ਖ਼ਬਰਾਂ |

ਤਾਜ਼ਾ |

Punjab Vidhan Sabha Session: ਪ੍ਰਤਾਪ ਬਾਜਵਾ ਨਾਲ ਮੰਤਰੀ ਬਰਿੰਦਰ ਗੋਇਲ ਤੇ ਹਰਪਾਲ ਚੀਮਾ ਦੀ ਖੜਕੀ
Published : Sep 26, 2025, 11:23 am IST
Updated : Sep 26, 2025, 1:18 pm IST
SHARE ARTICLE
Punjab Vidhan Sabha Session News
Punjab Vidhan Sabha Session News

Punjab Vidhan Sabha Session: ਪੰਜਾਬ ਦੀ ਦੁੱਖ ਦੀ ਘੜੀ ਵਿਚ ਸਾਰਿਆਂ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ: ਸਪੀਕਰ ਸੰਧਵਾਂ 

ਵਿਧਾਨ ਸਭਾ 'ਚ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਪੇਸ਼, ਮੰਤਰੀ ਬਰਿੰਦਰ ਗੋਇਲ ਨੇ ਚੁੱਕੇ ਵੱਡੇ ਸਵਾਲ, PM ਮੋਦੀ ਨੇ CM ਮਾਨ ਨੂੰ ਮੁਲਾਕਾਤ ਲਈ ਕਿਉਂ ਨਹੀਂ ਦਿੱਤਾ ਸਮਾਂ ?
 

ਕਾਂਗਰਸ ਹੜ੍ਹਾਂ 'ਤੇ ਕਰ ਰਹੀ ਰਾਜਨੀਤੀ : ਮੰਤਰੀ ਹਰਪਾਲ ਚੀਮਾ
''ਕਾਂਗਰਸ ਹਰ ਵਾਰ ਬਾਈਕਾਟ ਕਰਨ ਦਾ ਬਹਾਨਾ ਲੱਭਦੀ''

ਪੰਜਾਬ ਹੜ੍ਹਾਂ ਲਈ ਬਰਿੰਦਰ ਗੋਇਲ ਜ਼ਿੰਮੇਵਾਰ :ਪ੍ਰਤਾਪ ਬਾਜਵਾ
''ਸਰਕਾਰ ਤੋਂ ਰਣਜੀਤ ਸਾਗਰ ਡੈਮ ਨਹੀਂ ਸੰਭਾਲਿਆ ਗਿਆ''

ਪ੍ਰਤਾਪ ਬਾਜਵਾ ਨਾਲ ਮੰਤਰੀ ਬਰਿੰਦਰ ਗੋਇਲ ਤੇ ਹਰਪਾਲ ਚੀਮਾ ਦੀ ਖੜਕੀ - 'ਬਾਜਵਾ ਸਾਬ੍ਹ ਸੁਨਣ ਦੀ ਹਿੰਮਤ ਰੱਖੋ'

ਵਿਧਾਨ ਸਭਾ 'ਚ ਹੰਗਾਮਾ, ਪ੍ਰਤਾਪ ਬਾਜਵਾ ਦੇ ਬਿਆਨ 'ਤੇ ਗਰਮਾਇਆ ਮਾਹੌਲ, ਦੇਖੋ LIVE

ਸਾਨੂੰ ਨਹੀਂ ਸੀ ਪਤਾ ਕਿ ਇਨਸਾਨ ਹੜ੍ਹ ਵੀ ਲਿਆ ਸਕਦੇ ਨੇ'
'ਕੇਂਦਰ ਦੇ ਨੁਮਾਇੰਦੇ ਆਪਣੀ ਹੀ ਕਹਾਣੀ ਸੁਣਾ ਕੇ ਮੁੜ ਗਏ

'ਆਪਣੀ ਜ਼ਿੱਦ ਕਾਰਨ BBMB ਨੇ ਸਾਨੂੰ ਕੁਝ ਨਹੀਂ ਕਰਨ ਦਿੱਤਾ'
'BBMB ਨੇ ਪਾਣੀ ਛੱਡਣ ਦਾ ਕੋਈ ਫੈਸਲਾ ਨਹੀਂ ਲਿਆ'
ਮੰਤਰੀ ਬਰਿੰਦਰ ਗੋਇਲ ਦਾ BBMB 'ਤੇ ਵੱਡਾ ਨਿਸ਼ਾਨਾ

12: 40 PM: ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਨਹੀਂ ਪ੍ਰਗਟਾਈ ਕੋਈ ਹਮਦਰਦੀ’
‘ਕੇਂਦਰ ਸਰਕਾਰ ਦੀਆਂ ਟੀਮਾਂ ਨੇ ਸਾਡੀਆਂ ਟੀਮਾਂ ਨਾਲ ਮਿਲ ਕੇ 13 ਹਜ਼ਾਰ 900 ਕਰੋੜ ਰੁਪਏ ਦੇ ਨੁਕਸਾਨ ਦਾ ਕੀਤਾ ਸੀ ਮੁਲਾਂਕਣ’
‘20 ਹਜ਼ਾਰ ਕਰੋੜ ਰੁਪਏ ਦੀ ਪੰਜਾਬ ਸਰਕਾਰ ਨੇ ਕੀਤੀ ਸੀ ਮੰਗ’
‘ਮੋਦੀ ਸਾਬ੍ਹ ਨੇ ਦਿੱਤਾ 1600 ਕਰੋੜ ਰੁਪਏ’-ਮੰਤਰੀ ਬਰਿੰਦਰ ਗੋਇਲ

12: 30 PM: ਇਸ ਵਾਰ ਪੰਜਾਬ ਨੂੰ ਪਹਿਲੀ ਵਾਰ ਮਦਦ ਦੀ ਲੋੜ ਪਈ, ਨਹੀਂ ਪੰਜਾਬ ਦੀ ਕਿਸਾਨੀ ਨੇ ਪੂਰੇ ਦੇਸ਼ ਦਾ ਢਿੱਡ ਭਰਿਆ। ਪੰਜਾਬ ਹਰ ਮੁਸੀਬਤ ਵਿਚ ਹਿੱਕ ਡਾਹ ਕੇ ਖੜ੍ਹਦਾ ਰਿਹਾ। ਅਸੀਂ 20 ਹਜ਼ਾਰ ਕਰੋੜ ਮੰਗਿਆ ਪਰ PM 1600 ਕਰੋੜ ਦੇ ਗਏ- ਮੰਤਰੀ ਬਰਿੰਦਰ ਗੋਇਲ

12: 20 PM: ‘ਬੀਬੀਐਮਬੀ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਕੋਲ ਹੋਣਾ ਚਾਹੀਦਾ ਹੈ’
‘ਭਾਖੜਾ ਡੈਮ ਦਾ ਪਾਣੀ ਜਦੋਂ 1660 ਫੁੱਟ ’ਤੇ ਪਹੁੰਚਿਆ ਸੀ ਤਾਂ ਅਸੀਂ ਚੇਅਰਮੈਨ ਨੂੰ ਪਾਣੀ ਛੱਡਣ ਲਈ ਕੀਤੀ ਸੀ ਬੇਨਤੀ’
‘ਬੀਬੀਐਮਬੀ ਨੇ ਸਾਡੇ ਕਿਸੇ ਫ਼ੈਸਲੇ ਨੂੰ ਨਹੀਂ ਮੰਨਿਆ’
-ਬਰਿੰਦਰ ਗੋਇਲ
ਕੈਬਨਿਟ ਮੰਤਰੀ ਪੰਜਾਬ

12: 15 PM: 'ਹੜ੍ਹਾਂ ਨਾਲ 2300 ਪਿੰਡ ਪ੍ਰਭਾਵਿਤ ਹੋਏ'
'20 ਲੱਖ ਲੋਕ ਪ੍ਰਭਾਵਿਤ ਹੋਏ'
'5 ਲੱਖ ਏਕੜ ਫ਼ਸਲ ਖ਼ਰਾਬ ਹੋਈ'
'ਹੜ੍ਹਾਂ ਨਾਲ 59 ਲੋਕਾਂ ਨੇ ਗਵਾਈ ਜਾਨ', '7 ਲੱਖ ਲੋਕ ਬੇਘਰ ਹੋਏ'
'3200 ਸਕੂਲ, 19 ਕਾਲਜ ਤੇ 1400 ਹਸਪਤਾਲ ਨੁਕਸਾਨੇ ਗਏ'- ਮੰਤਰੀ ਬਰਿੰਦਰ ਗੋਇਲ

 

12: 10 PM: ਮੌਸਮ ਵਿਭਾਗ ਦੀ ਭਵਿੱਖਬਾਣੀ ਗ਼ਲਤ ਸਾਬਤ ਹੋਈ : ਮੰਤਰੀ ਬਰਿੰਦਰ ਗੋਇਲ
‘1988 ’ਚ ਆਏ ਹੜ੍ਹਾਂ ਨਾਲੋਂ ਇਸ ਵਾਰ 20 ਫ਼ੀ ਸਦੀ ਜ਼ਿਆਦਾ ਆਇਆ ਪਾਣੀ’
‘ਅੰਦਾਜ਼ੇ ਨਾਲੋਂ 717 ਫ਼ੀ ਸਦੀ ਜ਼ਿਆਦਾ ਹੋਈ ਬਾਰਿਸ਼’
‘ਪੰਜਾਬ ਸਰਕਾਰ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ’

 

12: 01 PM: ਪੰਜਾਬ ਦੀ ਦੁੱਖ ਦੀ ਘੜੀ ਵਿਚ ਸਾਰਿਆਂ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ: ਸਪੀਕਰ ਸੰਧਵਾਂ 
'ਸਾਡੇ ਮੰਤਰੀਆਂ ਨੇ ਬੋਰੀਆਂ ਚੱਕ ਕੇ ਬੰਨ੍ਹ ਮਜਬੂਤ ਕੀਤੇ'
'ਅੱਜ ਦੇ ਸੈਸ਼ਨ 'ਚ ਰਾਜਨੀਤੀ ਨਾ ਕੀਤੀ ਜਾਵੇ'

Punjab Vidhan Sabha Session News: ਹੜ੍ਹਾਂ ਬਾਰੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਸਾਬਕਾ ਮੰਤਰੀ ਹਰਪਾਲ ਟੌਹੜਾ, ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ, ਪੰਜਾਬੀ ਸੰਗੀਤ ਦੇ ਆਈਕਨ ਚਰਨਜੀਤ ਆਹੂਜਾ ਅਤੇ ਕਈ ਹੋਰ ਪ੍ਰਮੁੱਖ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਹੜ੍ਹਾਂ ਵਿੱਚ ਮਾਰੇ ਗਏ ਲੋਕਾਂ ਨੂੰ ਵੀ ਸਰਧਾਂਜਲੀ ਦਿੱਤੀ ਗਈ ਹੈ।

ਇਸ ਤੋਂ ਬਾਅਦ ਸਦਨ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਅੱਜ (26 ਸਤੰਬਰ) ਸ਼ੁਰੂ ਹੋਇਆ ਸੈਸ਼ਨ 29 ਸਤੰਬਰ ਤੱਕ ਜਾਰੀ ਰਹੇਗਾ। ਸੈਸ਼ਨ ਦੌਰਾਨ ਕੋਈ ਪ੍ਰਸ਼ਨ ਕਾਲ ਨਹੀਂ ਹੋਵੇਗਾ, ਪਰ ਇੱਕ ਜ਼ੀਰੋ ਆਵਰ ਹੋਵੇਗਾ ਜਿਸ ਦੌਰਾਨ ਵਿਧਾਇਕ ਆਪਣੇ ਮੁੱਦੇ ਉਠਾ ਸਕਦੇ ਹਨ।

ਇਸ ਸਮੇਂ ਦੌਰਾਨ, ਹੜ੍ਹ ਤੋਂ ਬਾਅਦ ਦੇ ਮੁੜ ਵਸੇਬੇ 'ਤੇ ਬਹਿਸ ਹੋਵੇਗੀ। ਇਸ ਸਮੇਂ ਦੌਰਾਨ ਹੰਗਾਮਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਹੜ੍ਹ ਅਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ 'ਤੇ 'ਆਪ' ਸਰਕਾਰ ਨੂੰ ਘੇਰ ਸਕਦੀ ਹੈ।

(For more news apart from “Punjab Vidhan Sabha Session News, ” stay tuned to Rozana Spokesman.)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement