ਵੋਟਾਂ ਖ਼ਾਤਰ ਦਿੱਲੀ ਨਾਗਪੁਰ ਦੇ ਹਾਮੀਆਂ ਅਤੇ ਸੱਜਣ ਠੱਗਾਂ ਨੇ ਪੰਜਾਬ ਨੂੰ ਪਾਇਆ ਘੇਰਾ : ਖਾਲੜਾ ਮਿਸ਼ਨ
Published : Nov 26, 2021, 6:15 am IST
Updated : Nov 26, 2021, 6:15 am IST
SHARE ARTICLE
image
image

ਵੋਟਾਂ ਖ਼ਾਤਰ ਦਿੱਲੀ ਨਾਗਪੁਰ ਦੇ ਹਾਮੀਆਂ ਅਤੇ ਸੱਜਣ ਠੱਗਾਂ ਨੇ ਪੰਜਾਬ ਨੂੰ ਪਾਇਆ ਘੇਰਾ : ਖਾਲੜਾ ਮਿਸ਼ਨ

ਗੁਰੂਗ੍ਰਾਮ ਵਿਖੇ ਨਮਾਜ਼ ਪੜ੍ਹਨ ਤੋਂ ਰੋਕਣ ਦੀ ਕਾਰਵਾਈ ਮੰਨੂਵਾਦੀਆਂ ਵਲੋਂ ਸ਼ਹਾਦਤ ਦਾ ਅਪਮਾਨ

ਅੰਮ੍ਰਿਤਸਰ, 25 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਧਾਰਮਕ ਜਬਰ ਵਿਰੁਧ ਸੀ ਪਰ ਅਫ਼ਸੋਸ ਕਿ ਮੰਨੂਵਾਦੀਆਂ ਨੇ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਕੋਈ ਮੁਲ ਨਹੀਂ ਪਾਇਆ ਸਗੋਂ ਘੱਟ ਗਿਣਤੀਆਂ, ਕਿਸਾਨਾਂ, ਗ਼ਰੀਬਾਂ ਉਪਰ ਜਬਰ ਜ਼ੁਲਮ ਦਾ ਸਿਲਸਲਾ ਸਿਖਰਾਂ ’ਤੇ ਪਹੁੰਚਾ ਦਿਤਾ ਹੈ।
ਜਥੇਬੰਦੀਆਂ ਨੇ ਕਿਹਾ ਕਿ ਅਕ੍ਰਿਤਘਣਾਂ ਨੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ, ਟੈਂਕਾਂ ਨਾਲ ਹਮਲਾ ਬੋਲਿਆ, ਝੂਠੇ ਮੁਕਾਬਲੇ ਬਣਾਏ ਤੇ ਨਵੰਬਰ 84 ਦਾ ਕਤਲੇਆਮ ਕੀਤਾ। ਪਾਪੀਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਵੀ ਨਾ ਬਖ਼ਸ਼ਿਆ ਜਿਥੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਹਾਨ ਸ਼ਹਾਦਤ ਦਿਤੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੇ ਹਾਕਮ ਤੇ ਮੰਨੂਵਾਦੀਏ ਸਿੱਖੀ ਨਾਲ ਦੁਸ਼ਮਣੀ ਤਾਂ ਕਮਾਉਂਦੇ ਆਏ ਹਨ ਕਿਉਂਕਿ ਸਿੱਖੀ ਮਨੁੱਖੀ ਬਰਾਬਰਤਾ ਦਾ ਦਮ ਭਰਦੀ ਹੈ, ਨਿਮਾਣਿਆਂ, ਨਿਤਾਣਿਆਂ, ਦਬਿਆਂ, ਕੁਚਲਿਆਂ ਦਾ ਸਾਥ ਦਿੰਦੀ ਹੈ, ਗ਼ਰੀਬ ਦੀ ਬਾਂਹ ਫੜਦੀ ਹੈ, ਜਬਰ ਜ਼ੁਲਮ ਦਾ ਵਿਰੋਧ ਕਰਦੀ ਹੈ, ਮੂਰਤੀ ਪੂਜਾ, ਜਾਤ-ਪਾਤ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਵਿਖੇ ਮੰਨੂਵਾਦੀਆਂ ਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਤੋਂ ਰੋਕ ਕੇ ਔਰੰਗ਼ਜ਼ੇਬ ਦਾ ਸਮਾਂ ਯਾਦ ਕਰਵਾ ਦਿਤਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਮੁਸਲਮਾਨਾਂ ਦੇ ਹੱਕ ਵਿਚ ਡਟ ਕੇ, ਨਮਾਜ਼ ਪੜ੍ਹਨ ਲਈ ਮਦਦ ਦਾ ਐਲਾਨ ਕਰ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸੱਚੇ ਸੁੱਚੇ ਸਿੱਖ ਹੋਣ ਦਾ ਸਬੂਤ ਦਿਤਾ ਹੈ। 
ਚੋਣਾਂ ਨੇੜੇ ਹੋਣ ਕਰ ਕੇ ਮੰਨੂਵਾਦੀਆਂ, ਸੱਜਣ ਠੱਗਾਂ ਤੇ ਬਨਾਰਸੀ ਠੱਗਾਂ ਨੇ ਪੰਜਾਬ ਨੂੰ ਘੇਰਾ ਪਾਇਆ ਹੈ। ਕੇਜਰੀਵਾਲ ਵਰਗੇ ਲੋਕ ਜਿਨ੍ਹਾਂ ਦੀ ਅਪਣੀ ਕੋਈ ਗਰੰਟੀ ਨਹੀਂ ਉਹ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇ ਰਹੇ ਹਨ। ਕਸ਼ਮੀਰ ਅੰਦਰ ਧਾਰਾ 370 ਰੱਦ ਕਰਵਾ ਕੇ ਪੰਜਾਬ ਨੂੰ ਹੱਕ ਦਿਵਾਉਣ ਦੀਆਂ ਡੀਂਗਾਂ ਮਾਰਨ ਵਾਲੇ ਲੋਕਾਂ ਨੇ ਐਨ.ਆਈ.ਏ ਤੇ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦਿਵਾ ਦਿਤੇ ਤੇ ਪੰਜਾਬ ਲੈ ਆਂਦਾ। ਪੰਜਾਬ ਦੇ ਲੋਕ ਇਨ੍ਹਾਂ ਨੂੰ ਮਾਫ਼ ਨਹੀਂ ਕਰਨਗੇ।
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement