ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਾਕਾਬੰਦੀ ਦੌਰਾਨ ਫੜੇ ਗਏ ਤਸਕਰ ਦਾ ਮਿਲਿਆ ਪੁਲਿਸ ਰਿਮਾਂਡ
Published : Nov 26, 2022, 6:16 pm IST
Updated : Nov 26, 2022, 6:16 pm IST
SHARE ARTICLE
Crime News
Crime News

ਵੱਡੀ ਮਾਤਰਾ ਵਿਚ ਨਸ਼ੇ ਸਮੇਤ ਕਾਬੂ ਕੀਤਾ ਸੀ ਤਸਕਰ, ਹੁਣ ਹੋਵੇਗੀ ਪੁੱਛਗਿੱਛ 

ਮੋਗਾ : ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਵੱਲੋਂ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਐਸ.ਐਸ.ਪੀ  ਗੁਲਨੀਤ ਸਿੰਘ ਖੁਰਾਣਾ ਦੀ ਹਦਾਇਤ ਮੁਤਾਬਿਕ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।  ਬੱਸ ਅੱਡਾ ਸ਼ਾਹ ਬੁੱਕਰ ਰੋਡ, ਫਤਿਹਗੜ੍ਹ ਪੰਜਤੂਰ  ਵਿਖੇ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਨਸ਼ੇ ਸਮੇਤ ਭੂੱਕੀ ਡੋਡੇ ਪੋਸਤ ਵੇਚਣ ਵਾਲਿਆਂ ਨੂੰ ਵੀ ਕਾਬੂ ਕੀਤਾ ਹੈ।

ਪਿੰਡ ਮੁੰਡੀਜਮਾਲ ਵਿਖੇ ਨਾਕਾਬੰਦੀ ਦੌਰਾਨ ਸਕਾਰਪੀਓ ਗੱਡੀ ਨੰਬਰੀ ਐਚ.ਆਰ 26-ਬੀ.ਡਬਲਯੂ 8290 ਨੂੰ ਚੈਕਿੰਗ ਲਈ ਰੋਕਿਆ ਗਿਆ। ਗੱਡੀ ਵਿੱਚ ਤਿੰਨ ਵਿਅਕਤੀ ਸਵਾਰ ਸਨ। ਜਿਹਨਾ ਵਿੱਚੋਂ 2 ਫਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਧਰਮਜੀਤ ਸਿੰਘ ਉਰਫ ਬਵਨ ਪੁੱਤਰ ਬਲਵੀਰ ਸਿੰਘ ਵਾਸੀ ਦੌਲੇਵਾਲਾ ਮਾਇਰ, ਦੱਸਿਆ । ਫਰਾਰ ਹੋਏ ਵਿਅਕਤੀਆ ਦੀ ਸ਼ਨਾਖਤ ਅਜੈਬ ਸਿੰਘ ਅਤੇ ਜੰਡ ਸਿੰਘ ਵਜੋਂ ਦਸੀ ਜਾ ਰਹੀ ਹੈ।

ਉਕਤ ਗੱਡੀ ਦੀ ਤਲਾਸ਼ੀ ਦੌਰਾਨ 12 ਗੱਟੇ ਭੁੱਕੀ ਅਤੇ ਡੋਡੇ ਬਰਾਮਦ ਹੋਏ ਹਨ। ਜਿੰਨਾ ਦਾ ਵਜ਼ਨ ਕਰਨ 'ਤੇ ਹਰ ਇੱਕ ਗੱਟਾ 20 ਕਿਲੋ ਕੁੱਲ ਭੁੱਕੀ 2 ਕੁਇੰਟਲ 40 ਕਿੱਲੋ ਡੋਡੋ ਪੋਸਤ ਹੋਇਆ। ਜਿਸ 'ਤੇ ਉਕਤ ਤਿੰਨਾ ਦੋਸ਼ੀਆ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਫਤਿਹਗੜ ਪੰਜਤੂਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਛਗਿੱਛ ਦੌਰਾਨ ਫੜੇ ਗਏ ਮੁਲਜ਼ਮ ਨੇ ਮੰਨਿਆ ਕਿ ਉਹ ਫਰਾਰ ਹੋਏ ਬਾਕੀ ਦੋ ਦੋਸ਼ੀਆ ਨਾਲ ਮਿਲਕੇ ਰਾਜਸਥਾਨ ਤੋਂ ਡੋਡੇ ਪੋਸਤ ਲੈ ਕੇ ਆਉਂਦਾ ਸੀ ਅਤੇ ਤਿੰਨੋ ਜਾਣੇ ਆਪਸ ਵਿੱਚ ਮਿਲ ਕੇ ਗਾਹਕਾ ਨੂੰ ਸਪਲਾਈ ਕਰਦੇ ਸਨ ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਪਾਸੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਕਿ ਉਹ ਇਹ ਭੁੱਕੀ ਡੋਡੇ ਕਿੱਥੋ ਲੈ ਕੇ ਆਏ ਤੇ ਅੱਗੇ ਕਿਥੇ-ਕਿੱਥੇ ਸਪਲਾਈ ਕਰਨੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement