ਟਰਾਂਸਪੋਰਟ ਟੈਂਡਰ ਘੁਟਾਲਾ: ਸਾਬਕਾ ਮੰਤਰੀ ਆਸ਼ੂ ਦੇ ਦੋ ਕਰੀਬੀ ਸਾਥੀਆਂ ਨੇ ਕੀਤਾ ਆਤਮ ਸਮਰਪਣ, ਦੋ ਨੂੰ ਅਦਾਲਤ ਨੇ ਭਗੌੜਾ ਕਰਾਰਿਆ
Published : Sep 26, 2023, 9:55 pm IST
Updated : Sep 26, 2023, 9:55 pm IST
SHARE ARTICLE
Bharat Bhushan Ashu
Bharat Bhushan Ashu

ਫੂਡ ਗਰੇਨ ਐਂਡ ਕੋਰਟੇਜ਼ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਸੰਦੀਪ ਭਾਟੀਆ ਨੇ ਵੀ ਲੁਧਿਆਣਾ ਦੀ ਸੀਜੇਐਮ ਰਾਧਿਕਾ ਪੁਰੀ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ।

ਲੁਧਿਆਣਾ - ਵਿਜੀਲੈਂਸ ਨੇ ਖੁਰਾਕ ਤੇ ਸਪਲਾਈ ਵਿਭਾਗ ਵਿਚ ਟਰਾਂਸਪੋਰਟ ਟੈਂਡਰ ਦੇ ਕਰੋੜਾਂ ਰੁਪਏ ਦੇ ਘਪਲੇ ਵਿਚ ਸਾਬਕਾ ਮੰਤਰੀ ਸਮੇਤ 16 ਵਿਅਕਤੀਆਂ ਦੇ ਨਾਮ ਲਏ ਹਨ। ਇਨ੍ਹਾਂ ਵਿਚੋਂ 8 ਖ਼ਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਹੈ। ਜਦਕਿ ਇਸ ਵਿਚ ਚਾਰ ਵਿਅਕਤੀ ਫਰਾਰ ਹੋ ਗਏ। ਦੋ ਮੁਲਜ਼ਮਾਂ ਵਿੱਚੋਂ ਪਨਗ੍ਰੇਨ ਦੇ ਤਤਕਾਲੀ ਜ਼ਿਲ੍ਹਾ ਮੈਨੇਜਰ ਸੁਰਿੰਦਰ ਬੇਰੀ ਨੇ ਸੀਜੇਐਮ ਲੁਧਿਆਣਾ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।   

ਪਨਗ੍ਰੇਨ ਦੇ ਇੱਕ ਹੋਰ ਸਹਿ ਦੋਸ਼ੀ ਜਗਨਦੀਪ ਢਿੱਲੋਂ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਫੂਡ ਗਰੇਨ ਐਂਡ ਕੋਰਟੇਜ਼ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਸੰਦੀਪ ਭਾਟੀਆ ਨੇ ਵੀ ਲੁਧਿਆਣਾ ਦੀ ਸੀਜੇਐਮ ਰਾਧਿਕਾ ਪੁਰੀ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਰਾਧਿਕਾ ਪੁਰੀ ਦੀ ਅਦਾਲਤ ਨੇ ਸੰਦੀਪ ਭਾਟੀਆ ਨੂੰ ਇੱਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। 

ਖੁਰਾਕ ਤੇ ਸਪਲਾਈ ਵਿਭਾਗ ਵਿਚ ਹੋਏ ਬਹੁ-ਕਰੋੜੀ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਤਿੰਨ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸ ਵਿਚ ਖੁਰਾਕ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ, ਦੂਜਾ ਏਜੰਟ ਸੁਰਿੰਦਰ ਢੋਟੀਵਾਲਾ ਅਤੇ ਤੀਜਾ ਠੇਕੇਦਾਰ ਜਗਰੂਪ ਸਿੰਘ ਸ਼ਾਮਲ ਹਨ। ਇਸ ਮਾਮਲੇ ਵਿਚ ਏਜੰਟ ਸੁਰਿੰਦਰ ਢੋਟੀਵਾਲਾ ਨੇ ਹੇਠਲੀ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਦੋ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।  
ਪਰ ਹਾਈ ਕੋਰਟ ਨੇ ਦੋਵੇਂ ਵਾਰ ਉਸ ਦੀ ਅਪੀਲ ਸਵੀਕਾਰ ਨਹੀਂ ਕੀਤੀ ਅਤੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸ ਤੋਂ ਬਾਅਦ ਕਮਿਸ਼ਨ ਏਜੰਟ ਸੁਰਿੰਦਰ ਧੋਤੀਵਾਲਾ ਸੁਪਰੀਮ ਕੋਰਟ ਗਿਆ ਸੀ। ਉਥੇ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਉਥੋਂ ਵੀ ਧੋਤੀਵਾਲਾ ਕਮਿਸ਼ਨ ਏਜੰਟ ਨੂੰ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰਦਿਆਂ ਕਮਿਸ਼ਨ ਏਜੰਟ ਧੋਤੀਵਾਲਾ ਨੂੰ 2 ਹਫ਼ਤਿਆਂ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। 
ਖੁਰਾਕ ਤੇ ਸਪਲਾਈ ਵਿਭਾਗ 'ਚ ਹੋਏ ਕਰੋੜਾਂ ਦੇ ਘਪਲੇ 'ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 16 ਦੋਸ਼ੀ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਾ ਇਨ੍ਹਾਂ ਸਾਰਿਆਂ 'ਤੇ ਪੂਰਾ ਧਿਆਨ ਹੈ। ਹਾਲ ਹੀ 'ਚ ਇਸ ਮਾਮਲੇ ਨੂੰ ਲੈ ਕੇ ਈਡੀ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਅਤੇ ਉਨ੍ਹਾਂ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਇਸ ਮਾਮਲੇ 'ਚ ਕੁਝ ਬੈਂਕ ਖਾਤੇ ਅਤੇ ਨਕਦੀ ਵੀ ਫਰੀਜ਼ ਕੀਤੀ ਗਈ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement