
Baba Siddiqui Murder Case : ਪੰਜਾਬ ਪੁਲਿਸ ਨੇ ਅਗਲੇਰੀ ਜਾਂਚ ਲਈ ਮੁੰਬਈ ਪੁਲਿਸ ਦੇ ਹਵਾਲੇ ਕੀਤਾ ਮੁਲਜ਼ਮ
Baba Siddiqui Murder Case News in punjabi : ਮੁੰਬਈ ਪੁਲਿਸ ਨੇ ਸਾਬਕਾ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇਤਾ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੰਬਈ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਇਸ ਕਤਲ ਵਿੱਚ ਲੋੜੀਂਦੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ ਸੁਜੀਤ ਸੁਸ਼ੀਲ ਸਿੰਘ ਹੈ, ਜੋ ਕਿ ਮੁੰਬਈ ਦਾ ਰਹਿਣ ਵਾਲਾ ਹੈ। ਇਸ ਮਾਮਲੇ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੇ ਦਿੱਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਲਿਖਿਆ ਕਿ ਮੁੰਬਈ ਪੁਲਿਸ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਾਂਝੀ ਕਾਰਵਾਈ ਵਿੱਚ ਮੁੰਬਈ ਨਿਵਾਸੀ ਸੁਜੀਤ ਸੁਸ਼ੀਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਬਾਬਾ ਸਿੱਦੀਕੀ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਲੋੜੀਂਦਾ ਸੀ। ਸੁਜੀਤ 'ਤੇ ਇਸ ਕਤਲ ਦੀ ਸਾਜ਼ਿਸ਼ 'ਚ ਸਹਿਯੋਗ ਕਰਨ ਦਾ ਦੋਸ਼ ਹੈ। ਉਸ ਨੂੰ ਕਤਲ ਦੀ ਯੋਜਨਾ ਬਾਰੇ ਪਹਿਲਾਂ ਜਾਣਕਾਰੀ ਸੀ, ਜੋ ਉਸ ਨੂੰ ਇੱਕ ਹੋਰ ਮੁਲਜ਼ਮ ਨਿਤਿਨ ਗੌਤਮ ਸਪਰੇ ਨੇ ਦਿੱਤੀ ਸੀ। ਸੁਜੀਤ ਨੇ ਇਸ ਸਾਜ਼ਿਸ਼ ਵਿੱਚ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ। ਹੁਣ ਸੁਜੀਤ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਸ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।