Chandigarh Police Dope Test: ਚੰਡੀਗੜ੍ਹ ਪੁਲਿਸ ਨੇ ਨਵ-ਨਿਯੁਕਤ ਕਾਂਸਟੇਬਲਾਂ ਦਾ ਕਰਵਾਇਆ ਡਾਪ ਟੈਸਟ, 34 ਅਧਿਕਾਰੀ ਪਾਏ ਗਏ ਪਾਜ਼ੀਟਿਵ 
Published : Oct 26, 2023, 11:59 am IST
Updated : Oct 26, 2023, 12:36 pm IST
SHARE ARTICLE
File Photo
File Photo

ਚੰਡੀਗੜ੍ਹ ਪੁਲਿਸ ਫੋਰਸ ਵਿਚ 700 ਨਵੇਂ ਕਾਂਸਟੇਬਲ ਅਤੇ 44 ASI ਜਲਦ ਹੋਣਗੇ ਭਰਤੀ  

Chandigarh Police Dope Test News in Punjabi: 700 ਨਵੇਂ ਕਾਂਸਟੇਬਲ ਅਤੇ 44 ਏਐਸਆਈ ਚੰਡੀਗੜ੍ਹ ਪੁਲਿਸ ਵਿਚ ਭਰਤੀ ਹੋਣ ਲਈ ਤਿਆਰ ਹਨ। ਲਿਖਤੀ ਪ੍ਰੀਖਿਆ, ਸਰੀਰਕ ਅਤੇ ਮੈਡੀਕਲ ਤੋਂ ਬਾਅਦ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੁਲਿਸ ਹੈੱਡਕੁਆਰਟਰ ਦੀ ਤੀਜੀ ਮੰਜ਼ਿਲ 'ਤੇ 44 ਨਵੇਂ ਨਿਯੁਕਤ ਏ.ਐਸ.ਆਈਜ਼ ਦੇ ਦਸਤਾਵੇਜ਼ਾਂ ਦੀ ਪੜਤਾਲ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ 700 ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।   

ਖਾਸ ਗੱਲ ਇਹ ਹੈ ਕਿ ਇਸ ਵਾਰ ਚੰਡੀਗੜ੍ਹ ਪੁਲਿਸ ਨੇ ਭਰਤੀ ਵਿਚ ਵੀ ਆਰਮੀ ਪੈਟਰਨ ਦੀ ਵਰਤੋਂ ਕੀਤੀ ਹੈ। ਚੁਣੇ ਗਏ ਫਾਈਨਲ ਉਮੀਦਵਾਰਾਂ ਦਾ ਡੋਪ ਟੈਸਟ ਕੀਤਾ ਗਿਆ। ਇਸ ਡੋਪ ਟੈਸਟ ਵਿਚ 34 ਨੌਜਵਾਨ ਪਾਜ਼ੀਟਿਵ ਪਾਏ ਗਏ। ਉਹਨਾਂ ਦਾ ਨਾਂ ਅੰਤਿਮ ਸੂਚੀ ਵਿਚ ਨਹੀਂ ਆਇਆ। ਇਸ ਦੇ ਨਾਲ ਹੀ ਏਐਸਆਈ ਦੀ ਭਰਤੀ ਲਈ ਆਏ 44 ਫਾਈਨਲ ਉਮੀਦਵਾਰਾਂ ਵਿਚੋਂ 1 ਨੌਜਵਾਨ ਦਾ ਡੋਪ ਪਾਜ਼ੀਟਿਵ ਪਾਇਆ ਗਿਆ। ਉਸ ਨੂੰ ਵੀ ਫੋਰਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ।  

 ਚੰਡੀਗੜ੍ਹ ਪੁਲਿਸ ਵਿਭਾਗ ਵਿਚ ਪੰਜਾਬ ਅਤੇ ਹੋਰ ਸੂਬਿਆਂ ਦੇ ਮੁਕਾਬਲੇ ਹਰਿਆਣਾ ਦੇ ਨੌਜਵਾਨ ਲੜਕੇ-ਲੜਕੀਆਂ ਦੀ ਗਿਣਤੀ ਜ਼ਿਆਦਾ ਹੈ। ਐਸਪੀ ਨੇ ਦੱਸਿਆ ਕਿ ਇਸ ਵਾਰ ਭਰਤੀ ਕੀਤੇ ਗਏ 700 ਕਾਂਸਟੇਬਲਾਂ ਵਿਚੋਂ 477 (ਪੁਰਸ਼ ਕਾਂਸਟੇਬਲ) ਹਨ। ਚੁਣੇ ਗਏ ਨੌਜਵਾਨਾਂ ਵਿਚੋਂ 70 ਫ਼ੀਸਦੀ ਹਰਿਆਣਾ ਦੇ ਹਨ। 334 ਨੌਜਵਾਨ ਹਰਿਆਣਾ ਦੇ ਹਨ। ਪੰਜਾਬ ਵਿਚੋਂ ਸਿਰਫ਼ 11 ਫ਼ੀਸਦੀ ਲੜਕੇ-ਲੜਕੀਆਂ ਦੀ ਚੋਣ ਹੋਈ ਹੈ। ਬਾਕੀ 19 ਫੀਸਦੀ ਹੋਰ ਗੁਆਂਢੀ ਰਾਜਾਂ ਜਿਵੇਂ ਕਿ ਯੂ.ਪੀ., ਬਿਹਾਰ, ਹਿਮਾਚਲ, ਰਾਜਸਥਾਨ ਆਦਿ ਦੇ ਹਨ।  

ਪੁਲਿਸ ਨੂੰ ਕੁੱਲ 1 ਲੱਖ 29 ਹਜ਼ਾਰ ਉਮੀਦਵਾਰਾਂ ਦੀਆਂ ਫੋਟੋਆਂ ਉਨ੍ਹਾਂ ਦੇ ਕੇਂਦਰਾਂ 'ਤੇ ਲਈਆਂ ਗਈਆਂ ਸਨ। 7 ਹਜ਼ਾਰ ਦੇ ਕਰੀਬ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ, ਹਰ ਕਿਸੇ ਦੀ ਫੋਟੋ ਮੇਲ ਨਹੀਂ ਖਾਂਦੀ। ਲਿਖਤੀ ਪ੍ਰੀਖਿਆ ਤੋਂ ਪਹਿਲਾਂ ਬਾਇਓਮੀਟ੍ਰਿਕ ਪ੍ਰਣਾਲੀ ਤੋਂ ਹਰੇਕ ਉਮੀਦਵਾਰ ਦੇ ਉਂਗਲਾਂ ਦੇ ਨਿਸ਼ਾਨ ਲਏ ਗਏ ਸਨ। ਪਾਸ ਹੋਣ ਵਾਲਿਆਂ ਦੇ ਫਿੰਗਰ ਪ੍ਰਿੰਟ ਲਏ ਗਏ। ਫਿਜ਼ੀਕਲ ਪਾਸ ਕਰਨ ਵਾਲਿਆਂ ਦੇ ਫਿੰਗਰ ਪ੍ਰਿੰਟ ਲਏ ਗਏ। ਫਾਈਨਲ ਉਮੀਦਵਾਰਾਂ ਦੇ ਫਿੰਗਰਪ੍ਰਿੰਟ ਮੈਚ ਕੀਤੇ ਜਾਣਗੇ।  

ਹਰਿਆਣਾ ਦਾ ਇੱਕ ਉਮੀਦਵਾਰ, ਜਿਸ ਨੇ ਕਾਂਸਟੇਬਲ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ, ਸੈਕਟਰ-26 ਪੁਲਿਸ ਲਾਈਨ ਸਥਿਤ ਭਰਤੀ ਸਿਖਲਾਈ ਕੇਂਦਰ (ਆਰ.ਟੀ.ਸੀ.) ਵਿੱਚ ਸਰੀਰਕ ਪ੍ਰੀਖਿਆ ਲਈ ਆਇਆ ਸੀ। ਪੁਲਿਸ ਨੇ ਉਸਨੂੰ ਫੜ ਲਿਆ ਕਿਉਂਕਿ ਉਸਦੇ ਉਂਗਲਾਂ ਦੇ ਨਿਸ਼ਾਨ ਮੇਲ ਨਹੀਂ ਖਾਂਦੇ ਸਨ।

ਜਾਂਚ ਵਿਚ ਸਾਹਮਣੇ ਆਇਆ ਕਿ ਅਸਲ ਉਮੀਦਵਾਰ ਨੇ ਦੋ ਬਾਹਰੀ ਵਿਅਕਤੀਆਂ ਨਾਲ 20 ਲੱਖ ਰੁਪਏ ਦਾ ਸੌਦਾ ਕੀਤਾ ਸੀ। ਕਿਸੇ ਨੇ ਲਿਖਤੀ ਪ੍ਰੀਖਿਆ ਦਿੱਤੀ ਅਤੇ ਕੋਈ ਹੋਰ ਸਰੀਰਕ ਪ੍ਰੀਖਿਆ ਦੇਣ ਆਇਆ। ਅਸਲੀ ਵਾਲਾ ਤਾਂ ਸਿਰਫ਼ ਜੁਆਇਨ ਕਰਨ ਆਇਆ ਸੀ। ਇਸ ਤੋਂ ਪਹਿਲਾਂ ਵੀ ਸੈਕਟਰ-26 ਥਾਣਾ ਪੁਲਿਸ ਨੇ ਅਸਲੀ ਤੇ ਨਕਲੀ ਦੋਵੇਂ ਉਮੀਦਵਾਰਾਂ ਨੂੰ ਫੜਿਆ ਸੀ। ਉਹ ਇਸ ਸਮੇਂ ਬੁੜੈਲ ਜੇਲ੍ਹ ਵਿਚ ਹੈ। ਫਿਜ਼ੀਕਲ ਵੇਲੇ ਸਿਰਫ਼ ਇੱਕ ਕੇਸ ਆਇਆ ਸੀ।

(For more news apart from Chandigarh Police Dope Test News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement