇ ਚਾਰ ਲੋਕਾਂ ਨੂੰ ਗੋਲੀ ਮਾਰ ਦਿਤੀ। ਫਿਰ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਘੰਟਿਆਂ ਤਕ ਲਟਕਾਇਆ ਗਿਆ। ਚਾਰਾਂ ’ਤੇ ਅਗਵਾ ਕਰਨ ਦਾ ਦੋਸ਼ ਸੀ। ਸਹਿਰ ਦੇ ਇਕ ਚਸ਼ਮਦੀਦ ਗਵਾਹ ਵਜ਼ੀਰ ਅਹਿਮਦ ਸਿੱਦੀਕੀ ਨੇ ਐਸੋਸੀਏਟਡ ਪ੍ਰੈੱਸ ਨੂੰ ਦਸਿਆ ਕਿ ਕਥਿਤ ਤਾਲਿਬਾਨ ਪੁਲਿਸ ਚਾਰ ਲਾਸ਼ਾਂ ਨੂੰ ਚੌਰਾਹੇ ’ਤੇ ਲੈ ਕੇ ਆਈ ਅਤੇ ਇਕ ਨੂੰ ਕਰੇਨ ਨਾਲ ਲਟਕਾ ਦਿਤਾ ਗਿਆ। ਲਾਸ਼ ਘੰਟਿਆਂ ਬੱਧੀ ਹਵਾ ਵਿਚ ਝੂਲਦੀ ਰਹੀ। ਉਸਦੇ ਗਲੇ ਵਿਚ ਇਕ ਤਖ਼ਤੀ ਵੀ ਲਟਕਾਈ ਹੋਈ ਸੀ, ਜਿਸ ਉਤੇ ਪਸਤੋ ’ਚ ਕੱੁਝ ਲਿਖਿਆ ਹੋਇਆ ਸੀ। ਤਾਲਿਬਾਨ ਬਾਕੀ ਤਿੰਨ ਲਾਸ਼ਾਂ ਨੂੰ ਸ਼ਹਿਰ ਦੇ ਇਕ ਹੋਰ ਚੌਕ ਵਿਚ ਲੈ ਗਿਆ। ਉਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਵੀ ਇਹੀ ਸਜ਼ਾ ਦਿਤੀ ਜਾਵੇਗੀ।
ਸਿੱਦੀਕੀ ਨੇ ਦਸਿਆ ਕਿ ਤਾਲਿਬਾਨੀ ਚਾਰਾਂ ਲਾਸ਼ਾਂ ਨੂੰ ਜਾਨਵਰਾਂ ਵਾਂਗ ਇਕ ਪਿਕਅਪ ਵਿਚ ਸੁੱਟ ਕੇ ਚੁਰਾਹੇ ’ਤੇ ਲਿਆਂਦਾ। ਕੁੱਝ ਹੀ ਸਮੇਂ ਵਿਚ ਹਜ਼ਾਰਾਂ ਲੋਕ ਇਥੇ ਇਕੱਠੇ ਹੋ ਗਏ। ਇਸ ਤੋਂ ਬਾਅਦ ਇਕ ਤਾਲਿਬਾਨੀ ਨੇ ਮਾਈਕ ਤੋਂ ਲੋਕਾਂ ਨੂੰ ਦਸਿਆ ਗਿਆ ਕਿ ਇਹ ਚਾਰ ਅਗਵਾ ਕਰਨ ਵਿਚ ਸ਼ਾਮਲ ਸਨ।

 ਉਨ੍ਹਾਂ ਨੂੰ ਪੁਲਿਸ ਨੇ ਮਾਰ ਦਿਤਾ ਹੈ। ਹਾਲਾਂਕਿ, ਤਾਲਿਬਾਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਚਾਰਾਂ ਨੂੰ ਇਕ ਮੁਕਾਬਲੇ ਵਿਚ ਮਾਰਿਆ ਗਿਆ ਸੀ ਜਾਂ ਗਿ੍ਰਫ਼ਤਾਰ ਕੀਤੇ ਜਾਣ ਤੋਂ ਬਾਅਦ ਗੋਲੀ ਮਾਰ ਦਿਤੀ ਗਈ ਸੀ। ਜਿਸ ਜਗ੍ਹਾ ਉਨ੍ਹਾਂ ਨੂੰ ਮਾਰਿਆ ਗਿਆ ਸੀ, ਉਸ ਬਾਰੇ ਵੀ ਜਾਣਕਾਰੀ ਨਹੀਂ ਦਿਤੀ ਗਈ। ਹਾਲਾਂਕਿ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਭੀੜ ਦੇ ਸਾਹਮਣੇ ਗੋਲੀ ਮਾਰੀ ਸੀ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement