ਭਾਰਤ-ਨਿਊਜ਼ੀਲੈਂਡ ਟੈਸਟ ਲੜੀ : ਪਹਿਲੇ ਦਿਨ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾਈਆਂ
Published : Nov 26, 2021, 7:42 am IST
Updated : Nov 26, 2021, 7:42 am IST
SHARE ARTICLE
image
image

ਭਾਰਤ-ਨਿਊਜ਼ੀਲੈਂਡ ਟੈਸਟ ਲੜੀ : ਪਹਿਲੇ ਦਿਨ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾਈਆਂ


ਕਾਨਪੁਰ, 25 ਨਵੰਬਰ : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਗ੍ਰੀਨਪਾਰਕ ਸਟੇਡੀਅਮ 'ਚ ਖੇਡਿਆ ਗਿਆ | ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਗਈ ਹੈ | ਟੀਮ ਇੰਡੀਆ ਨੇ 84 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾਈਆਂ ਹਨ | ਸਟੰਪਸ ਤਕ ਸ਼੍ਰੇਅਸ ਅਈਅਰ ਨੇ ਅਜੇਤੂ 75 ਦੌੜਾਂ ਤੇ ਰਵਿੰਦਰ ਜਡੇਜਾ ਅਜੇਤੂ 50 ਦੌੜਾਂ ਬਣਾਈਆਂ ਸਨ |
ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ  ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਯੰਕ ਅਗਰਵਾਲ 13 ਦੌੜਾਂ ਦੇ ਨਿਜੀ ਸਕੋਰ 'ਤੇ ਜੇਮੀਸਨ ਦੀ ਗੇਂਦ 'ਤੇ ਟਾਮ ਬਲੰਡ ਨੂੰ  ਕੈਚ ਦੇ ਕੇ ਪਵੇਲੀਅਨ ਪਰਤ ਗਏ | ਭਾਰਤ ਨੂੰ  ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁੱਭਮਨ ਗਿੱਲ 52 ਦੌੜਾਂ ਦੇ ਨਿਜੀ ਸਕੋਰ 'ਤੇ ਜੈਮੀਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ | ਭਾਰਤ ਦੀ ਤੀਜੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ 'ਤੇ ਡਿੱਗੀ | ਚੇਤੇਸ਼ਵਰ ਪੁਜਾਰਾ 26 ਦੌੜਾਂ ਦੇ ਨਿਜੀ ਸਕੋਰ 'ਤੇ ਸਾਊਦੀ ਦੀ ਗੇਂਦ 'ਤੇ ਟਾਮ ਬਲੰਡ ਦਾ ਸ਼ਿਕਾਰ ਬਣੇ | ਇਸ ਤੋਂ ਬਾਅਦ ਭਾਰਤ ਨੂੰ  ਚੌਥਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਅਜਿੰਕਯ ਰਹਾਨੇ 35 ਦੌੜਾਂ ਦੇ ਨਿਜੀ ਸਕੋਰ 'ਤੇ ਜੈਮੀਸਨ ਵਲੋਂ ਬੋਲਡ ਹੋ ਕੇ ਪਵਲੇਅਨ ਪਰਤ ਗਏ | ਖ਼ਬਰ ਲਿਖੇ ਜਾਣ ਤਕ ਭਾਰਤ ਨੇ 4 ਵਿਕਟ ਦੇ ਨੁਕਸਾਨ 'ਤੇ 258 ਦੌੜਾਂ ਬਣਾ ਲਈਆਂ ਸਨ | (ਏਜੰਸੀ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement