
ਲੋਕਾਂ ਦੀ ਸ਼ਮੂਲੀਅਤ ਨਾਲ ਇਹ ਮੁਹਿੰਮ ਕੰਜਲੀ ਤੋਂ ਵਿਲਾ ਕੋਠੀ ਤੱਕ ਚਲਾਈ ਜਾਵੇਗੀ।
ਕਪੂਰਥਲਾ - ਉੱਘੇ ਵਾਤਾਵਰਣ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਬੁੱਧਵਾਰ ਨੂੰ ਇੱਥੇ ਪਵਿੱਤਰ ਵੇਈਂ ਨਦੀ ਨੂੰ ਸਾਫ਼ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਪਵਿੱਤਰ ਵੇਈਂ ਵਿੱਚੋਂ ਗਾਦ ਕੱਢੀ ਜਾਵੇਗੀ। ਲੋਕਾਂ ਦੀ ਸ਼ਮੂਲੀਅਤ ਨਾਲ ਇਹ ਮੁਹਿੰਮ ਕੰਜਲੀ ਤੋਂ ਵਿਲਾ ਕੋਠੀ ਤੱਕ ਚਲਾਈ ਜਾਵੇਗੀ।
ਸੀਚੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ 'ਅਰਥ ਮੂਵਿੰਗ' ਮਸ਼ੀਨ ਦੀ ਮਦਦ ਨਾਲ ਦਰਿਆ ਦੀ ਸਫ਼ਾਈ ਦਾ ਕੰਮ ਆਰੰਭ ਕੀਤਾ। ਸੀਚੇਵਾਲ ਨੇ ਇਲਾਕੇ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸੀਚੇਵਾਲ ਸੁਲਤਾਨਪੁਰ ਲੋਧੀ ਵਿਖੇ ਨਦੀ ਦੀ ਸਫ਼ਾਈ ਮੁਹਿੰਮ ਚਲਾ ਚੁੱਕੇ ਹਨ।