
ਕੁਲਤਾਰ ਸੰਧਵਾਂ ਦੀ ਬਾਦਲਾਂ ਨੂੰ ਸਿੱਧੀ ਚੇਤਾਵਨੀ , ਜਾਣ ਬੁੱਝ ਕੇ ਕਰਵਾਇਆ ਟਾਸਕ ਫੋਰਸ ਤੋਂ ਕੋਝਾ ਕੰਮ
ਅੰਮ੍ਰਿਤਸਰ - ਬੀਤੇ ਦਿਨ ਸ਼ੋਮਣੀ ਗੁਰਦੁਆਰਾ ਕਮੇਟੀ ਦੀ ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਦੇ ਮੈਬਰਾਂ ਵਿਚਕਾਰ ਹੋਈ ਖੂਨੀ ਝੜਪ ਵਿਚ ਕਈ ਸਿੱਖ ਜਥੇਬੰਦੀਆਂ ਜਖ਼ਮੀ ਹੋ ਗਈਆਂ ਸਨ ਤੇ ਉਹਨਾਂ ਦਾ ਹਾਲ ਚਾਲ ਜਾਣਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚੇ ਇਸ ਦੌਰਾਨ ਉਹਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲਾਂ ਨਨੂੰ ਸਰਕਾਰ ਦੀ ਸ਼ਹਿ ਹੈ ਤੇ ਆਪਣੀ ਗੁੰਡਾਗਰਦੀ ਕਰਵਾਉਣ ਲਈ ਹੀ ਇਹਨਾਂ ਨੇ ਗੁੰਡਾ ਟਾਸਕ ਫੋਰਸ ਬਣਾਈ ਹੋਈ ਹੈ ਤੇ ਇਸ ਝੜਪ ਵਿਚ ਇਹਨਾਂ ਨੇ ਬੀਬੀਆਂ ਨਾਲ ਜੋ ਵਰਤਾਅ ਕੀਤਾ ਹੈ
ਉਹ ਮੰਦਭਾਗਾ ਹੈ ਕਿਉਂਕਿ ਟਾਸਕ ਫੋਰਸ ਨੇ ਝੜਪ ਦੌਰਾਨ ਬੀਬੀਆਂ ਦੇ ਦਮਾਲੇ ਤੱਕ ਲਾਹ ਦਿੱਤੇ। ਕੁਲਤਾਰ ਸੰਧਵਾਂ ਦਾ ਕਹਿਣਾ ਹੈ ਕਿ ਜਿਸ ਤਰਾਂ ਲੋਕਾਂ ਨੂੰ ਬਰਗਾੜੀ ਕਾਂਡ ਦਾ ਇਨਸਾਫ ਨਹੀਂ ਮਿਲਿਆ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਦਾ ਇਨਸਾਫ਼ ਵੀ ਸ਼ਾਇਦ ਹੀ ਮਿਲੇ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਗੁੰਡਾਗਰਦੀ ਇੰਨੀ ਕ ਵਧ ਗਈ ਹੈ ਕਿ ਝੜਪ ਵਿਚ ਮੀਡੀਆ ਵਾਲਿਆਂ ਨੂੰ ਵੀ ਕੁੱਟਿਆ ਗਿਆ।
Kultar Sandhwan
ਸੰਧਵਾਂ ਨੇ ਕਿਹਾ ਕਿ ਬਾਦਲਾਂ ਤੋਂ ਇਕ-ਇਕ ਚੀਜ਼ ਦਾ ਹਿਸਾਬ ਲਿਆ ਜਾਵੇਗਾ। ਕੁਲਤਾਰ ਸੰਧਵਾਂ ਨੇ ਟਾਸਕ ਫੋਰਸ ਦੇ ਕਰਮਚਾਰੀਆਂ ਨੂੰ ਆਪਣੇ ਭਰਾ ਦੱਸਦੇ ਹੋਏ ਕਿਹਾ ਕਿ ਉਹਨਾਂ ਤੋਂ ਜਾਣਬੁੱਝ ਕੇ ਇਹੋ ਜਿਹੇ ਗਲਤ ਕੰਮ ਕਰਵਾਏ ਜਾਂਦੇ ਹਨ। ਕੁਲਤਾਰ ਸੰਧਵਾਂ ਨੇ ਬਾਦਲ ਪਰਿਵਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ ਨਾ ਕਰਨ ਤੇ ਸਾਹਮਣੇ ਆ ਕੇ ਟੱਕਰ ਲੈਣ। ਕੁਲਤਾਰ ਸੰਧਵਾਂ ਨੇ ਕਿਹਾ ਕਿ ਜੋ ਵੀ ਸਿੱਖ ਪੰਥ ਨਾਲ ਧੋਖਾ ਕਰੇਗਾ ਉਹਨਾਂ ਤੋਂ ਹਰ ਇਕ ਤੋਂ ਹਿਸਾਬ ਲਿਆ ਜਾਵੇਗਾ।