
ਕਿਸਾਨਾਂ ਨਾਲ ਲੰਗਰ ਛਕਿਆ
ਖਨੌਰੀ ਬਾਰਡਰ - ‘ਪੇਚਾ ਪੈ ਗਿਆ ਸੈਂਟਰ ਨਾਲ’ ਗੀਤ ਗਾ ਕੇ ਕਿਸਾਨਾਂ ਨੂੰ ‘ਦਿੱਲੀ ਚੱਲੋ’ ਸੰਘਰਸ਼ ਲਈ ਲਾਮਬੰਦ ਕਰਨ ਵਾਲੇ ਗਾਇਕ ਕੰਵਰ ਗਰੇਵਾਲ ਅੱਜ ਸਵੇਰੇ ਕਿਸਾਨਾਂ ਦੀ ਹਮਾਇਤ ਵਿਚ ਖ਼ਨੌਰੀ ਬਾਰਡਰ ਪੁੱਜੇ। ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੂੰ ਮਿਲ ਕੇ ਕੰਵਰ ਗਰੇਵਾਲ ਨੇ ਆਪਣੀ ਹਮਾਇਤ ਦਿੱਤੀ। ਇਸ ਮੌਕੇ ਪਿੰਡ ਸ਼ਹਿਣਾ ਤੋਂ ਆਏ ਕਿਸਾਨਾਂ ਨਾਲ ਕੰਵਰ ਗਰੇਵਾਲ ਨੇ ਲੰਗਰ ਵੀ ਛਕਿਆ।
Kanwar Grewal reached Khanauri border in support of farmers
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਹਜ਼ਾਰਾਂ ਕਿਸਾਨ ਹਰਿਆਣਾ ਬਾਰਡਰ 'ਤੇ ਡਟੇ ਹੋਏ ਹਨ। ਅੱਜ ਕਿਸਾਨਾਂ ਦੇ ਕਾਫ਼ਲੇ ਦਿੱਲੀ ਮਾਰਚ ਕਰਨ ਦੀ ਤਿਆਰੀ ਵਿਚ ਹਨ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵਲੋਂ ਪਟਿਆਲਾ-ਕੈਥਲ ਰਾਜ ਮਾਰਗ ਨੂੰ ਪੱਥਰ ਅਤੇ ਬੈਰੀਕੇਟ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ । ਆਮ ਲੋਕਾਂ ਨੂੰ ਲੰਘਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Haryana Police seals Kaithal-Patiala highway
ਦਿੱਲੀ ਵਿਚ ਅੱਜ ਤੇ ਕੱਲ੍ਹ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਉਤਰਾਖੰਡ, ਉੱਤਰ ਪ੍ਰਦੇਸ਼ ਤੇ ਕੇਰਲ ਦੇ ਕਿਸਾਨ ਵੀ ਪ੍ਰਦਰਸ਼ਨ ਕਰਨ ਵਾਲੇ ਹਨ। ਕਿਸਾਨੀ ਸੰਘਰਸ਼ ਦੇ ਚਲਦਿਆਂ ਸਰਹੱਦਾਂ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਦਿੱਲੀ ਪੁਲਿਸ ਦੀਆਂ ਕਰੀਬ 8 ਕੰਪਨੀਆਂ ਦੀ ਫੋਰਸ ਸਿੰਧੂ ਬਾਰਡਰ 'ਤੇ ਲਗਾਈ ਗਈ ਹੈ। ਬੈਰੀਕੇਡ ਲਗਾ ਕੇ ਸੜਕ ਦੇ ਅੱਧੇ ਹਿੱਸੇ ਨੂੰ ਬੰਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਫਿਲਹਾਲ ਕਰਨਾਲ ਵਿਚ ਰੁਕੇ ਹੋਏ ਹਨ ਤੇ ਜੇਕਰ ਉਹ ਅੱਗੇ ਵਧੇ ਤਾਂ ਉਹਨਾਂ ਨੂੰ ਰੋਕਿਆ ਜਾਵੇਗਾ।