
4 ਦਿਨ ਪਹਿਲਾਂ ਪਾਰਟੀ ਵੱਲੋਂ ਆਪ੍ਰੇਸ਼ਨ ਲੋਟਸ ਖਿਲਾਫ਼ ਕੀਤੇ ਗਏ ਰੋਸ ਮਾਰਚ ਦੌਰਾਨ ਬਿਨ੍ਹਾਂ ਹੈਲਮੇਟ ਦੇ ਚਲਾਈ ਸੀ ਬਾਈਕ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪੱਛਮ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਚਲਾਨ ਕੱਟਿਆ ਹੈ ਕਿਉਂਕਿ ਗੁਰਪ੍ਰੀਤ ਗੋਗੀ ਨੇ ਬੀਤੇ ਦਿਨੀਂ ਵਿਧਾਨ ਸਭਾ ਦੇ ਬਾਹਰ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਕੀਤੇ ਪ੍ਰਦਰਸ਼ਨ ਵਿਚ ਬਿਨ੍ਹਾਂ ਹੈਲਮੇਟ ਤੋਂ ਬਾਈਕ ਚਲਾਈ ਸੀ। ਹੋਇਆ ਕੁੱਝ ਇਸ ਤਰ੍ਹਾਂ ਕਿ ਵਿਧਾਇਕ ਗੋਗੀ ਨੇ 4 ਦਿਨ ਪਹਿਲਾਂ ਪਾਰਟੀ ਵੱਲੋਂ ਕੀਤੇ ਗਏ ਰੋਸ ਮਾਰਚ ਅਤੇ ਧਰਨੇ ਦੌਰਾਨ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਇਆ ਸੀ। ਚੰਡੀਗੜ੍ਹ ਪੁਲਿਸ ਪਹਿਲਾਂ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਸਖ਼ਤੀ ਕਰਦੀ ਹੈ। ਇਸ ਦੌਰਾਨ ਹੁਣ ਚੰਡੀਗੜ੍ਹ ਦੀ ਟਰੈਫਿਕ ਪੁਲਿਸ ਨੇ ਵਿਧਾਇਕ ਗੋਗੀ ਦਾ ਵੀ ਚਲਾਨ ਕੱਟ ਦਿੱਤਾ ਹੈ।