ਸਿੱਖ ਧਰਮ ਦੇ 550 ਸਾਲਾਂ ਦੀ ਵਿਰਾਸਤ ਨੂੰ ਦਰਸਾਉਂਦਾ ਵਿਸ਼ਵ ਪ੍ਰਸਿੱਧ ਅਜੂਬਾ ਵਿਰਾਸਤ-ਏ-ਖ਼ਾਲਸਾ
Published : Nov 26, 2021, 1:28 pm IST
Updated : Nov 26, 2021, 1:28 pm IST
SHARE ARTICLE
Virast-e-khalsa
Virast-e-khalsa

ਲਿਮਕਾ, ਇੰਡੀਆ, ਏਸ਼ੀਆ ਅਤੇ ਵਰਲਡ ਬੁੱਕ ਆਫ਼ ਰਿਕਾਰਡ ਵਿਚ ਹੋ ਚੁੱਕਾ ਹੈ ਨਾਮ ਦਰਜ 

10 ਸਾਲਾਂ 'ਚ 1.15 ਕਰੋੜ ਦਰਸ਼ਕਾਂ ਦੀ ਕਰ ਚੁੱਕਾ ਹੈ ਮੇਜ਼ਬਾਨੀ

ਚੰਡੀਗੜ੍ਹ : ਵਿਰਾਸਤ-ਏ-ਖ਼ਾਲਸਾ ਨੂੰ ਸਿੱਖ ਧਰਮ ਦੀ 550 ਸਾਲਾਂ ਦੀ ਸੰਪੂਰਨ ਵਿਰਾਸਤ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਵਿਸ਼ਵ ਪ੍ਰਸਿੱਧ ਅਜੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਰਾਸਤ-ਏ-ਖ਼ਾਲਸਾ ਜਿਥੇ ਆਪਣੀ 10ਵੀਂ ਵਰ੍ਹੇਗੰਢ ਮਨਾ ਕੇ ਦੂਜੇ ਦਹਾਕੇ ਵਿਚ ਪ੍ਰਵੇਸ਼ ਕਰ ਰਿਹਾ ਹੈ,ਉਥੇ ਹੀ 1.15 ਕਰੋੜ ਦਰਸ਼ਕਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ।

Virast e khalsa Virast e khalsa

ਤੁਹਾਨੂੰ ਦੱਸ ਦੇਈਏ ਕਿ ਇਸ ਅਜਾਇਬ ਘਰ ਦੀਆਂ 27 ਗੈਲਰੀਆਂ ਹਨ ਜੋ ਕਿ ਪੰਜਾਬ ਦੇ ਵੱਖ ਵੱਖ ਵਿਰਸੇ ਦੇ ਅਮੀਰ ਰੂਪ ਨੂੰ ਦਰਸਾਉਂਦੀਆਂ ਹਨ। ਇਸ ਦਾ ਡਿਜ਼ਾਇਨ ਵਿਸ਼ਵ ਪ੍ਰਸਿੱਧ ਨਕਸ਼ਾ ਨਵੀਸ ਮੋਸੇ ਸੈਫਦੀ ਨੇ ਕੀਤਾ ਸੀ। ਇਹ ਅਜੂਬਾ ਦੇਸ਼ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਬਣ ਚੁੱਕਾ ਹੈ। ਜਿਸ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ, ਇੰਡੀਆ ਬੁੱਕ ਆਫ਼ ਰਿਕਾਰਡ, ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਵਰਲਡ ਬੁੱਕ ਆਫ਼ ਰਿਕਾਰਡ ਵਿਚ ਹੋ ਚੁੱਕਾ ਹੈ।

Virast e khalsa Virast e khalsa

ਇਸ ਤੋਂ ਬਿਨਾਂ ਇਹ ਅਜਾਇਬ ਘਰ ਮੁੰਬਈ ਅਤੇ ਅਹਿਮਦਾਬਾਦ ਵਿਖੇ ਟਰੈਵਲ ਟੂਰਿਸਟ ਮੇਲੇ ਵਿਚ ਸਭ ਤੋਂ ਨਵੀਨਤਮ ਉਤਪਾਦ ਐਵਾਰਡ ਨਾਲ ਵੀ ਲਗਾਤਾਰ ਤੀਜੀ ਵਾਰ ਸਨਮਾਨਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਇਸ ਅਜੂਬੇ ਦਾ ਨੀਂਹ ਪੱਥਰ ਖ਼ਾਲਸਾ ਪੰਥ ਦੇ 300 ਸਾਲਾਂ ਸਾਜਨਾ ਦਿਵਸ 'ਤੇ 1999 ਈ. 'ਚ ਰੱਖਿਆ ਗਿਆ ਸੀ।

Virast e khalsa Virast e khalsa

ਇਸ ਦੇ ਪਹਿਲੇ ਪੜਾਅ ਦਾ ਉਦਘਾਟਨ 25 ਨਵੰਬਰ 2011 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤਾ ਗਿਆ ਸੀ, ਜਦਕਿ 25 ਨਵੰਬਰ 2016 ਨੂੰ ਦੂਜੇ ਪੜਾਅ ਦਾ ਉਦਘਾਟਨ ਹੋਇਆ ਸੀ। ਇਸ ਤੋਂ ਪਹਿਲਾਂ 14 ਅਪ੍ਰੈਲ 2006 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਾਰਤ ਦਾ ਲੋਕ ਅਰਪਣ ਕੀਤਾ ਸੀ,ਜਿਸ ਤੋਂ ਬਾਅਦ ਇਹ ਅਜਾਇਬ ਘਰ ਆਮ ਸੈਲਾਨੀਆਂ ਲਈ ਖੋਲ੍ਹ ਦਿਤਾ ਗਿਆ ਸੀ।  

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement