ਅਸ਼ਲੀਲ ਫ਼ੋਟੋਆਂ ਸੋਸ਼ਲ ਮੀਡੀਆ ’ਤੇ ਪਾ ਕੇ ਗ੍ਰੰਥੀ ਦੇ ਅਹੁਦੇ ਨੂੰ ਕਲੰਕਤ ਕੀਤਾ, ਮਾਮਲਾ ਦਰਜ
Published : Oct 26, 2021, 1:42 am IST
Updated : Oct 26, 2021, 1:42 am IST
SHARE ARTICLE
image
image

ਅਸ਼ਲੀਲ ਫ਼ੋਟੋਆਂ ਸੋਸ਼ਲ ਮੀਡੀਆ ’ਤੇ ਪਾ ਕੇ ਗ੍ਰੰਥੀ ਦੇ ਅਹੁਦੇ ਨੂੰ ਕਲੰਕਤ ਕੀਤਾ, ਮਾਮਲਾ ਦਰਜ

ਅੰਮ੍ਰਿਤਸਰ/ਟਾਂਗਰਾ, 25 ਅਕਤੂਬਰ (ਸੁਰਜੀਤ ਸਿੰਘ ਖ਼ਾਲਸਾ): ਸਿਖ ਕੌਮ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੇ ਹੈ। ਦੂਜੇ ਪਾਸੇ ਕੁੱਝ ਕੁ ਲੋਕ ਧਾਰਮਕ ਲਿਬਾਸ ਪਹਿਨ ਕੇ ਗੁਰਦੁਆਰਿਆਂ ਅੰਦਰ ਵੀ ਧਾਰਮਕ ਤੇ ਪਵਿੱਤਰ ਅਹੁਦਿਆਂ ਨੂੰ ਹੀ ਕਲੰਕਤ ਕਰ ਰਹੇ ਹਨ। ਇਸ ਤਰ੍ਹਾਂ ਦਾ ਇਕ ਮਾਮਲਾ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਤੋਂ ਸਾਹਮਣੇ ਆਇਆ ਹੈ। 
ਜਨਤਕ ਹੋਈਆਂ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਸਬੰਧੀ ਪੀੜਤ ਔਰਤ ਨੇ ਥਾਣਾ ਮੱਤੇਵਾਲ ਵਿਚ ਦਰਜ ਕਰਵਾਏ ਗਏ ਬਿਆਨ ਵਿਚ ਦਸਿਆ ਕਿ ਉਹ ਇਕ ਦਿਨ ਸਾਲ 2020 ਵਿਚ ਅਪਣੇ ਘਰ ਦੇ ਗੇਟ ਦੇ ਲਾਗੇ ਬਾਥਰੂਮ ਵਿਚ ਗਈ ਸੀ। ਸਾਡੇ ਪਿੰਡ ਦੇ ਗੁਰਦੁਆਰੇ ਵਿਚ ਜੁਗਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜਬੋਵਾਲ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। ਗ੍ਰੰਥੀ ਉਨ੍ਹਾਂ ਦੇ ਘਰ ਦੇ ਛੋਟੇ ਗੇਟ ਰਾਹੀਂ ਘਰ ਅੰਦਰ ਦਾਖ਼ਲ ਹੋਇਆ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਇਸ ਤੋਂ ਬਾਅਦ ਉਸ ਨੇ ਪੀੜਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ ਅਤੇ ਉਸ ਨੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ। ਮਿਤੀ 21/10/2021 ਨੂੰ ਸੋਸ਼ਲ ਮੀਡੀਆ ’ਤੇ ਉਸ ਨੇ ਤਸਵੀਰਾਂ ਪਾ ਦਿਤੀਆਂ। ਪੁਲਿਸ ਨੇ ਥਾਣਾ ਤਰਸਿਕਾ ਵਿਖੇ ਮੁਕੱਦਮਾ ਨੰਬਰ 77 ਮਿਤੀ 24 ਅਕਤੂਬਰ ਨੂੰ 376/295/506/ ਆਈ ਪੀ ਸੀ 67,67-ਏ ਆਈ ਟੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ। 

 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement