GST Fraud News: ਮਜ਼ਦੂਰ ਲੜਕੀ ਦੇ GST ਨੰਬਰ 'ਤੇ ਖੋਲ੍ਹੀ ਕੰਪਨੀ, 2 ਮਹੀਨਿਆਂ 'ਚ 10 ਕਰੋੜ ਦਾ ਕਾਰੋਬਾਰ
Published : Oct 26, 2023, 1:46 pm IST
Updated : Oct 26, 2023, 1:47 pm IST
SHARE ARTICLE
GST Fraud
GST Fraud

 11.66 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ   

GST Fraud News:  - ਜੀਐਸਟੀ ਕਮਿਸ਼ਨਰ ਵਧੀਕ ਜੀਵਨਜੋਤ ਕੌਰ ਨੇ ਇੱਕ ਵਪਾਰਕ ਕੰਪਨੀ ਦਾ ਪਰਦਾਫਾਸ਼ ਕੀਤਾ ਜੋ ਨਮਕ, ਮਿਰਚ ਅਤੇ ਚਾਹ ਦਾ ਵਪਾਰ ਕਰਨ ਲਈ ਜੀਐਸਟੀ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰਨ ਦੇ ਬਾਵਜੂਦ ਤਾਂਬੇ ਅਤੇ ਸਕਰੈਪ ਦੀ ਡਿਲਿਵਰੀ ਦੇ ਕਾਰੋਬਾਰ ਵਿਚ ਸਰਗਰਮ ਸੀ। ਸਿਰਫ਼ 2 ਮਹੀਨਿਆਂ 'ਚ 10 ਕਰੋੜ ਰੁਪਏ ਦਾ ਟਰਨਓਵਰ ਹੋਇਆ। ਹੈਰਾਨੀ ਉਦੋਂ ਹੋਈ ਜਦੋਂ ਕੰਪਨੀ ਦੀ ਮਾਲਕ ਬਿਹਾਰ ਦੀ ਰਹਿਣ ਵਾਲੀ ਸੀਮਾ ਨਾਂ ਦੀ ਮਜ਼ਦੂਰ ਨਿਕਲੀ, ਜਿਸ ਨੂੰ ਕੰਪਨੀ ਬਾਰੇ ਕੁਝ ਵੀ ਪਤਾ ਨਹੀਂ ਸੀ।

ਹਾਲਾਂਕਿ ਘਟਨਾ ਦੇ ਬਾਅਦ ਤੋਂ ਉਹ ਰੂਪੋਸ਼ ਹੈ। ਜਾਅਲੀ ਕੰਪਨੀ ਦਾ ਪਤਾ ਉਦੋਂ ਲੱਗਿਆ ਜਦੋਂ ਜੀਐਸਟੀ ਟੀਮ ਨੇ ਇੱਕ ਸ਼ੱਕੀ ਟਰੱਕ ਨੂੰ ਜਾਂਚ ਲਈ ਰੋਕਿਆ। 
ਟਰੱਕ ਨੰਬਰ ਪੀਬੀ 22ਜੇ-9058 ਰਾਹੀਂ ਤਿੰਨ ਟਨ ਤਾਂਬੇ ਦਾ ਪਾਊਡਰ ਲਿਜਾਇਆ ਜਾ ਰਿਹਾ ਸੀ। ਸਟੇਟ ਟੈਕਸ ਅਫ਼ਸਰ ਅਮਿਤ ਗੋਇਲ ਨੇ ਕੰਪਨੀ 'ਤੇ 11 ਲੱਖ 66 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।   

ਬਿਹਾਰ ਦੀ ਰਹਿਣ ਵਾਲੀ ਘਰੇਲੂ ਲੜਕੀ ਸੀਮਾ ਇਨੀਂ ਦਿਨੀਂ ਲੁਧਿਆਣਾ ਦੀ ਇੱਕ ਕੰਪਨੀ ਵਿਚ ਕੰਮ ਕਰਦੀ ਹੈ। ਉਨ੍ਹਾਂ ਨੇ ਜੀਐਸਟੀ ਅਧਿਕਾਰੀਆਂ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਇਸ ਧੋਖਾਧੜੀ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਆਪਣਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਆਪਣੇ ਦਸਤਖਤਾਂ ਨਾਲ ਕਿਸੇ ਕੰਪਨੀ ਨੂੰ ਦਿੱਤੇ ਸਨ, ਜਿਸ ਦੇ ਬਦਲੇ ਉਸ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾ ਰਹੀ ਹੈ।    

 

(For more news apart from GST Fraud Latest News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement