
ਸਾਡੀ ਲੜਾਈ ਦਿੱਲੀ ਨਾਲ
ਚੰਡੀਗੜ੍ਹ: ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਕਾਨੂੰਨਾਂ ਨਾਲ ਪੰਜਾਬ ਦੇ ਕਿਸਾਨ ਦੀ ਹਾਲਾਤ ਬਹੁਤ ਹੀ ਮਾੜੀ ਹੋ ਜਾਵੇਗੀ।
Press conference
ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨਾਂ, ਮਜ਼ਦੂਰਾ ਤੇ ਪੰਜਾਬੀ ਕਲਾਕਾਰਾਂ ਦੁਆਰਾ ਧਰਨੇ ਤੇ ਰੋਸ ਪ੍ਰਦਰਸ਼ਨ ਜਾਰੀ ਕੀਤੇ ਜਾ ਰਹੇ ਹਨ। ਅੱਜ ਸ਼ੰਭੂ ਮੋਰਚੇ ਦੇ ਆਗੂਆਂ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕਰਨ ਲਈ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।
Deep Sidhu
ਇਸ ਪ੍ਰੈਸ ਕਾਨਫਰੰਸ ਵਿਚ ਦੀਪ ਸਿੱਧੂ ਨੇ ਬੋਲਦਿਆਂ ਕਿਹਾ ਕਿ ਜਦੋਂ ਅਸੀਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਕੀਤਾ ਸੀ ਜਾਂ ਅਸੀਂ ਇਸਦਾ ਹਿੱਸਾ ਬਣੇ ਸਾਨੂੰ ਸਮੇਂ-ਸਮੇਂ ਤੇ ਬਹੁਤ ਕੁਝ ਪਤਾ ਲੱਗਿਆ, ਸਮੇਂ-ਸਮੇਂ ਤੇ ਰਣਨੀਤੀਆਂ ਬਦਲੀਆਂ।
Deep Sidhu
ਸਰਕਾਰ ਨੇ ਦੋ ਚਿੱਠੀਆਂ ਭੇਜੀਆਂ, ਕਿਸਾਨਾਂ ਨੂੰ ਬੁਲਾਇਆ ਪਰ ਜਦੋਂ ਗੱਲ ਨਹੀਂ ਬਣੀ ਫਿਰ ਉਹ ਬਿਆਨਬਾਜ਼ੀ ਕਰਨ ਲੱਗ ਪਈ ਕਿ ਇਹ ਵਿਚੋਲੇ ਆ ਕਿਸਾਨ ਨਹੀਂ। ਜਦੋਂ ਦੋ ਚਿੱਠੀਆਂ ਭੇਜੀਆਂ ਉਦੋਂ ਨਹੀਂ ਪਤਾ ਲੱਗਾ ਇਹ ਕਿਸਾਨ ਨਹੀਂ ਵਿਚੋਲੇ ਆ ਇੱਥੋਂ ਹੀ ਬੀਜੇਪੀ ਸਰਕਾਰ ਦੀ ਮਾਨਸਿਕਤਾ ਪਤਾ ਲੱਗਦੀ ਹੈ। ਸਰਕਾਰ ਦਾ ਫਰਜ਼ ਬਣਦਾ ਉਹ ਲੋਕਾਂ ਨਾਲ ਗੱਲ ਕਰੇ ਪਰ ਸਰਕਾਰ ਨੇ ਨਹੀਂ ਕੀਤੀ।
Deep Sidhu
ਜਦੋਂ ਅਸੀਂ ਮੋਰਚੇ ਵਿਚ ਬੈਠੇ ਆ ਉਦੋਂ ਅਸੀਂ ਕਿਸੇ ਵੀ ਸਿਆਸੀ ਧਿਰ ਵਿਚ ਨਹੀਂ ਹਾਂ। ਦੀਪ ਸਿੱਧੂ ਨੇ ਦੱਸਿਆ ਕਿ ਅਸੀਂ 4 ਤਾਰੀਕ ਤੋਂ ਪੱਕੇ ਮੋਰਚੇ ਤੇ ਬੈਠੇ ਹਾਂ ਲੋਕ ਵੱਖ-ਵੱਖ ਥਾਵਾਂ ਤੋਂ ਜੁੜੇ, ਲੋਕ ਸੋਸ਼ਲ ਮੀਡੀਆ ਰਾਹੀਂ ਵੀ ਬਹੁਤ ਜੁੜੇ।
ਲੋਕਾਂ ਨੇ ਇਹ ਗੱਲ ਸਮਝੀ ਕਿ ਕਿਸਾਨਾਂ ਨੇ ਹਮੇਸ਼ਾਂ ਸੋਧਾਂ ਦੀ ਲੜਾਈ ਲੜੀ। ਇਹ ਲੜਾਈ ਪੋਲੀਟਿਕਸ ਆ ਜੇ ਅਸੀਂ ਸੋਚੀਏ ਕਿ ਇਹ ਲੜਾਈ ਸਿਆਸੀ ਧਿਰ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ।
ਜਿਹੜੀਆਂ ਰੂਹਾਂ ਪੰਜਾਬ ਲਈ ਦਰਦ ਰੱਖਦੀਆਂ ਹੋਣ ਉਹਨਾਂ ਨੂੰ ਅਸੀਂ ਜਾ ਕੇ ਮਿਲਾਂਗੇ। ਉਹਨਾਂ ਨੂੰ ਇਹ ਕਹਿਣਾ ਕਿ ਉਹ ਨਿੱਜ ਛੱਡ ਕੇ ਸ਼ੰਭੂ ਮੋਰਚੇ ਕੇ ਸਾਰੇ ਇਕੱਠੇ ਹੋਣ।
ਸਾਡੀ ਲੜਾਈ ਦਿੱਲੀ ਨਾਲ ਹੈ। ਕਿਸਾਨ ਯੂਨੀਅਨ ਦਿੱਲੀ ਨਾਲ ਨਹੀਂ ਲੜ ਸਕਦੀ। ਜੇ ਸਿਆਸੀ ਲੜਾਈ ਲੜਨੀ ਹੈ ਤਾਂ ਕੋਈ ਸਿਆਸੀ ਧਿਰ ਚਾਹੀਦੀ ਹੈ ਤੁਹਾਨੂੰ ਲੜਨ ਵਾਸਤੇ । ਸਾਡੇ ਸਮਾਜ ਦੀ ਬਣਤਰ ਧਰਮ ਦੇ ਸਿਧਾਂਤ ਤੇ ਖੜੀ ਹੈ। ਜਦੋਂ ਸਮਾਜ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਰਮ ਦੀ ਗੱਲ ਆਪੇ ਹੋ ਜਾਂਦੀ ਹੈ।