
ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੁੱਝ ਪਤਾ ਲੱਗ ਸਕੇ।
ਲੁਧਿਆਣਾ : ਦੀਵਾਲੀ ਦੀ ਰਾਤ ਜ਼ਿਲ੍ਹੇ 'ਚ ਜੂਆ ਖੇਡਣ ਦੌਰਾਨ ਇਕ ਨੌਜਵਾਨ ਨੂੰ ਉਸ ਦੇ ਹੀ ਦੋਸਤਾਂ ਵੱਲੋਂ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜੂਆ ਖੇਡਣ ਦੌਰਾਨ 500 ਰੁਪਏ ਪਿੱਛੇ ਲੜਾਈ ਹੋਈ ਸੀ। ਇਸ 'ਤੇ 5 ਮਜ਼ਦੂਰਾਂ ਨੇ ਇਕ ਬੇਰੁਜ਼ਗਾਰ ਵਿਅਕਤੀ ਨੂੰ ਇੱਟ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਮ੍ਰਿਤਕ ਦੀ ਪਛਾਣ ਜਾਮ ਕੁਮਾਰ ਚੌਧਰੀ (31) ਵਾਸੀ ਮਾਇਆ ਨਗਰ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਮੁਲਜ਼ਮ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਾਗਰ, ਧਰਮਜੀਤ ਮਿਸ਼ਰਾ, ਅਨੁਜ ਕੁਮਾਰ ਤੇ ਅਮਿਤ ਕੁਮਾਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਵਾਲੀ ਰਾਤ ਇਨ੍ਹਾਂ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜੂਆ ਖੇਡ ਰਹੇ ਸਨ। ਇਸ ਦੌਰਾਨ 500 ਰੁਪਏ ਨੂੰ ਲੈ ਕੇ ਸਾਰਿਆਂ ਦੀ ਲੜਾਈ ਹੋ ਗਈ। ਲੜਦੇ ਹੋਏ ਦੋਸਤਾਂ ਨੇ ਜਾਮ ਕੁਮਾਰ ਚੌਧਰੀ ਦੇ ਇੱਟਾਂ ਮਾਰੀਆਂ, ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੁੱਝ ਪਤਾ ਲੱਗ ਸਕੇ।