
ਕੇਂਦਰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਦੀ ਥਾਂ ਫ਼ੈਡਰਲ ਢਾਂਚਾ ਬਣਾਵੇ : ਬ੍ਰਹਮਪੁਰਾ
ਤਰਨ ਤਾਰਨ, 25 ਨਵੰਬਰ (ਅਜੀਤ ਘਰਿਆਲਾ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੋਦੀ ਹਕੂਮਤ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਦੀ ਥਾਂ ਫ਼ੈਡਰਲ ਢਾਂਚਾ ਬਣਾਵੇ।
ਉਨ੍ਹਾਂ ਦੋਸ਼ ਲਾਇਆ ਕਿ ਜਮਹੂਰੀਅਤ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਭੋਗ ਪਾ ਦਿਤਾ ਗਿਆ ਹੈ। ਉਨ੍ਹਾਂ ਬੜੇ ਅਫ਼ਸੋਸ ਨਾਲ ਦੋਸ਼ ਲਾਇਆ ਕਿ ਖੇਤੀਬਾੜੀ ਦੇ ਕਾਲੇ-ਕਾਨੂੰਨ ਬਣਨ ਕਾਰਨ 2 ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਿਹਾ ਹੈ ਪਰ ਮੋਦੀ ਹਕੂਮਤ ਰਾਸ਼ਟਰਵਾਦ ਦਾ ਪਾਠ ਪੜ੍ਹਾ ਰਹੀ ਹੈ, ਪਰ ਭਾਰਤ ਵਿਚ ਵਸਦੀਆਂ ਕੌਮਾਂ ਤੇ ਹਸਤੀਆਂ ਦੀ ਹੋਦ ਤੇ ਹੱਕਾਂ ਨੂੰ ਸੁਰੱਖਿਅਤ ਰੱਖਣ, ਲੋਕਤੰਤਰੀ ਨਿਜ਼ਾਮ ਦੇ ਤਕਾਜ਼ਿਆਂ ਨੂੰ ਪੂਰਾ ਕਰਨ ਅਤੇ ਮੁਲਕ ਦੀ ਆਰਥਕ ਤਰੱਕੀ ਲਈ ਹੁਣ ਇਹ ਸੱਭ ਤੋਂ ਜ਼ਰੂਰੀ ਹੋ ਗਿਆ ਹੈ ਕਿ ਸੰਵਿਧਾਨ ਨੂੰ ਫ਼ੈਡਰਲ ਰੂਪ ਰੇਖਾ ਦਿਤੀ ਜਾਵੇ । ਅਜਿਹਾ ਕਰਨ ਨਾਲ ਗ਼ੈਰ ਹਿੰਦੀ ਸੂਬਿਆਂ ਨੂੰ ਰਾਹਤ ਮਿਲੇਗੀ।
ਸ. ਬ੍ਰਹਮਪੁਰਾ ਨੇ ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਉਪਰ ਥੋਪੀ ਗਈ ਅਣ-ਐਲਾਨੀ ਐਮਰਜੈਂਸੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ। ਭਾਰਤੀ ਲੋਕਤੰਤਰ ਨੂੰ ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਸਪੱਸ਼ਟ ਹੁੰੰਦਾ ਹੈ ਕਿ ਜਮਹੂਰੀਅਤ ਦੀਆਂ ਨੈਤਿਕ ਕਦਰਾਂ ਕੀਮਤਾਂ ਖੰਭ ਲਾ ਕੇ ਉੱਡ ਗਈਆਂ ਹਨ, ਇਸ ਪ੍ਰਤੀ ਲੋਕਾਂ ਨੂੰ ਮੁੜ ਘੋਲ ਕਰਨਾ ਪਵੇਗਾ। ਸ. ਬ੍ਰਹਮਪੁਰਾ ਨੇ ਅਪਣੀ ਜ਼ਿੰਦਗੀ ਦੇ ਰਾਜਨੀਤਿਕ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੁੱਝ ਮੁਲਕਾਂ 'ਚ ਸੂਬੇ ਖੁਦਮੁਖਤਾਰ ਹੀ ਨਹੀਂ ਸਗੋਂ ਪ੍ਰਭੂਸਤਾ ਸੰਪਨ ਵੀ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਤਾਕਤਾਂ ਦੇ ਵਿਕੇਂਦਰੀਕਰਨ ਨਾਲ ਕਿਸਾਨੀ ਅੰਦੋਲਨ ਨਹੀਂ ਹੋਣਗੇ ਜੋ ਇਸ ਵੇਲੇ ਸਮੁੱਚੇ ਦੇਸ਼ ਦਾ ਮੁੱਦਾ ਬਣ ਗਿਆ ਹੈ ਕਿ ਇਸ ਸਬੰਧੀ ਸਰਲ ਨੀਤੀ ਬਣੇ ਹੋਏ ਹਨ ਜੋ ਇਸ ਵੇਲੇ ਸਮੁੱਚੇ ਦੇਸ਼ ਲਈ ਗੰਭੀਰ ਮਸਲਾ ਬਣਿਆ ਹੋਇਆ ਹੈ। ਸ. ਬ੍ਰਹੁਪਮਰਾ ਮੁਤਾਬਕ ਸੂਬਿਆਂ ਨੂੰ ਵਧ ਅਧਿਕਾਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਸimageਮੇਤ ਕੁੱਝ ਹੋਰ ਦਲਾਂ ਨੇ ਮੋਰਚਾ ਵੀ ਲਾਇਆ ਸੀ।
25-04----------