Nawanshahr News : ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : Oct 26, 2024, 6:43 pm IST
Updated : Oct 26, 2024, 6:43 pm IST
SHARE ARTICLE
ਪੁਲਿਸ ਵਲੋਂ ਫੜੇ ਗਏ ਆਰੋਪੀ
ਪੁਲਿਸ ਵਲੋਂ ਫੜੇ ਗਏ ਆਰੋਪੀ

Nawanshahr News : ਥਾਣਾ ਕਾਠਗੜ੍ਹ ਨੇੜੇ ਹਾਈਟੈੱਕ ਨਾਕੇ ਦੌਰਾਨ ਕੀਤੀ ਕਾਰਵਾਈ, ਚੈਕਿੰਗ ਦੌਰਾਨ ਪੁਲਿਸ ਨੇ ਕੀਤੀ ਬਰਾਮਦਗੀ

Nawanshahr News : ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫਤਾਰ I ਥਾਣਾ ਕਾਠਗੜ੍ਹ ਨੇੜੇ ਹਾਈਟੈੱਕ ਨਾਕੇ ਦੌਰਾਨ ਆਸਰੋ ਚੌਂਕੀ  ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਸਖਤ ਕਾਰਵਾਈ ਕਰਦੇ ਹੋਏ 06 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ: 01 ਦੋਸ਼ੀ ਨੂੰ ਕੀਤਾ ਕਾਬੂ ਜਦਕਿ  ਦੂਸਰਾ ਜਿਸ ਵਿਅਕਤੀ ਨੂੰ ਅੱਗੇ ਦਿੱਤੀ ਜਾਣੀ ਸੀ ਅਫ਼ੀਮ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ. ਮਹਿਤਾਬ ਸਿੰਘ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਨੇ ਦਸਿਆ ਏ.ਐਸ.ਆਈ ਗੁਰਬਖਸ ਸਿੰਘ, ਇੰਚਾਰਜ ਚੌਕੀ ਆਸਰੋਂ ਥਾਣਾ ਕਾਨਗੜ੍ਹ ਸਮੇਤ ਸਾਥੀ ਕਰਮਚਾਰੀਆਂ ਨੇ ਹਾਈਟੈਕ ਨਾਕਾ ਆਸਰੋਂ' ਵਿਖੇ ਰੋਪੜ, ਚੰਡੀਗੜ੍ਹ ਸਾਈਡ ਤੋਂ ਆ ਰਹੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਵਹੀਕਲਾਂ ਦੀ ਲਾਈਨ ’ਚੋਂ ਇੱਕ ਮੋਨਾ ਨੌਜਵਾਨ ਆਪਣੇ ਮੋਢੇ ’ਤੇ ਇੱਕ ਝੋਲਾ ਰੰਗ ਲਾਲ ਅਤੇ ਪੀਲਾ ਵਜਨਦਾਰ ਚੁੱਕੀ ਰੋਪੜ ਸਾਈਡ ਨੂੰ ਜਾਣ ਲੱਗਾ। ਜਿਸ ਨੂੰ ਸ਼ੱਕ ਦੇ ਅਧਾਰ ਤੇ ਪੁੱਛਗਿੱਛ ਕੀਤੀ ਗਈ।  ਜਿਸ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਹਾਲਾ (ਖੁਜਾਲਾ) ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੱਸਿਆ ਜਦੋ ਮਨਪ੍ਰੀਤ ਸਿੰਘ ਉਕਤ ਦੇ ਝੋਲਾ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਇੱਕ ਪਲਾਸਟਿਕ ਦੇ ਲਿਫਾਫਾ ’ਚ ਲਪੇਟੀ ਹੋਈ 6 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਸੀ।  ਜਿਸ ’ਤੇ ਐਨ.ਡੀ.ਪੀ.ਐਸ ਐਕਟ ਥਾਣਾ ਕਾਠਗੜ੍ਹ ਦਰਜ ਕਰਕੇ ਅਗਲੇਰੀ ਤਫਤੀਸ਼ ਕੀਤੀ ਗਈ।  

ਦੌਰਾਨੇ ਤਫਤੀਸ਼ ਦੋਸ਼ੀ ਮਨਪ੍ਰੀਤ ਸਿੰਘ ਉਕਤ ਨੇ ਆਪਣੀ ਪੁੱਛ-ਗਿੱਛ ਵਿੱਚ ਦੱਸਿਆ ਹੈ ਕਿ ਇਹ ਅਫੀਮ ਬਰੇਲੀ (ਉਤਰ ਪ੍ਰਦੇਸ਼) ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਲੈ ਕੇ ਆਇਆ ਸੀ ਅਤੇ ਉਸਨੇ ਅੱਗੇ ਇਹ ਅਫੀਮ ਜਰਨਲ ਲਾਭ ਸਿੰਘ ਉਰਫ ਜਨੂੰ ਪੁੱਤਰ ਗੁਰਮੀਤ ਸਿੰਘ ਵਾਸੀ ਅਕਾਲਗੜ੍ਹ ਡੁਪਈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੂੰ ਦੇਣੀ ਸੀ। ਜਿਸ ’ਤੇ ਜਰਨਲ ਲਾਭ ਸਿੰਘ ਉਕਤ ਨੂੰ ਮੁਕੱਦਮਾ ’ਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਨਾਂ ਦੋਸ਼ੀਆਂ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

(For more news apart from Nawanshahr police arrested 2 smugglers along with 6 kg of opium News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement