AIG Malvinder Sidhu News: 1 ਦਿਨ ਦੇ ਪੁਲਿਸ ਰਿਮਾਂਡ 'ਤੇ AIG ਮਾਲਵਿੰਦਰ ਸਿੱਧੂ, ਅਧਿਕਾਰੀਆਂ ਨਾਲ ਕੀਤੀ ਹੱਥੋਪਾਈ  
Published : Oct 26, 2023, 3:21 pm IST
Updated : Oct 26, 2023, 3:21 pm IST
SHARE ARTICLE
AIG Malvinder Sidhu
AIG Malvinder Sidhu

ਏਆਈਜੀ ਮਨੁੱਖੀ ਅਧਿਕਾਰ ਮਾਲਵਿੰਦਰ ਸਿੰਘ ਸਿੱਧੂ ਆਪਣੇ ਅੰਡਰਵੀਅਰ ’ਚ ਵੁਆਇਸ ਰਿਕਾਰਡਰ ਲੁਕਾ ਕੇ ਪਹੁੰਚੇ

ਚੰਡੀਗੜ੍ਹ : ਏਆਈਜੀ ਮਨੁੱਖੀ ਅਧਿਕਾਰ ਮਾਲਵਿੰਦਰ ਸਿੰਘ ਸਿੱਧੂ ਅੱਜ ਮੁਹਾਲੀ ’ਚ ਵਿਜੀਲੈਂਸ ਦੇ ਮੁੱਖ ਦਫ਼ਤਰ ’ਚ ਆਮਦਨ ਨਾਲੋਂ ਵੱਧ ਜਾਇਦਾਦ ਤੇ ਅਪਰਾਧਿਕ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਣ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਏਆਈਜੀ ਮਨੁੱਖੀ ਅਧਿਕਾਰ ਮਾਲਵਿੰਦਰ ਸਿੰਘ ਸਿੱਧੂ ਆਪਣੇ ਅੰਡਰਵੀਅਰ ’ਚ ਵੁਆਇਸ ਰਿਕਾਰਡਰ ਲੁਕਾ ਕੇ ਪਹੁੰਚੇ ਤੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਹੱਥੋ-ਪਾਈ ਵੀ ਕੀਤੀ ਤੇ ਜਾਇਦਾਦ ਦਾ ਬਿਓਰਾ ਦਰਜ ਕਰਵਾਉਣ ਲਈ ਦਿੱਤੇ ਕਾਗ਼ਜ਼ ਵੀ ਪਾੜ ਦਿੱਤੇ।

ਇਸ ਤੋਂ ਬਾਅਦ ਮੌਕੇ ’ਤੇ ਵਿਜੀਲੈਂਸ ਅਧਿਕਾਰੀਆਂ ਨੇ ਪੁਲਿਸ ਨੂੰ ਬੁਲਾਇਆ। ਉਨ੍ਹਾਂ ਖ਼ਿਲਾਫ਼ ਮੁਹਾਲੀ ਦੇ ਥਾਣਾ ਫੇਜ਼-8 ’ਚ ਵਿਜੀਲੈਂਸ ਦੇ ਡੀਐੱਸਪੀ ਬਰਿੰਦਰ ਸਿੰਘ ਦੇ ਬਿਆਨ ’ਤੇ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਅੱਜ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਇਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ।


 

Tags: #punjabinews

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement