
ਹੁਣ ਪਾਰਟੀ ਹੀ ਦੱਸੇਗੀ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਵਿਚ ਉਹਨਾਂ ਦੀ ਕੀ ਮਜ਼ਬੂਰੀ ਸੀ
ਚੰਡੀਗੜ੍ਹ - ਕੁੱਝ ਦੇਰ ਬਾਅਦ ਕੈਬਿਨਟ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਮੰਤਰੀ ਮੰਡਲ ਵਿਚ ਪ੍ਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਸ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਖਬਰ ਇਹ ਸਾਹਮਣੇ ਆਈ ਸੀ ਕਿ ਰਾਣਾ ਗੁਰਜੀਤ ਖਿਲਾਫ 6 ਵਿਧਾਇਕਾਂ ਨੇ ਮੋਰਚਾ ਖੋਲ ਦਿੱਤਾ ਹੈ ਪਰ ਹੁਣ ਪੂਰੀ ਸੂਚੀ ਫਾਇਨਲ ਹੋ ਗਈ ਹੈ।
Rana Gurjeet Singh
ਇਸ ਦੇ ਨਾਲ ਹੀ ਦੱਸ ਦਈਏ ਕਿ ਰਾਣਾ ਗੁਰਜੀਤ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਉਨ੍ਹਾਂ (ਰਾਣਾ ਗੁਰਜੀਤ ਸਿੰਘ) ਦੇ ਮੰਤਰੀ ਵਜੋਂ ਪ੍ਰਸਤਾਵਿਤ ਨਿਯੁਕਤੀ ਨਾਲ ਵੱਡੀ ਗਲਤੀ ਕਰਨ ਜਾ ਰਹੀ ਹੈ। ਅਸੀਂ ਇਸ ਬਾਰੇ ਆਪਣੇ ਪ੍ਰਦੇਸ਼ ਪਾਰਟੀ ਪ੍ਰਧਾਨ (ਨਵਜੋਤ ਸਿੰਘ ਸਿੰਧੂ) ਨਾਲ ਗੱਲ ਕੀਤੀ। ਸਿੱਧੂ ਨੂੰ ਇੱਕ ਸਾਂਝੇ ਪੱਤਰ ਵਿੱਚ, 6 ਕਾਂਗਰਸੀ ਵਿਧਾਇਕਾਂ ਅਤੇ 1 ਸਾਬਕਾ ਪੀਸੀਸੀ ਪ੍ਰਧਾਨ ਨੇ ਰਾਣਾ ਗੁਰਜੀਤ ਸਿੰਘ ਨੂੰ 'ਮਾਈਨਿੰਗ ਘੁਟਾਲੇ' ਵਿਚ ਸ਼ਾਮਲ ਹੋਣ ਦੇ ਕਾਰਨ ਪ੍ਰਸਤਾਵਿਤ ਮੰਤਰੀ ਮੰਡਲ ਤੋਂ ਹਟਾਉਣ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਸਾਫ ਦਲਿਤ ਚਿਹਰੇ ਦੀ ਮੰਗ ਕੀਤੀ ਸੀ।
Sukhpal Khaira
ਸੁਖਪਾਲ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾ ਕੇ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਮਾੜੇ ਬੰਦਿਆਂ ਨਾਲ ਕੈਬਨਿਟ ਕਦੇ ਮਜ਼ਬੂਤ ਨਹੀਂ ਹੁੰਦੀ ਤੇ ਇਹ ਹੁਣ ਪਾਰਟੀ ਹੀ ਦੱਸੇਗੀ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਵਿਚ ਉਹਨਾਂ ਦੀ ਕੀ ਮਜ਼ਬੂਰੀ ਸੀ ਤੇ ਪਾਰਟੀ ਨੇ ਕੁਲਜੀਤ ਨਾਗਰਾ ਨੂੰ ਹਟਾ ਦਿੱਤਾ ਜੋ ਕਿ ਬਿਲਕੁਲ ਬੇਦਾਗ ਬੰਦਾ ਹੈ ਤੇ ਉਸ ਨੇ ਪਾਰਟੀ ਲਈ ਅਪਣੀ ਜਿੰਦਜਾਨ ਲਗਾ ਦਿੱਤੀ ਪਰ ਰਾਣਾ ਗੁਰਜੀਤ ਨੂੰ ਮੰਤਰੀ ਬਣਆ ਕੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।