ਬੀਕਾਨੇਰ, ਰਾਜਸਥਾਨ ਦੇ ਸ਼੍ਰੀਯਾਂਸ਼ ਨੂੰ 20.55 ਲੱਖ ਰੁਪਏ ਡਰੱਗ ਮਨੀ ਸਮੇਤ ਕੀਤਾ ਗ੍ਰਿਫ਼ਤਾਰ
ਫਿਰੋਜ਼ਪੁਰ: ANTF ਫਿਰੋਜ਼ਪੁਰ ਰੇਂਜ ਵਲੋਂ ਪਿਛਲੇ ਦਿਨੀਂ 50 ਕਿਲੋ ਤੋਂ ਵੱਧ ਹੈਰੋਇਨ ਸਮੇਤ ਫੜ੍ਹੇ ਗਏ ਨਸ਼ਾ ਤਸਕਰ ਮਾਮਲੇ ਵਿਚ ਚੱਲ ਰਹੀ ਹੈ। ਇਸ ਜਾਂਚ ਦੌਰਾਨ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਉਕਤ ਮਾਮਲੇ ਵਿਚ ਮੁੱਖ ਵਿੱਤੀ ਸਹਾਇਕ ਸ਼੍ਰੀਯਾਂਸ਼ ਪੁੱਤਰ ਸ਼ਾਮ ਲਾਲ, ਵਾਸੀ ਲੁਧਿਆਣਾ (ਮੂਲ ਰੂਪ ਵਿੱਚ ਉਹ ਬੀਕਾਨੇਰ, ਰਾਜਸਥਾਨ ਤੋਂ ਹੈ), ਨੂੰ 20.55 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ANTF ਫਿਰੋਜ਼ਪੁਰ ਰੇਂਜ ਦੇ ਏ.ਆਈ.ਜੀ. ਗੁਰਿੰਦਰਬੀਰ ਸਿੰਘ ਸਿੱਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮਾਮਲੇ ’ਚ ਹੋਰ ਜਾਂਚ ਕੀਤੀ ਜਾ ਰਹੀ ਹੈ।
