
ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾ ਕੇ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਂਦੇ ਕਈ ਥਾਵਾਂ 'ਤੇ ਭਾਜਪਾਈ ਘੇਰੇ
ਇਕ-ਦੋ ਥਾਵਾਂ 'ਤੇ ਪੁਲਿਸ ਵਲੋਂ ਕਿਸਾਨਾਂ 'ਤੇ ਲਾਠੀਚਾਰਜ
ਚੰਡੀਗੜ੍ਹ, 25 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਸੀ | ਭਾਵੇਂ ਪੂਰੇ ਦੇਸ਼ ਨੇ ਅਟਲ ਬਿਹਾਰੀ ਵਾਜਪਾਈ ਨੂੰ ਸਾਦ ਕੀਤਾ ਪਰ ਭਾਜਪਾ ਵਾਲਿਆਂ ਨੇ ਇਸ ਨੂੰ ਵਖਰੇ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਭੇਜ ਕੇ ਕਿਸਾਨ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਤੇ ਵੱਡੇ-ਵੱਡੇ ਆਗੂਆਂ ਦੇ ਕਿਸਾਨ ਹਿਤੈਸ਼ੀ ਹੋਣ ਦੇ ਬਿਆਨ ਆਏ |
ਭਾਜਪਾ ਨੇ ਦੇਸ਼ ਭਰ 'ਚ ਕਰੀਬ 19 ਹਜ਼ਾਰ ਥਾਵਾਂ 'ਤੇ ਜਲਸੇ ਰੱਖੇ ਤੇ ਇਹੀ ਗ਼ਲਤੀ ਉਨ੍ਹਾਂ ਪੰਜਾਬ ਅੰਦਰ ਵੀ ਕਰ ਲਈ ਜਿਥੋਂ ਦੇ ਵਾਸੀ ਪਿਛਲੇ ਇਕ ਮਹੀਨੇ ਤੋਂ ਕੜਾਕੇ ਦੀ ਠੰਢ ਵਿਚ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹਨ ਇਸ ਲਈ ਲੋਕਾਂ ਦਾ ਗੁੱਸਾ ਸੁਭਾਵਿਕ ਸੀ | ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਂਦਿਆਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਂਦੇ ਭਾਜਪਾ ਆਗੂਆਂ ਨੇ ਕਈ ਥਾਵਾਂ 'ਤੇ ਕਿਸਾਨਾਂ ਨੇ ਘੇਰ ਲਿਆ ਤੇ ਰੱਜ ਕੇ ਹੰਗਾਮਾ ਹੋਇਆ | ਮਲੋਟ ਤੋਂ ਗੁਰਮੀਤ ਸਿੰਘ ਅਨੁਸਾਰ ਅੱਜ ਸਥਾਨਕ ਝਾਂਬ ਗੈੱਸਟ ਹਾਊਸ ਵਿਖੇ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮਨਾ ਰਹੇ ਭਾਜਪਾ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਮਲੋਟ ਵਲੋਂ ਵਿਰੋਧ ਕੀਤਾ ਗਿਆ | ਇਸ ਦੌਰਾਨ ਕਿਸਾਨ ਆਗੂਆਂ rਬਾਕੀ ਸਫ਼ਾ 15 'ਤੇ
ਵਲੋਂ ਝਾਬ ਗੈਸਟ ਹਾਊਸ ਦੀ ਦੋਹਾਂ ਪਾਸਿਉਂ ਘੇਰਾਬੰਦੀ ਕਰ ਲਈ ਗਈ | ਕਿਸਾਨ ਆਗੂ ਲੱਖਾ ਸ਼ਰਮਾ ਸਮੇਤ ਕਿਸਾਨ ਆਗੂਆਂ ਦਾ ਰੋਸ ਸੀ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਦੇਸ਼ ਦਾ ਹਰ ਵਰਗ ਕਿਸਾਨ ਅੰਦੋਲਨ ਦਾ ਸਾਥ ਦੇ ਰਿਹਾ ਪਰ ਭਾਜਪਾ ਵਾਲੇ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾ ਰਹੇ ਹਨ, ਜੋਕਿ ਬੜੀ ਹੀ ਸ਼ਰਮ ਵਾਲੀ ਗੱਲ ਹੈ | ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਆਗੂ ਅਟਲ ਬਿਹਾਰੀ ਦਾ ਜਨਮ ਦਿਨ ਮਨਾਏ ਬਿਨਾਂ ਹੀ ਚਲੇ ਗਏ |
image