ਸ਼੍ਰੋਮਣੀ ਅਕਾਲੀ ਦਲ ਸੰਯੁਕਤ 2022 ਦੀਆਂ ਚੋਣਾਂ 'ਚ ਨਾਇਕ ਦੀ ਭੂਮਿਕਾ ਨਿਭਾਏਗਾ : ਕਰਨੈਲ ਪੀਰਮੁਹੰਮਦ
Published : Nov 26, 2021, 12:20 pm IST
Updated : Nov 26, 2021, 12:23 pm IST
SHARE ARTICLE
Karnail Singh Peer Mohammad
Karnail Singh Peer Mohammad

ਪੰਜਾਬ ਅੰਦਰ ਢੀਂਡਸਾ ਦੀ ਅਗਵਾਈ ਹੇਠ ਤੀਜਾ ਬਦਲ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ

ਇਸ ਵਕਤ ਪੰਜਾਬ ਅੰਦਰ ਕਿਸੇ ਇੱਕ ਰਾਜਨੀਤਕ ਪਾਰਟੀ ਦੀ ਹਵਾ ਨਹੀ

ਕਾਂਗਰਸ ਸਰਕਾਰ 192 ਗ਼ੈਰ ਪੰਜਾਬੀਆਂ ਦੀ ਮੁੱਖ ਮੰਤਰੀ ਦਫਤਰ ਵਿਚ ਹੋਈਆਂ ਭਰਤੀਆਂ ਦੀ ਜਾਂਚ ਕਰਵਾਏ                                  

ਮੇਰੀ ਭਵਿੱਖਬਾਣੀ ਇਸ ਵਾਰ ਬਹੁਮਤ ਵਾਲੀ ਸਰਕਾਰ ਬਣਨੀ ਮੁਸ਼ਕਲ

ਆਮ ਆਦਮੀ ਪਾਰਟੀ ਅਤੇ ਸੁਖਬੀਰ ਸਿੰਘ ਬਾਦਲ ਅਜੇ ਵੀ ਹੰਕਾਰਵੱਸ

ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਸਾਡਾ ਗਠਜੋੜ ਹੋਣਾ ਅਸੰਭਵ

ਮੋਹਾਲੀ : ਪੰਜਾਬ ਅੰਦਰ ਫਰਵਰੀ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਆਪਣਾ ਆਪਣਾ ਏਜੰਡਾ ਲੈ ਕੇ ਵੋਟਰਾ ਵਿਚ ਜਾਣ ਲਈ ਉਤਾਵਲੀਆਂ ਹੋਈਆਂ ਬੈਠੀਆਂ ਹਨ । ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਿਰਕੱਢ ਆਗੂ ਪਾਰਟੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨਾਲ ਸਪੋਕਸਮੈਨ ਨੇ  ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। 

karnail singh peer mohammadkarnail singh peer mohammad

ਪ੍ਰਸ਼ਨ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗਾ ਜਾ ਫਿਰ ਕਿਸ ਧਿਰ ਨਾਲ ਸਮਝੋਤਾ ਕਰੇਗਾ ? 

ਉੱਤਰ : ਅਸੀ ਪੰਜਾਬ ਅੰਦਰ ਮਜਬੂਤ ਗਠਜੋੜ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾ ਜਿਸ ਵਿਚ ਸਾਨੂੰ ਵੱਡੀ ਸਫਲਤਾ ਵੀ ਮਿਲੀ ਹੈ ਹੁਣ ਤੱਕ ਕੁੱਝ ਅਹਿਮ ਪੰਜਾਬ ਹਿਤੈਸ਼ੀ ਪਾਰਟੀਆਂ ਨਾਲ ਗਠਜੋੜ ਹੋਇਆ ਵੀ ਹੈ ।

ਪ੍ਰਸ਼ਨ : ਤੁਹਾਡੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਸ ਤਰ੍ਹਾਂ ਦੀ ਭੂਮਿਕਾ ਵਿੱਚ ਹੋਵੇਗਾ ?

ਉੱਤਰ : ਸਾਨੂੰ ਪੂਰਨ ਭਰੋਸਾ ਹੈ ਕਿ ਅਸੀ ਪੰਜਾਬ ਅਤੇ ਪੰਥ ਦੇ ਹਿੱਤ ਵਿੱਚ ਲਗਾਤਾਰ ਸਰਗਰਮ ਹਾਂ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਅਹਿਮ ਭੂਮਿਕਾ ਹੋਵੇਗੀ ।

ਪ੍ਰਸ਼ਨ : ਜੇ ਤੁਹਾਡਾ ਗਠਜੋੜ ਹੁੰਦਾ ਹੈ ਤਾਂ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੋਣ ਹੋਵੇਗਾ ?

ਉੱਤਰ : ਸਾਡੇ ਪਾਸ ਸਾਫ ਸੁਥਰਾ ਦਿਖ ਵਾਲਾ ਪੰਜਾਬ ਦੀ ਰਾਜਨੀਤੀ ਵਿੱਚ ਨਾਮਵਾਰ ਚਿਹਰਾ ਪਰਮਿੰਦਰ ਸਿੰਘ ਢੀਂਡਸਾ ਹਨ ਜੋ ਉੱਚ ਪੱਧਰ ਦੀ ਵਿਦਿਆ ਹਾਸਲ ਹਨ। ਉਹ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਦੋ ਵਾਰ ਕੈਬਨਿਟ ਮੰਤਰੀ ਰਹੇ ਚੁੱਕੇ ਹਨ।

Parminder Singh DhindsaParminder Singh Dhindsa

ਪ੍ਰਸ਼ਨ : ਜੇ ਤੁਹਾਡਾ ਆਪ ਪਾਰਟੀ ਨਾਲ ਗਠਜੋੜ ਹੁੰਦਾ ਹੈ ਤਾਂ ਕੀ ਤੁਸੀ ਪਰਮਿੰਦਰ ਢੀਂਡਸਾ ਨੂੰ ਹੀ  ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨੂੰ ਤਰਜੀਹ ਦਿਓਗੇ?
 

ਉੱਤਰ: ਬਿਲਕੁੱਲ ਦਿਆਂਗੇ ਪਰ ਗੱਠਜੋੜ ਹੋਣ ਦੀ ਸੂਰਤ ਵਿੱਚ ਸਾਡੀਆ ਤਰਜੀਹਾ ਕੁੱਝ ਅਲੱਗ ਹੋਣਗੀਆ ਸਾਡੇ ਲਈ ਪੰਜਾਬ ਅੰਦਰ ਮਜਬੂਤ ਸਾਫ ਸੁਥਰੇ ਅਕਸ ਵਾਲੀ ਸਰਕਾਰ ਨੂੰ  ਬਣਾਉਣ ਲਈ ਜ਼ਿਆਦਾ ਦਿਲਚਸਪੀ ਰਹੇਗੀ ।

ਪ੍ਰਸ਼ਨ : ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮੁੜ ਸਮਝੋਤੇ ਦੀਆਂ ਕਿਆਸਅਰਾਈਆਂ ਦਾ ਅਸਲ ਸੱਚ ਕੀ ਹੈ ?                                                

ਉੱਤਰ : ਇਸ ਵਿੱਚ ਕੋਈ ਸਚਾਈ ਨਹੀ ਕਿਉਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਜੇ ਵੀ ਹੰਕਾਰਵੱਸ ਹਨ ਉਹਨਾਂ ਦਾ ਰਵੱਈਆਂ ਪਹਿਲਾਂ ਵਾਂਗ ਅੜੀਅਲ ਨਜ਼ਰ ਆਉਂਦਾ ਹੈ ਜੇ ਉਹ ਵਾਕਿਆ ਹੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਗਹਿਰੀ ਦਿਲਚਸਪੀ ਰੱਖਦੇ ਹੁੰਦੇ ਤਾਂ ਉਹਨਾਂ ਨੂੰ ਇੱਕ ਅਹੁਦਾ ਛੱਡਣ ਲਈ ਕੁੱਝ ਕਦਮ ਚੁੱਕਦੇ ਨਜ਼ਰ ਆਉਣਾ ਚਾਹੀਦਾ ਸੀ। ਪਰ ਉਹ ਪੈਸੇ ਤੇ ਕੇਡਰ ਦੇ ਜ਼ੋਰ 'ਤੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੇ ਹਨ ਜੋ ਕਦੇ ਪੂਰੇ ਨਹੀ ਹੋਣੇ ਜਦ 2017 ਵਿੱਚ ਸਾਰੀ ਪਾਰਟੀ ਇਕਜੁੱਟ ਸੀ ਤੇ ਸਰਕਾਰ ਵੀ ਸੀ ਉਸ ਵਕਤ 14 ਸੀਟਾ ਮਿਲੀਆ ਤੇ ਹੁਣ 2022 ਵਿੱਚ ਕਿਹੜਾ ਕ੍ਰਿਸ਼ਮਾ ਉਹਨਾਂ ਨੂੰ ਸੱਤਾ ਵਿੱਚ ਲੈ ਕੇ ਆਵੇਗਾ ਕਿਉਕਿ ਬਰਗਾੜੀ ਬਹਿਬਲਕਾਂਡ ਵਰਗੇ ਮੁੱਦੇ ਅਜੇ  ਵੀ ਜਿਉਂ ਦੇ ਤਿਉਂ ਹਨ।

captain amarinder and sukhbir singh badal captain amarinder and sukhbir singh badal

ਪ੍ਰਸ਼ਨ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਨਾਲ ਗਠਜੋੜ ਹੋਣ ਦੀ ਕੀ ਸੰਭਾਵਨਾ ਹੈ ? 

ਉੱਤਰ : ਕੋਈ ਸੰਭਾਵਨਾ ਨਹੀਂ ਕਿਉਂਕਿ ਅਜੇ ਕਿਸਾਨ ਸੰਘਰਸ਼ ਜਿਉਂ ਦਾ ਤਿਉਂ ਹੈ। ਪੰਥਕ ਮੁੱਦਿਆ ਵੱਲ ਵੀ ਕੇਂਦਰੀ ਹਕੂਮਤ ਦਾ ਕੋਈ ਧਿਆਨ ਨਹੀਂ। ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਨੌਜਵਾਨਾ ਦੀ ਰਿਹਾਈ ਦੀ ਜਗਾ ਬਹੁਤ ਸਾਰੇ ਹੋਰ ਪੰਜਾਬੀ ਅਤੇ ਸਿੱਖ ਨੌਜਵਾਨ ਐਨ ਆਈ ਏ ਵਲੋਂ ਯੂ ਪੀ ਏ ਵਰਗੇ ਕਾਲੇ ਕਨੂੰਨ ਤਹਿਤ ਗ੍ਰਿਫਤਾਰ ਕਰ ਲਏ ਗਏ ਹਨ। ਜਦ ਤੱਕ ਇਸ ਤਰਾ ਦੇ ਮਸਲੇ ਹੱਲ ਨਹੀ ਹੁੰਦੇ ਅਸੀ ਸੁਪਨੇ ਵਿੱਚ ਵੀ ਭਾਜਪਾ ਨਾਲ ਗਠਜੋੜ ਬਾਰੇ ਸੋਚ ਵੀ ਨਹੀ ਸਕਦੇ। ਅਸੀਂ ਸਭ ਤੋਂ ਪਹਿਲਾਂ ਕਿਸਾਨ ਸੰਘਰਸ਼ ਸਫਲਤਾਪੂਰਵਕ ਜਿੱਤ ਦਰਜ ਕਰਵਾਉਣ ਵਿੱਚ ਦਿਲਚਸਪੀ ਰੱਖਦੇ ਹਾਂ। ਜਿਥੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਗਠਜੋੜ ਦੀ ਗੱਲ ਹੈ ਇਹ ਹਵਾ ਹਵਾਈ ਹੈ । ਪਰ ਫਿਰ ਵੀ ਕਿਸ ਨਾਲ ਗਠਜੋੜ ਕਰਨਾ ਹੈ ਜਾ ਨਹੀ ਕਰਨਾ ਇਸ ਦਾ ਅੰਤਿਮ ਫ਼ੈਸਲਾ ਸਾਡੀ ਪ੍ਰਮੁੱਖ ਲੀਡਰਸ਼ਿਪ ਨੇ ਜ਼ਿਲ੍ਹਾ ਜਥੇਦਾਰਾ ਨਾਲ ਦੋ ਦਿਨ ਸਲਾਹ ਮਸ਼ਵਰਾ ਕਰਕੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤਾ ਹੈ। ਉਹ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ ਮਸ਼ਵਰਾ ਕਰਕੇ ਕਰਨਗੇ ।

Sukhdev Singh DhindsaSukhdev Singh Dhindsa

ਪ੍ਰਸ਼ਨ : ਅਖੀਰ ਵਿੱਚ ਮੇਰਾ ਸਵਾਲ ਹੈ ਕਿ ਤੁਸੀਂ ਪੰਜਾਬ ਅੰਦਰ ਕਿਸ ਪਾਰਟੀ ਨੂੰ ਮਜਬੂਤ ਮੰਨਦੇ ਹਾ ਜਾ ਕਿਸ ਪਾਰਟੀ ਦੀ ਪੰਜਾਬ ਅੰਦਰ ਲਹਿਰ ਹੈ ?
 

ਉੱਤਰ : ਮੇਰੇ ਖਿਆਲ ਮੁਤਾਬਿਕ ਇਸ ਸਮੇ ਕਿਸੇ ਵੀ ਪਾਰਟੀ ਦੀ ਲਹਿਰ ਨਹੀ ਪਰ ਕਾਂਗਰਸ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਜਬੂਤ ਹੋਈ ਹੈ ਪਰ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਦਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਵਿੱਖ ਵਿੱਚ ਹੋਣ ਵਾਲਾ ਵਾਦ-ਵਿਵਾਦ ਕਾਂਗਰਸ ਨੂੰ ਫਿਰ ਜ਼ੀਰੋ 'ਤੇ ਲੈ ਆਵੇਗਾ। ਦੂਜੀ ਧਿਰ ਆਮ ਆਦਮੀ ਪਾਰਟੀ ਹੈ ਪਰ ਉਹ ਬਿਨਾਂ ਗਠਜੋੜ ਦੇ ਕੋਈ ਵੀ ਕ੍ਰਿਸ਼ਮਾ ਨਹੀ ਦਿਖਾ ਸਕੇਗੀ। ਅਕਾਲੀ ਦਲ ਬਾਦਲ ਨਾਲੋਂ ਸਾਡਾ ਬਣਨ ਵਾਲਾ ਗਠਜੋੜ ਜ਼ਿਆਦਾ ਮਜਬੂਤ ਨਜਰ ਆਵੇਗਾ । ਕੈਪਟਨ ਤੇ ਭਾਜਪਾ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਤੇ ਅਕਾਲੀ ਦਲ ਬਾਦਲ ਦਾ ਕਰਨਗੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement