Chandigarh News : ਚੰਡੀਗੜ੍ਹ 'ਚ ਪਾਰਕਾਂ 'ਚੋਂ ਡਸਟਬਿਨ ਹੋਏ ਚੋਰੀ, ਨਿਗਮ ਨੇ ਲਗਾਏ ਸਨ 3300 ਡਸਟਬਿਨ

By : GAGANDEEP

Published : Oct 26, 2023, 2:12 pm IST
Updated : Oct 26, 2023, 2:15 pm IST
SHARE ARTICLE
photo
photo

Steal the Dustbin: ਲੋਕਾਂ ਨੇ ਕਿਹਾ- ਨਸ਼ੇੜੀ ਚੋਰੀ ਕਰ ਰਹੇ ਹਨ, ਬਾਜ਼ਾਰਾਂ 'ਚ ਰਹੇ ਵੇਚ

 

Steal the Dustbin: ਚੰਡੀਗੜ੍ਹ ਦੇ ਪਾਰਕਾਂ ਵਿੱਚੋਂ ਸਟੇਨਲੈਸ ਸਟੀਲ ਦੇ ਡਸਟਬਿਨ ਚੋਰੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਨਗਰ ਨਿਗਮ ਨੇ ਨਵੰਬਰ 2022 ਵਿਚ 3300 ਸਟੇਨਲੈਸ ਸਟੀਲ ਡਸਟਬਿਨ (Steal the Dustbin) ਲਗਾਏ ਸਨ। ਇਸ ਵਿਚ ਹਰ ਵੱਡੇ ਪਾਰਕ ਵਿੱਚ 8 ਤੋਂ 10 ਡਸਟਬਿਨਾਂ ਦਾ ਸੈੱਟ ਲਗਾਇਆ ਗਿਆ ਸੀ ਪਰ ਪਿਛਲੇ ਇਕ ਸਾਲ ਵਿੱਚ ਹਰ ਪਾਰਕ ਵਿੱਚੋਂ ਔਸਤਨ ਦੋ ਤੋਂ ਤਿੰਨ ਡਸਟਬਿਨ ਚੋਰੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ: BSF Recovered Heroin in Amritsar: ਅੰਮ੍ਰਿਤਸਰ ਦੇ ਪਿੰਡ ਦਾਉਕੇ ਵਿਚ ਬੀਐਸਐਫ ਨੇ ਹੈਰੋਇਨ ਨਾਲ ਭਰੀ ਬੋਤਲ ਕੀਤੀ ਬਰਾਮਦ 

ਕਲੀਨ ਸਿਟੀ ਗਰੀਨ ਸਿਟੀ ਸਕੀਮ ਤਹਿਤ ਚੰਡੀਗੜ੍ਹ ਵਿਚ 3300 ਡਸਟਬਿਨ (Steal the Dustbin)  ਲਗਾਏ ਗਏ। ਇਹ ਡਸਟਬਿਨ ਸਾਬਕਾ ਮੇਅਰ ਸਰਬਜੀਤ ਕੌਰ ਦੇ ਕਾਰਜਕਾਲ ਦੌਰਾਨ ਲਗਾਏ ਗਏ ਸਨ। ਇਸ ਦੀ ਸ਼ੁਰੂਆਤ ਮਨੀਮਾਜਰਾ ਦੇ ਸੈਂਟਰਲ ਪਾਰਕ ਤੋਂ ਹੋਈ। ਇਸ ਵਿਚ ਦੋ ਡਸਟਬਿਨਾਂ ਦਾ ਸੈੱਟ ਸੀ। ਇਕ ਬਾਇਓਡੀਗਰੇਡੇਬਲ ਅਤੇ ਦੂਸਰਾ ਗੈਰ-ਬਾਇਓਡੀਗ੍ਰੇਡੇਬਲ ਕੂੜੇ ਲਈ ਸੀ। ਇਸ ਤੋਂ ਪਹਿਲਾਂ ਸ਼ਹਿਰ ਵਿਚ ਪਲਾਸਟਿਕ ਦੇ ਡਸਟਬਿਨ ਲਗਾਏ ਗਏ ਸਨ। ਹੁਣ ਇਨ੍ਹਾਂ ਦੀ ਚੋਰੀ ਨੇ ਨਗਰ ਨਿਗਮ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿਤੀ ਹੈ।

ਇਹ ਵੀ ਪੜ੍ਹੋ: Abohar Death News: ਅਬੋਹਰ 'ਚ ਸਾਲੇ ਦੇ ਵਿਆਹ 'ਚ ਆਏ ਜੀਜੇ ਦੀ ਹੋਈ ਮੌਤ 

ਸੈਕਟਰ-52 ਦੇ ਵਸਨੀਕ ਸਮਾਜ ਸੇਵੀ ਰਾਜੀਵ ਗਰਗ ਨੇ ਦਸਿਆ ਕਿ ਸ਼ਾਮ ਨੂੰ ਪਾਰਕਾਂ ਵਿਚ ਨਸ਼ੇੜੀ ਬੈਠੇ ਰਹਿੰਦੇ ਹਨ। ਉਹ ਇਥੇ ਬੈਠ ਕੇ ਨਸ਼ਾ ਕਰਦੇ ਹਨ। ਸਟੇਨਲੈੱਸ ਸਟੀਲ ਦੇ ਡਸਟਬਿਨ ਬਾਜ਼ਾਰ ਵਿਚ ਆਸਾਨੀ ਨਾਲ ਵਿਕ ਜਾਂਦੇ ਹਨ। ਇਸ ਕਾਰਨ ਨਸ਼ੇੜੀ ਇਸ 'ਤੇ ਨਜ਼ਰ ਰੱਖਦੇ ਹਨ। ਨਗਰ ਨਿਗਮ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਲਦੀ ਹੀ ਪਾਰਕਾਂ ਵਿਚੋਂ ਇਹ ਸਾਰੇ ਡਸਟਬਿਨ ਚੋਰੀ ਹੋ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement