Chandigarh News : ਰਾਜਪਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਦਿਤੀ ਵਧਾਈ

By : GAGANDEEP

Published : Nov 26, 2023, 3:58 pm IST
Updated : Nov 26, 2023, 3:59 pm IST
SHARE ARTICLE
The Governor congratulated the people on the occasion of Prakash Purab of Sri Guru Nanak Dev Ji
The Governor congratulated the people on the occasion of Prakash Purab of Sri Guru Nanak Dev Ji

Chandigarh News : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ 'ਸਰਬੱਤ ਦਾ ਭਲਾ' ਅੱਜ ਵੀ ਸਾਰੇ ਸੰਸਾਰ ਲਈ ਉਨਾ ਹੀ ਪ੍ਰਸੰਗਿਕ ਹੈ ਜਿੰਨਾ ਪਹਿਲਾਂ ਸੀ।

The Governor congratulated the people on the occasion of Prakash Purab of Sri Guru Nanak Dev Ji: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ 'ਤੇ ਪੰਜਾਬ ਅਤੇ ਚੰਡੀਗੜ੍ਹ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ 'ਸਰਬੱਤ ਦਾ ਭਲਾ' ਅੱਜ ਵੀ ਸਾਰੇ ਸੰਸਾਰ ਲਈ ਉਨ੍ਹਾਂ ਹੀ ਪ੍ਰਸੰਗਿਕ ਹੈ ਜਿੰਨਾ ਪਹਿਲਾਂ ਸੀ।

“ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਪਿਆਰ ਅਤੇ ਸਦਭਾਵਨਾ ਦੀ ਸਿਖਿਆ ਦਿੰਦਾ ਹੈ। ਉਹਨਾਂ ਨੇ ਸਾਨੂੰ ‘ਇੱਕ ਓਅੰਕਾਰ ਸਤਨਾਮ’ ਦਾ ਮੰਤਰ ਦਿੱਤਾ, ਜੋ ‘ਪ੍ਰਮਾਤਮਾ ਕੇਵਲ ਇੱਕ ਹੈ’ ਦੇ ਸਿਧਾਂਤ ਨੂੰ ਦਰਸਾਉਂਦਾ ਹੈ।”

"ਗੁਰੂ ਨਾਨਕ ਦੇਵ ਜੀ ਨੇ ਪਿਆਰ, ਸ਼ਾਂਤੀ ਅਤੇ ਦਇਆ ਦੀਆਂ ਕਦਰਾਂ ਕੀਮਤਾਂ 'ਤੇ ਜ਼ੋਰ ਦਿੱਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਦੱਸਿਆ।

ਉਨ੍ਹਾਂ ਦਾ ਸੰਦੇਸ਼ ਜਿਵੇਂ ਕਿ 'ਵੰਡ ਛਕੋ' ਭਾਵ ਜੋ ਵੀ ਤੁਹਾਡੇ ਕੋਲ ਹੈ ਦੂਜਿਆਂ ਨਾਲ ਸਾਂਝਾ ਕਰੋ, 'ਕਿਰਤ ਕਰੋ' ਭਾਵ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਓ ਅਤੇ 'ਨਾਮ ਜਪੋ' ਭਾਵ ਹਰ ਸਮੇਂ ਪਰਮਾਤਮਾ ਨੂੰ ਯਾਦ ਕਰੋ, ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਾਰ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement