
ਕਾਂਗਰਸ ਦੇ 'ਸੰਕਟਮੋਚਕ' ਅਹਿਮਦ ਪਟੇਲ ਦਾ ਦੇਹਾਂਤ
ਨਵੀਂ ਦਿੱਲੀ, 25 ਨਵੰਬਰ : ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਦਾ ਬੁਧਵਾਰ ਨੂੰ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ ਅਤੇ ਕੁਝ ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸਨ। ਪਟੇਲ ਦੇ ਬੇਟੇ ਫ਼ੈਸਲ ਪਟੇਲ ਅਤੇ ਬੇਟੀ ਮੁਮਤਾਜ਼ ਸਿਦੀਕੀ ਨੇ ਟਵਿੱਟਰ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਬੁਧਵਾਰ ਨੂੰ ਕਰੀਬ 30 ਮਿੰਟ 'ਤੇ ਆਖ਼ਰੀ ਸਾਹ ਲਿਆ। ਉਨ੍ਹਾਂ ਕਿਹਾ ਕਿ ਮੈਂ ਅਪਣੇ ਪਿਤਾ ਅਹਿਮਦ ਪਟੇਲ ਦੀ ਅਚਾਨਕ ਹੋਈ ਮੌਤ ਦਾ ਦੁਖਦਾਈ ਐਲਾਨ ਕਰ ਰਿਹਾ ਹਾਂ। 25 ਤਰੀਕ ਨੂੰ ਤੜਕੇ ਸਾਢੇ ਤਿੰਨ ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਫ਼ੈਸਲ ਅਤੇ ਮੁਮਤਾਜ਼ ਨੇ ਦਸਿਆ ਕਿ ਲਗਭਗ ਇਕ ਮਹੀਨਾ ਪਹਿਲਾਂ ਉਨ੍ਹਾਂ ਦੇ ਪਿਤਾ ਕੋਰੋਨਾ ਵਾਇਰਸimage