
ਆਸ ਪਾਸ ਦੇ ਲੋਕਾਂ ਨੇ ਭੱਜ ਕੇ ਬਚਾਈ ਜਾਨ
ਗੁਰਦਾਸਪੁਰ ( ਸਪੋਕਸਮੈਨ ਸਮਾਚਾਰ) : ਦੀਨਾਨਗਰ ਦੇ ਪਿੰਡ ਧਮਰਾਈ ਨੇੜੇ ਅੱਪਰਬਾਰੀ ਦੁਆਬ ਨਹਿਰ 'ਤੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਹਿਰ 'ਤੇ ਖੜ੍ਹੇ ਇਕ ਆਟੋ ਨੂੰ ਬੇਕਾਬੂ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿਚ ਡਿੱਗ ਗਿਆ।
Photo
ਹਾਦਸੇ ਸਮੇਂ ਆਟੋ ਵਿਚ ਸੱਤ ਸਕੂਲੀ ਲੜਕੀਆਂ ਸਵਾਰ ਸਨ। ਹਾਦਸੇ ਬਾਰੇ ਪਤਾ ਚਲਦੇ ਹੀ ਮੌਕੇ 'ਤੇ ਇਕੱਠਾ ਹੋਏ ਲੋਕਾਂ ਵਲੋਂ ਨਹਿਰ ਵਿਚ ਡਿੱਗੀਆਂ ਬੱਚੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
Photo
ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਮੌਕੇ 'ਤੇ ਪਹੁੰਚ ਗਏ। ਬੱਚਿਆਂ ਨੂੰ ਸਹੀ ਸਲਾਮਤ ਦੇਖ ਕੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
photo
ਉਥੇ ਹੀ ਚਸ਼ਮਦੀਦ ਲੋਕਾਂ ਨੇ ਘਟਨਾ ਬਾਰੇ ਦਸਿਆ ਕੇ ਆਟੋ ਸੜਕ ਕਿਨਾਰੇ ਖੜਾ ਸੀ ਜਿਸ ਵਿਚ ਸਕੂਲੀ ਲੜਕੀਆਂ ਅਤੇ ਇਕ ਮਹਿਲਾ ਸਵਾਰ ਸੀ ਪਿੱਛੋਂ ਇਕ ਨਿਜੀ ਬੱਸ ਤੇਜ਼ ਰਫਤਾਰ ਵਿੱਚ ਆਈ ਅਤੇ ਅਚਾਨਕ ਪਿਛਲੇ ਪਾਸੇ ਤੋਂ ਆਟੋ ਨਾਲ ਟਕਰਾਈ ਅਤੇ ਆਟੋ ਸਵਾਰੀਆਂ ਸਮੇਤ ਨਹਿਰ ਵਿੱਚ ਜਾ ਡਿੱਗਿਆ ।
photo