
ਨਾਜਾਇਜ਼ ਅਸਲਾ ਅਤੇ ਗੋਲੀ ਸਿੱਕਾ ਬਰਾਮਦ
ਜਲੰਧਰ: ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਬਜੀਤ ਰਾਏ, PPS, ਪੁਲਿਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਉਕਾਂਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਇਕ ਦੋਸ਼ੀ ਨੂੰ ਇਕ ਨਜਾਇਜ ਅਸਲੇ ਅਤੇ ਗੋਲੀ ਸਿੱਕੇ ਸਮੇਤ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 23.09.2025 ਨੂੰ ਵਕਤ ਕਰੀਬ 11:00 ਵਜੇ ਰਾਤ ਇੱਕ ਮੋਟਰਸਾਈਕਲ ਸਵਾਰ ਹੋ ਅਤੇ ਇੱਕ ਕੈਂਪਰ ਗੱਡੀ ਪਰ ਹੋਰ ਚਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਰਾਈਫਲ, ਪਿਸਤੌਲ, ਦਾਤਰ, ਚਾਕੂ ਆਦਿ ਹਥਿਆਰਾ ਦੀ ਨੋਕ ’ਤੇ ਨਿਰਮਾਨ ਅਧੀਨ ਜਾਮ ਨਗਰ, ਅੰਮ੍ਰਿਤਸਰ ਮਰੀਨ ਫੀਲਡ ਐਕਸਪ੍ਰੈੱਸ ਵੇਅ ਦੇ ਪੂਨੀਆਂ ਵਿਖੇ ਸਥਿਤ ਕੈਂਪ ਪਰ ਰਾਤ ਸਮੇਂ ਅਰਾਮ ਕਰ ਰਹੇ ਵਰਕਰਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਮੋਬਾਇਲ ਫੋਨ ਅਤੇ 12 ਹਜ਼ਾਰ ਰੁਪਏ ਖੋਹ ਲਏ। ਇਸ ਲੁੱਟ ਖੋਹ ਦਾ ਵਿਰੋਧ ਕਰਨ ਸਮੇ ਤੇ ਰਾਈਫਲ ਵਾਲੇ ਵਿਅਕਤੀ ਨੇ ਐਕਸਪ੍ਰੈੱਸ ਵੇਅ ਵਿੱਚ ਅਰਥ ਵਰਕ ਦਾ ਕੰਮ ਕਰ ਰਹੀ ਸਹਾਰਨ ਕੰਸਟਰਕਸ਼ਨ ਕੰਪਨੀ ਦੇ ਸੁਪਰਵਾਈਜ਼ਰ ਓਮ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਝਾਤੇਲੀ ਥਾਣਾ ਸੁਰਪਾਲੀਆ ਜ਼ਿਲਾ ਨਾਗੋਰ ਰਾਸਥਾਨ ਹਾਲ ਮੰਡ ਪੂਨੀਆ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਦੇ ਰਾਈਫਲ ਨਾਲ ਫਾਇਰ ਮਾਰਿਆ। ਫਾਇਰ ਸੜਕ ਤੇ ਲੱਗਾ ਤੇ ਉਹ ਵਿਰੋਧ ਕਰਦਾ ਰਿਹਾ ਤਾਂ ਦੂਸਰਾ ਫਾਇਰ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਤਾਂ ਫਾਇਰ ਓਮ ਸਿੰਘ ਦੇ ਖੱਬੇ ਪਾਸੇ ਮੱਥੇ ਤੇ ਲੱਗਾ ਤਾਂ ਓਮ ਸਿੰਘ ਹੇਠਾਂ ਡਿੱਗ ਗਿਆ ਤਾਂ ਡਿੱਗੇ ਪਏ ਦੇ ਸਿਰ ਵਿੱਚ ਰਾਈਫਲ ਦੇ ਬੱਟ ਮਾਰੇ ਤੇ ਦੂਸਰੇ ਨੌਜਵਾਨਾਂ ਨੇ ਵੀ ਆਪਣੇ ਹਥਿਆਰਾਂ ਨਾਲ ਸੱਟਾਂ ਮਾਰੀਆਂ। ਉਹਨਾਂ ਨੂੰ ਪਤਾ ਲੱਗਾ ਹੈ ਕਿ ਰਾਇਫਲ ਵਾਲੇ ਦਾ ਨਾਮ ਸੰਦੀਪ ਸਿੰਘ ਉਰਫ ਸਿੱਪੀ ਪੁੱਤਰ ਕਰਨੈਲ ਸਿੰਘ ਵਾਸੀ ਤਲਵੰਡੀ ਨੌਅਬਾਦ ਜ਼ਿਲਾ ਲੁਧਿਆਣਾ, ਪਿਸਤੌਲ ਵਾਲੇ ਨੌਜਵਾਨ ਦਾ ਨਾਮ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ, ਦੂਸਰੇ ਪਿਸਤੌਲ ਵਾਲੇ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਮੰਗਲ ਸਿੰਘ ਵਾਸੀ ਮਿਆਣੀ ਥਾਣਾ ਲੋਹੀਆਂ, ਚਾਕੂ ਵਾਲੇ ਵਿਅਕਤੀ ਦਾ ਨਾਮ ਲਖਵਿੰਦਰ ਸਿੰਘ ਉਰਫ ਲੱਖੀ ਪੁੱਤਰ ਹਰਮੇਸ਼ ਸਿੰਘ ਵਾਸੀ ਚੱਕ ਪਿੱਪਲੀ ਥਾਣਾ ਲੋਹੀਆਂ ਅਤੇ ਦਾਤਰ ਵਾਲੇ ਦਾ ਨਾਮ ਮੋਟਾ ਹੈ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ASI ਅੰਗਰੇਜ ਸਿੰਘ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ।
ਜੋ ਅੱਜ ਇਸ ਮੁਕੱਦਮਾ ਦੇ ਦੋਸ਼ੀ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ ਜਿਲ੍ਹਾ ਜਲੰਧਰ ਬਾਰੇ ਖੂਫੀਆ ਤੌਰ ਪਰ ਇਤਲਾਹ ਮਿਲੀ ਕਿ ਇਹ ਸਪਲੈਡਰ ਮੋਟਰਸਾਈਕਲ ਪਰ ਸਵਾਰ ਹੋ ਕੇ ਪਿੰਡ ਜਾਫਰਵਾਲ, ਕੋਹਾੜ ਕਲਾਂ ਦੇ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਤੇ ਇਸ ਦੀ ਤਲਾਸ਼ ਦੀ ਵੱਖ ਵੱਖ ਟੀਮਾਂ ਵੱਲੋਂ ਕੋਹਾੜ ਕਲਾਂ ਦੇ ਏਰੀਆ ਵਿੱਚ ਸਰਚ ਸ਼ੁਰੂ ਕੀਤੀ ਤਾਂ ਪਿੰਡ ਜਾਫਰਵਾਲ ਦੇ ਨਜਦੀਕ ਇੱਕ ਨੌਜਵਾਨ ਸਪਲੈਡਰ ਮੋਟਰਸਾਈਕਲ ਪਰ ਆ ਰਿਹਾ ਸੀ ਜਿਸ ਨੇ ਸਾਹਮਣੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣਾ ਮੋਟਰਸਾਈਕਲ ਲਿੰਕ ਰੋਡ ਰਾਹੀ ਪਿੰਡ ਕੋਹਾੜ ਕਲਾਂ ਵੱਲ ਨੂੰ ਭਜਾ ਲਿਆ। ਪੁਲਿਸ ਪਾਰਟੀ ਵੱਲੋ ਇਸ ਦਾ ਪਿੱਛਾ ਕੀਤਾ ਗਿਆ ਤਾਂ ਇਸ ਨੇ ਨਜਦੀਕ ਦਾਣਾ ਮੰਡੀ ਕੋਹਾੜ ਕਲਾ ਪੁੱਜ ਕੇ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਪਾਰਟੀ ਉਪਰ ਆਪਣੇ ਪਿਸਟਲ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਤਾਂ ਜਵਾਬੀ ਕਾਰਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਵੀ ਆਪਣੇ ਬਚਾਓ ਲਈ ਫਾਇਰ ਕੀਤਾ ਗਿਆ ਜੋ ਇਸ ਨੌਜਵਾਨ ਦੇ ਲੱਤ ਵਿੱਚ ਲੱਗਾ ਜਿਸ ਨਾਲ ਇਹ ਮੋਟਰਸਾਈਕਲ ਤੋਂ ਡਿੱਗ ਪਿਆ ਜਿਸ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਪਿਸਟਲ ਦੇਸੀ 32 ਬੋਰ ਤੇ 01 ਜਿੰਦਾ ਰੌਦ, 01 ਖੋਲ ਬ੍ਰਾਮਦ ਹੋਇਆ। ਇਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭੇਜਿਆ ਗਿਆ ਹੈ। ਮੌਕਾ ਤੇ ਅਗਲੀ ਤਫਤੀਸ਼ ਕੀਤੀ ਜਾ ਰਹੀ।