ਕਿਸਾਨੀ ਅੰਦੋਲਨ ਦੀ ਵਰ੍ਹੇਗੰਢ 'ਤੇ ਮੋਰਚੇ 'ਚ ਉਮੜਿਆ ਕਿਸਾਨਾਂ ਦਾ ਹੜ੍ਹ, ਵੇਖੋ Ground Report
Published : Nov 26, 2021, 7:43 pm IST
Updated : Nov 26, 2021, 7:49 pm IST
SHARE ARTICLE
photo
photo

'ਸਿੰਘਾਂ ਨੇ ਹਰ ਮੋਰਚਾ ਜਿੱਤਿਆ ਹੈ, PM Modi ਨੂੰ ਵੀ ਮਾਫ਼ੀ ਮੰਗ ਕੇ ਖਹਿੜਾ ਛੁਡਾਉਣਾ ਪਿਆ'

 

ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਕਿਸਾਨੀ ਅੰਦੋਲਨ ਨੂੰ ਸਾਲ ਪੂਰਾ ਹੋਣ 'ਤੇ ਅੱਜ ਦਿੱਲੀ ਦੀਆਂ ਸਰਹੱਦਾਂ 'ਤੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਧਰਨੇ 'ਤੇ ਪਹੁੰਚੇ। ਸਪੋਕਸਮੈਨ ਦੀ ਟੀਮ ਨੇ ਵੀ ਦਿੱਲੀ ਬਾਰਡਰਾਂ 'ਤੇ ਪਹੁੰਚ ਕੇ ਗਰਾਊਂਡ ਰਿਪੋਰਟਿੰਗ ਕੀਤੀ।

photophoto

ਤੇਜਵੀਰ ਸਿੰਘ 'ਤੇ ਉਹਨਾਂ ਦੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਦੱਸ ਦੇਈਏ  ਕਿ ਤੇਜਵੀਰ ਸਿੰਘ ਉਹੀ ਹਨ ਜਿਹਨਾਂ ਨੇ ਕਿਸਾਨੀ ਅੰਦੋਲਨ 'ਤੇ ਟੀਕਰੀ ਪੈਰਾ ਦਿੱਤਾ। ਰਾਤਾਂ ਨੂੰ ਜਾਗ- ਜਾਗ  ਪੇਰੇਦਾਰੀ ਕੀਤੀ ਕਿ ਕੋਈ ਗਲਤ ਕੰਮ ਨਾਲ ਹੋ ਜਾਵੇ।

 

photophoto

 

ਗੱਲਬਾਤ ਕਰਦਿਆਂ ਤੇਜਵੀਰ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਵਿਚ ਉਹੀ ਜੋਸ਼ ਹੈ, ਏਕਾ ਹੈ, ਪਿਆਰ ਹੈ ਤੇ ਲੋਕਾਂ ਦੇ ਭਾਈਚਾਰੇ ਨੇ ਕਿਸਾਨਾਂ ਨੂੰ ਜਿੱਤ ਦਵਾਈ ਹੈ। ਉਹਨਾਂ ਕਿਹਾ ਕਿ ਅਸੀਂ ਮੈਦਾਨ ਜਿੱਤ ਲਿਆ ਹੈ ਤੇ ਕਿਲ੍ਹਾ ਹਜੇ ਬਾਕੀ ਹੈ ਤੇ ਕਿਲ੍ਹਾ ਵੀ ਜਿੱਤ ਲਵਾਂਗੇ।

 

 

photophoto

ਤੇਜਵੀਰ ਸਿੰਘ ਨੇ ਕਿਹਾ ਕਿ  ਹੁਣ ਬੱਚੇ ਬੱਚੇ ਨੂੰ ਅੰਦੋਲਨ ਬਾਰੇ ਪਤਾ ਹੈ ਤੇ ਇਹ ਵੀ ਪਤਾ ਹੈ  ਕਿ ਮੈਂ ਅੰਦੋਲਨ ਵਿਚ ਜਾ ਕੇ ਕਿਹੜੀ ਡਿਊਟੀ ਨਿਭਾਉਣੀ ਹੈ।  ਉਹਨਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਨਹੀਂ ਇਨਸਾਨਾਂ ਦਾ ਅੰਦੋਲਨ ਹੈ। ਜਦੋਂ ਤੱਕ ਹੈਗੇ ਹਾਂ ਉਦੋਂ ਤੱਕ ਕਿਸਾਨਾਂ ਨਾਲ ਖੜ੍ਹੇ ਹਾਂ।

 

 

photophoto

ਕਿਸਾਨਾਂ ਤੇ ਸਰਕਾਰ ਨੇ ਬਹੁਤ ਜ਼ੁਲਮ ਕੀਤੇ ਚਾਹੇ ਉਹ ਲਖੀਮਪੁਰ ਦੀ ਘਟਨਾ ਹੋਵੇ  ਚਾਹੇ ਕਰਨਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਤੇ ਲਾਠੀਚਾਰਜ ਦੀ ਗੱਲ ਹੋਵੇ। 700 ਦੇ ਕਰੀਬ ਦਿੱਲੀ ਧਰਨੇ ਤੇ  ਸੰਘਰਸ਼ ਕਰਦੇ ਸ਼ਹੀਦ ਹੋ ਗਏ ਪਰ ਸਾਡੇ ਨੌਜਵਾਨ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਦੇ ਰਹੇ।  

 

photophoto

 

ਗੁਰੂ ਨਾਨਕ ਦੇਵ ਜੀ ਨੇ ਇਸ ਅੰਦੋਲਨ ਨੂੰ ਆਪਣੀ ਸੇਧ ਦਿੱਤੀ। ਅੰਦੋਲਨ ਵਿਚ ਲੰਗਰ ਪ੍ਰਥਾ ਚੱਲ ਰਹੀ ਹੈ। ਹਰ ਘਰ ਵਿਚ ਅਰਦਾਸ ਹੁੰਦੀ ਸੀ ਕਿ ਕਿਸਾਨਾਂ ਦੀ ਜਿੱਤ ਹੋ ਜਾਵੇ। ਅੱਜ ਬਾਬੇ ਨਾਨਕ ਨੇ ਅੰਦੋਲਨ ਨੂੰ ਜਤਾਇਆ ਹੈ। 

 

photophoto

 ਮੋਦੀ ਭਗਤਾਂ ਨੇ ਅੱਤਵਾਦੀ ਕਿਹਾ, ਬੇਪਰਵਾਦੀ ਕਿਹਾ ਪਰ ਕਿਸਾਨ ਇਕਜੁਟ ਰਹੇ। ਉਹਨਾਂ ਨੇ ਆਪਣਾ ਹੌਸਲਾ ਡੋਲਣ ਨਹੀਂ ਦਿੱਤਾ ਤੇ ਜਿੱਤ ਪ੍ਰਾਪਤ ਕੀਤੀ। ਅੱਜ ਇਸ ਗੱਲ ਦੀ ਖੁਸ਼ੀ ਹੈ। ਗੱਲਬਾਤ ਕਰਦਿਆਂ ਕਿਸਾਨ ਨੇ ਕਿਹਾ  ਪਹਿਲਾ ਦਿੱਲੀ ਦੱਬੀ ਸੀ ਤੇ ਹੁਣ ਦਿੱਲੀ ਜਿੱਤੀ ਹੈ। ਕਿਸਾਨਾਂ ਨੇ ਰੋਜ਼ਾਨਾ ਸਪੋਕਸਮੈਨ ਦਾ ਵੀ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਨਿਰਪੱਖ ਪੱਤਰਕਾਰੀ ਕੀਤੀ। ਕਿਸਾਨਾਂ ਦੀਆਂ ਸੱਚੀਆਂ ਖਬਰਾਂ ਵਿਖਾਈਆਂ ਜੋ ਕਿ ਗੋਦੀ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement