Samarala News : ਸਮਰਾਲਾ ’ਚ ਸਕੂਲ ਵੈਨ ਕੰਡਕਟਰ ਦੀ ਕਰੰਟ ਲੱਗਣ ਨਾਲ ਹੋਈ ਮੌਤ

By : BALJINDERK

Published : Oct 26, 2024, 6:18 pm IST
Updated : Oct 26, 2024, 6:18 pm IST
SHARE ARTICLE
ਮ੍ਰਿਤਕ  ਗੁਰਤੇਜ ਸਿੰਘ  ( 42)
ਮ੍ਰਿਤਕ  ਗੁਰਤੇਜ ਸਿੰਘ  ( 42)

Samarala News : ਦੀਵਾਲੀ ਪ੍ਰੋਗਰਾਮ ਦੀਆਂ ਚੱਲ ਰਹੀਆਂ ਸੀ ਤਿਆਰੀਆਂ, ਬਿਜਲੀ ਫਿਟਿੰਗ ਕਰਨ ਮੌਕੇ ਲੱਗਿਆ ਕਰੰਟ

Samarala News : ਸਮਰਾਲਾ ਨੇੜਲੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ਇੱਕ ਨੌਜਵਾਨ ਬੱਸ ਕੰਡਕਟਰ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਗੁਰਤੇਜ ਸਿੰਘ ( 42) ਵਾਸੀ ਪਿੰਡ ਬਰਮਾ ਜੋ ਕਿ  ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਵੈਨ ਵਿੱਚ ਕੰਡਕਟਰ ਵਜੋਂ ਨੌਕਰੀ ਕਰਦਾ ਸੀ ਅਤੇ ਅੱਜ ਸਕੂਲ ਵਿਚ ਦੀਵਾਲੀ ਦੇ ਸਬੰਧ ਦੇ ਵਿਚ ਤਿਆਰੀਆਂ ਚੱਲ ਰਹੀਆਂ ਸਨ ਤਾਂ ਮ੍ਰਿਤਕ ਗੁਰਤੇਜ ਸਿੰਘ ਲੋਹੇ ਦੀ ਪਾਇਪ ਲੈ ਕੇ ਦੂਸਰੇ ਪਾਸੇ ਜਾ ਰਿਹਾ ਸੀ ਤਾਂ  ਸਕੂਲ ਵਿਚ ਹੀ ਬਿਜਲੀ ਦੀ ਤਾਰਾਂ ਨਾਲ ਲੋਹੇ ਦੀ ਪਾਈਪ ਟਕਰਾ ਗਿਆ। ਜਿਸ ਨਾਲ ਗੁਰਤੇਜ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਗੁਰਤੇਜ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਮ੍ਰਿਤਕ ਦੇ ਰਿਸ਼ਤੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਤੇਜ ਸਿੰਘ ਗਾਰਡਨ ਵੈਲੀ ਸਕੂਲ ਵੈਨ ਵਿੱਚ ਕੰਡਕਟਰ ਸੀ ਅਤੇ ਸਕੂਲ ਵਿਚ ਕੋਈ ਲੋਹੇ ਦਾ ਪੋਲ ਗੱਡਣ ਦਾ ਕੰਮ ਕਰ ਰਿਹਾ ਸੀ ਕਿ ਪੋਲ ਬਿਜਲੀ ਦੀ ਤਾਰਾਂ ਨਾਲ ਜੋ 11ਹਜ਼ਾਰ  ਵੋਲਟ ਦੀਆਂ ਸੀ, ਉਸ ਨਾਲ ਟਕਰਾ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੇ ਪਰਿਵਾਰ ਵਿੱਚ ਉਸਦੀ ਮਾਤਾ ਪਤਨੀ ਅਤੇ ਇੱਕ ਬੇਟੀ ਹੈ।

ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਨੇ ਕਿਹਾ ਸਾਡੇ ਸਕੂਲ ਦੇ ਵੈਨ ਕੰਡਕਟਰ ਗੁਰਤੇਜ ਸਿੰਘ ਲੋਹੇ ਦੀ ਪਾਈਪਾਂ ਲੈ ਕੇ  ਆ ਰਿਹਾ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਪਾਈਪ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜਦੋਂ ਸਾਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਅਸੀਂ ਗੁਰਤੇਜ ਸਿੰਘ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਆ ਕੇ ਆਏ ਜਿੱਥੇ ਉਸਦੇ ਮੌਤ ਦੀ ਪੁਸ਼ਟੀ ਡਾਕਟਰ ਵੱਲੋਂ ਕੀਤੀ ਗਈ। 

ਇਸ ਮੌਕੇ ’ਤੇ ਡਾਕਟਰ ਵਿਰੋਨੀਕਾ ਨੇ ਦੱਸਿਆ ਕਿ ਸਾਡੇ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੀ ਡੈਡ ਬਾਡੀ ਗਾਰਡਨ ਵੈਲੀ ਸਕੂਲ ਚੋ ਆਈ ਸੀ ਜਿਸਦੀ ਮੌਤ ਕਰੰਟ ਲੱਗਣ ਨਾਲ ਹੋਈ ਸੀ। ਮ੍ਰਿਤਕ ਦੀ ਪਹਿਚਾਣ ਗੁਰਤੇਜ ਸਿੰਘ ਉਮਰ 42 ਸਾਲ ਹੋਈ। ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ।

(For more news apart from  School van conductor died due to electrocution in Samrala News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement