
Patiala News: ਆਈਪੀਐਸ ਮਨਦੀਪ ਸਿੰਘ ਸਿੱਧੂ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਤਾਇਨਾਤ ਕੀਤਾ ਗਿਆ।
Patiala News: ਆਈਪੀਐਸ ਮਨਦੀਪ ਸਿੰਘ ਸਿੱਧੂ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਤਾਇਨਾਤ ਕੀਤਾ ਗਿਆ। ਅੱਜ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਉਨ੍ਹਾਂ ਨੇ ਹਰਚਰਨ ਸਿੰਘ ਭੁੱਲਰ ਦੀ ਥਾਂ ਲਈ ਹੈ। ਪਹਿਲੀ ਜਨਵਰੀ 2024 ਨੂੰ ਇਹ ਅਹੁਦਾ ਸੰਭਾਲਣ ਵਾਲੇ ਸ੍ਰੀ ਭੁੱਲਰ ਦਾ ਇਥੋਂ ਬਠਿੰਡਾ ਰੇਂਜ ਦਾ ਤਬਾਦਲਾ ਹੋਇਆ ਹੈ।
ਅਹੁਦਾ ਸੰਭਲਣ ਮਗਰੋਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਫੇਸਬੁੱਕ ਉੱਤੇ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਅੱਜ ਮੈਂ ਬਤੌਰ DIG ਪਟਿਆਲਾ ਰੇਂਜ ਦਾ ਕਾਰਜ ਭਾਰ ਸੰਭਾਲਿਆ ਹੈ। ਪਟਿਆਲਾ ਨਾਲ ਮੇਰਾ ਕਾਫ਼ੀ ਪੁਰਾਣਾ ਰਿਸ਼ਤਾ ਹੈ, ਮੈਂ ਪਹਿਲਾਂ ਬਤੌਰ SSP ਜ਼ਿਲ੍ਹਾ ਪਟਿਆਲਾ ਵਿਚ 2 ਸਾਲ ਆਪਣੀ ਸੇਵਾ ਨਿਭਾਈ ਅਤੇ ਹੁਣ ਬਤੌਰ DIG ਆਪਣਾ ਫਰਜ਼ ਨਿਭਾਵਾਂਗਾ, ਕੋਸ਼ਿਸ਼ ਇਹੀ ਰਹੇਗੀ ਕਿ ਆਪ ਸਭ ਦੇ ਨਾਲ ਵਧ ਤੋਂ ਵਧ ਜੁੜਿਆ ਰਹਾ ਅਤੇ ਆਪ ਸਭ ਦੀ ਸੇਵਾ ਅਤੇ ਸੁਰੱਖਿਆ ਲਈ ਵੱਖ-ਵੱਖ ਉਪਰਾਲੇ ਕਰਦਾ ਰਹਾ।