ਪੰਜਾਬ ਵਿਚ 'ਆਪ' ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ : ਕੇਜਰੀਵਾਲ
Published : Dec 26, 2021, 12:08 am IST
Updated : Dec 26, 2021, 12:08 am IST
SHARE ARTICLE
image
image

ਪੰਜਾਬ ਵਿਚ 'ਆਪ' ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ : ਕੇਜਰੀਵਾਲ

 


ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ  ਰਾਜਨੀਤੀ ਵਿਚ ਆਉਣ ਦਾ ਮੌਕਾ ਦਿਤਾ : ਭਗਵੰਤ ਮਾਨ

ਅੰਮਿ੍ਤਸਰ, 25 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੇ ਕਰੀਬ 80 ਹਜ਼ਾਰ ਵਕੀਲ ਆਮ ਆਦਮੀ ਪਾਰਟੀ ਨਾਲ ਜੁੜ ਕੇ ਅਪਣੀ ਸਰਕਾਰ ਬਣਾਉਣਗੇ ਤਾਂ ਜੋ ਵਕੀਲ ਭਾਈਚਾਰੇ ਦੇ ਨਾਲ-ਨਾਲ ਪੰਜਾਬ ਅਤੇ ਜਨਤਾ ਨੂੰ  ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ | ਮੈਂ ਤਾਂ ਵਕੀਲਾਂ ਨਾਲ ਰਿਸ਼ਤਾ ਜੋੜਨ ਲਈ ਆਇਆ ਹਾਂ , ਕਿਸੇ ਦਾ ਭਰਾ ਹਾਂ ਅਤੇ ਕਿਸੇ ਦਾ ਪੁੱਤਰ ਹਾਂ | ਇਹ ਵਿਚਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਅੰਮਿ੍ਤਸਰ ਵਿਖੇ ਪਾਰਟੀ ਵਲੋਂ ਕਰਵਾਏ 'ਵਕੀਲ ਭਰਾਵਾਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ ਦੌਰਾਨ ਸਾਂਝੇ ਕੀਤੇ | ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ  ਪੰਜਾਬ ਸਮੇਤ ਦੇਸ਼ ਨੂੰ  ਚੰਗਾ ਭਵਿੱਖ ਦੇ ਸਕਦੀ ਹੈ | ਆਮ ਲੋਕਾਂ, ਵਕੀਲਾਂ, ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ |
ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਜ਼ੋਰਾ ਸਿੰਘ (ਰਿਟਾ. ਜਸਟਿਸ), ਅੰਮਿ੍ਤਸਰ ਬਾਰ ਐਸੋਸੀਏਸ਼ਨ ਪ੍ਰਧਾਨ ਵਿਪਨ ਕੁਮਾਰ ਢੰਡ ਅਤੇ ਹੋਰ ਆਗੂ ਮੰਚ 'ਤੇ ਬਿਰਾਜਮਾਨ ਸਨ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਸ੍ਰੀ ਅੰਮਿ੍ਤਸਰ, ਜਲੰਧਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ ਸਮੇਤ ਸਮੁੱਚੇ ਪੰਜਾਬ ਵਿਚੋਂ ਆਏ ਵਕੀਲਾਂ ਨੂੰ  ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ,''ਦਿੱਲੀ ਵਿਚ ਵਕੀਲਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿਤਾ ਸੀ | ਇਸੇ ਲਈ ਜਦੋਂ 'ਆਪ' ਨੇ ਦੂਜੀ ਵਾਰ ਚੋਣ ਲੜੀ ਤਾਂ 70 ਵਿਚੋਂ 67 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਸੀ | ਭਾਜਪਾ ਵਲੋਂ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ  'ਆਪ' ਦੇ ਵਕੀਲ ਉਮੀਦਵਾਰ ਨੇ ਹੀ ਹਰਾਇਆ ਸੀ |'' ਵਕੀਲਾਂ ਲਈ ਅਦਾਲਤਾਂ ਵਿਚ ਚੈਂਬਰ ਬਣਾਏ ਗਏ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ  ਮੈਡੀਕਲ ਅਤੇ 'ਲਾਈਫ਼ ਰਿਸਕ' ਬੀਮਾ ਕਵਰ ਦੀ ਸਹੂਲਤ ਦਿਤੀ ਗਈ ਜਿਸ ਕਰ ਕੇ ਜਦੋਂ ਕੋਰੋਨਾ ਮਹਾਂਮਾਰੀ ਫੈਲੀ ਤਾਂ ਦਿੱਲੀ ਦੇ ਕਰੀਬ 130 ਵਕੀਲਾਂ ਦੀ ਬੇਵਕਤੀ ਅਤੇ ਦੁਖਦਾਇਕ ਮੌਤ ਹੋਈ, ਤਾਂ ਸਰਕਾਰ ਵਲੋਂ ਕਰਵਾਏ ਬੀਮੇ ਦੀ ਪੀੜਤ ਪ੍ਰਵਾਰਾਂ ਨੂੰ  10-10 ਲੱਖ ਰੁਪਏ ਦੀ ਆਰਥਕ ਮਦਦ ਮਿਲੀ | ਜਦੋਂ ਕਿ ਇਲਾਜ ਕਰਾਉਣ ਵਾਲੇ 1150 ਵਕੀਲਾਂ ਨੂੰ  ਕਰੀਬ 9 ਕਰੋੜ ਰੁਪਏ ਦੀ ਰਾਹਤ ਮਿਲੀ ਕਿਉਂਕਿ ਮੈਡੀਕਲ ਬੀਮੇ ਤਹਿਤ ਇਲਾਜ ਦੇ ਖ਼ਰਚੇ ਬੀਮਾ ਕੰਪਨੀ ਵਲੋਂ ਅਦਾ ਕੀਤੇ ਗਏ |
ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ | ਵਕੀਲਾਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਵਕੀਲਾਂ ਸਮੇਤ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂਗੇ | ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਤੁਰਤ ਬਾਅਦ ਵਕੀਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ |  ਅਦਾਲਤਾਂ ਵਿਚ ਵਕੀਲਾਂ ਲਈ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਸਥਾਪਤ ਕਰਨ ਦੇ ਨਾਲ-ਨਾਲ ਵਕੀਲਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ  ਹਰ ਤਰ੍ਹਾਂ ਦਾ ਬੀਮਾ ਵੀ ਦਿਤਾ ਜਾਵੇਗਾ | ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਦੀ ਸਭਾ ਵਿਚ ਆਉਣ 'ਤੇ ਧਨਵਾਦ ਕਰਦਿਆਂ ਕਿਹਾ,''ਆਮ ਆਦਮੀ ਪਾਰਟੀ ਵਿਚ ਵਕੀਲ, ਪੱਤਰਕਾਰ, ਕਲਾਕਾਰ, ਅਧਿਆਪਕ ਅਤੇ ਬੇਰੁਜ਼ਗਾਰ ਨੌਜਵਾਨ ਸੱਭ ਤੋਂ ਜ਼ਿਆਦਾ ਹਨ ਕਿਉਂਕਿ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਚਾਚੇ- ਤਾਇਆਂ ਦੇ ਪੁੱਤਾਂ, ਭਤੀਜਿਆਂ ਅਤੇ ਜੀਜੇ-ਸਾਲਿਆਂ ਨੂੰ  ਤਰਜ਼ੀਹ ਨਹੀਂ ਦਿੰਦੀ | 'ਆਪ' ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ  ਰਾਜਨੀਤੀ ਵਿਚ ਆਉਣ ਦਾ ਮੌਕਾ ਪ੍ਰਦਾਨ ਕੀਤਾ ਹੈ |'' ਮਾਨ ਨੇ ਕਿਹਾ ਅਰਵਿੰਦ ਕੇਜਰੀਵਾਲ ਉਹੀ ਗੱਲ ਕਰਦੇ ਹਨ, ਜਿਹੜੀ ਗੱਲ ਉਹ ਪੂਰੀ ਕਰ ਸਕਦੇ ਹਨ ਨਾ ਕਿ ਪਾਣੀ 'ਤੇ ਬਸਾਂ ਚਲਾਉਣ ਜਾਂ ਚੰਨ 'ਤੇ ਰੈਲੀਆਂ ਕਰਨ ਜਿਹੀਆਂ ਗੱਲਾਂ ਕਰਦੇ ਹਨ |

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement